ਨਾਗਰਿਕ ਆਪਣੇ ਆਧੁਨਿਕ ਵਿਚਾਰਾਂ ਦੀ ਕਰਵਾ ਸਕਦੇ ਹਨ ਐਂਟਰੀ, ਹਰੇਕ ਕੈਟਾਗਰੀ ‘ਚ 5 ਟਾਪ ਐਂਟਰੀਆਂ ਨੂੰ ਦਿੱਤਾ ਜਾਵੇਗਾ ਨਗਦ ਇਨਾਮ
ਐਸ.ਏ.ਐਸ ਨਗਰ 24 ਦਸੰਬਰ 2021
ਸਵੱਛ-ਸਰਵੇਖਣ ਸਰਵੇ ਲਈ ਸਵੱਛ ਇਨੋਵੇਟਿਵ ਤਕਨਾਲੌਜੀ ਚੈਲੇਂਜ ਲਾਂਚ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਮਿਸ਼ਨਰ, ਨਗਰ ਨਿਗਮ ਐਸ.ਏ.ਐਸ ਨਗਰ ਹਰਕੀਰਤ ਕੌਰ ਚਾਨੇ ਨੇ ਦੱਸਿਆ ਕਿ ਆਵਾਸ ਅਤੇ ਸ਼ਹਿਰੀ ਮਤਰਾਲਾ ਵੱਲੋਂ ਸਵੱਛ-ਸਰਵੇਖਣ ਸਰਵੇ ਲਈ ਇਨੋਵੇਟਿਵ ਤਕਨਾਲੌਜੀ ਚੈਲੇਂਜ ਲਾਂਚ ਕੀਤਾ ਗਿਆ ਹੈ । ਇਸ ਚੈਲੇਜ਼ ‘ਚ ਆਧੁਨਿਕ ਵਿਚਾਰਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਯੋਜਨਾ ਬਣਾਈ ਗਈ ਹੈ । ਉਨ੍ਹਾਂ ਕਿਹਾ ਕਿ ਇਸ ‘ਚ ਵਿੱਚ ਆਮ ਨਾਗਰਿਕ ਆਪਣੇ ਨਵੇਂ ਵਿਚਾਰਾਂ ਦੀ ਐਟਰੀ ਕਰਵਾ ਸਕਦੇ ਹਨ । ਨਗਰ ਨਿਗਮ ਵੱਲੋਂ ਸਟੇਟ ਲੈਵਲ ਨੂੰ ਭੇਜੇ ਗਏ ਹਰੇਕ ਕੈਟੀਗਿਰੀ ਵਿੱਚੋਂ ਪਹਿਲੀਆਂ 5 ਐਂਟਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਗਦ ਇਨਾਮ ਦਿੱਤਾ ਜਾਵੇਗਾ।
ਹੋਰ ਪੜ੍ਹੋ :-ਲਾਹੜੀ ਗੁਜਰਾਂ ਪਿੰਡ ਵਿੱਚ ਆਯੂਰਵੈਦਿਕ ਡਿਸਪੈਂਸਰੀ ਦੀ ਕੀਤੀ ਕਾਇਆ ਕਲਪ
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਨੋਵੇਟਿਵ ਤਕਨਾਲੌਜੀ ਚੈਲੇਂਜ ਲਾਂਚ ‘ਚ 5 ਲੱਖ ਤੱਕ ਦੇ ਨਗਦ ਇਨਾਮ ਰੱਖੇ ਗਏ ਹਨ। ਇਸ ਵਿੱਚ ਆਪਣੇ ਸ਼ਹਿਰ ਨੂੰ ਸਵੱਛ ਅਤੇ ਬਿਹਤਰ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਜਿਸ ਨਾਲ ਲੋਕ ਆਪਣੇ ਸ਼ਹਿਰ ਦੀ ਰੈਂਕਿੰਗ ਸੁਧਾਰਨ ਵਿੱਚ ਯੋਗਦਾਨ ਪਾਉਣਗੇ ਤਾਂ ਕਿ ਦੇਸ਼ ਭਰ ਵਿਚ ਨਵੇਂ ਨਵੇਂ ਵਿਚਾਰਾਂ ਨੂੰ ਮਾਡਲ ਬਣਾ ਕੇ ਇਸਤੇਮਾਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਚੈਲੇਜ਼ ‘ਚ ਸਕੂਲ, ਕਾਲਜ, ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ, ਆਈ.ਟੀ.ਆਈ. ਅਤੇ ਆਮ ਸ਼ਹਿਰੀ ਲੋਕ ਭਾਗ ਲੈ ਸਕਦੇ ਹਨ, ਜਿਸ ਵਿੱਚ ਕੂੜੇ ਨੂੰ ਖਤਮ ਕਰਨ,ਸੀਵਰੇਜ ਦੀ ਸਫਾਈ, ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰਨ ਲਈ ਤਕਨੀਕੀ ਵਿਚਾਰ ਦੇ ਸਕਦੇ ਹਨ । ਇਸ ਸਬੰਧੀ ਆਮ ਪਬਲਿਕ ਨਗਰ ਨਿਗਮ ਮੋਹਾਲੀ ਵਿਖੇ ਅਧੁਨਿਕ ਵਿਚਾਰਾਂ ਦੀ ਐਂਟਰੀ 31 ਦਸੰਬਰ ਤੱਕ ਕਰਵਾ ਸਕਦਾ ਹੈ ।
ਉਨ੍ਹਾਂ ਕਿਹਾ ਨਗਰ ਨਿਗਮ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਸਾਰੇ ਕੈਟੀਗਿਰੀਆਂ ਦੇ 5 ਅਧੁਨਿਕ ਵਿਚਾਰਾਂ ਨੂੰ ਚੁਣ ਕੇ ਸਟੇਟ ਲੈਵਲ ਮੁਕਾਬਲੇ ਲਈ ਭੇਜਗੀ ਅਤੇ ਨਗਰ ਨਿਗਮ ਵੱਲੋਂ ਚੁਣੇ ਹੋਏ ਬਿਹਤਰ ਸ਼ਬਦਾ ਵਾਲੀ ਐਂਟਰੀ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ । ਉਨ੍ਹਾ ਕਿਹਾ ਕਿ ਨਗਰ ਨਿਗਮ ਵੱਲੋਂ ਸਟੇਟ ਲੈਵਲ ਨੂੰ ਭੇਜੇ ਗਏ ਹਰੇਕ ਕੈਟੀਗਿਰੀ ਵਿੱਚੋਂ ਪਹਿਲੀਆਂ 5 ਐਂਟਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਗਦ ਇਨਾਮ ਦਿੱਤਾ ਜਾਵੇਗਾ, ਇਸ ਵਿੱਚ ਪਹਿਲਾ ਇਨਾਮ 5 ਲੱਖ, ਦੂਸਰਾ 2.5 ਲੱਖ, ਤੀਸਰਾ 1.5 ਲੱਖ, ਚੌਥਾ ਇੱਕ ਲੱਖ ਅਤੇ ਪੰਜਵਾਂ 75000/- ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਸਵੱਛ ਇਨੋਵੇਟਿਵ ਤਕਨਾਲੌਜੀ ਚੈਲੇਂਜ ਚ ਭਾਗ ਲੈਣ ਦੀ ਅਪੀਲ ਕੀਤੀ ।

हिंदी






