ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਿੰਡ ਵੱਡਾ ਫੱਤੇਵਾਲ ਦਾ ਕੀਤਾ ਦੌਰਾ

CAST1
ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਿੰਡ ਵੱਡਾ ਫੱਤੇਵਾਲ ਦਾ ਕੀਤਾ ਦੌਰਾ

Sorry, this news is not available in your requested language. Please see here.

ਅੰਮ੍ਰਿਤਸਰ 15 ਨਵੰਬਰ 2021

ਸ੍ਰੀ ਦੀਪਕ ਕੁਮਾਰਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਸ੍ਰੀ ਰਾਜ ਕੁਮਾਰ ਹੰਸਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਜੀ ਵੱਲੋ ਪਿੰਡ ਵੱਡਾ ਫੱਤੇਵਾਲ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿਖੇ ਪਾਲ ਸਿੰਘ ਪੁੱਤਰ ਹਜਾਰਾ ਸਿੰਘ ਵੱਲੋ ਪ੍ਰਾਪਤ ਸ਼ਕਾਇਤ ਜਿਸ ਵਿਚ ਸ਼ਿਕਾਇਤ ਕਰਤਾ ਵਲੋਂ ਘਜ ਵਿੱਚ ਅਪਸ਼ਬਦ ਬੋਲਣ ਅਤੇ ਮਾਰਕੁਟਾਈ ਕਰਨ ਅਤੇ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੇ ਸਬੰਧ ਵਿੱਚ ਕਮਿਸ਼ਨ ਵਲੋਂ ਦੌਰਾ ਕੀਤਾ ਗਿਆ।

ਹੋਰ ਪੜ੍ਹੋ :-ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕੀਤਾ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ

ਸ੍ਰੀ ਦੀਪਕ ਕੁਮਾਰਸੀਨੀਅਰ ਵਾਇਸ ਚੇਅਰਮੈਨ ਵੱਲੋ ਮੌਕੇ ਤੇ ਸ਼ਕਾਇਤ ਕਰਤਾ ਨੂੰ ਸੁਣਿਆ ਗਿਆ ਅਤੇ ਮੌਕਾ ਵੇਖਣ ਉਪਰੰਤ ਹਾਜ਼ਰ ਐਸ.ਐਚ.ਓ ਥਾਣਾ ਅਜਨਾਲਾ ਨੂੰ ਹਦਾਇਤ ਕੀਤੀ ਗਈ ਕਿ ਮਾਮਲੇ ਸਬੰਧੀ ਸੰਪੂਰਨ ਪੜਤਾਲ ਕਰਨ ਉਪਰੰਤ ਰਿਪੋਰਟ 18/11/2021 ਤੱਕ ਕਮਿਸ਼ਨ ਦੇ ਸਨਮੁੱਖ ਪੇਸ਼ ਕੀਤੀ ਜਾਵੇ ਅਤੇ ਪਰਿਵਾਰ ਨਾਲ ਹੋ ਰਹੀਆ ਵਧੀਕੀਆਂ ਸਬੰਧੀ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਕੀਤੇ ਗਏ।

ਸ੍ਰੀ ਹੰਸ ਨੇ ਕਿਹਾ ਕਿ ਕਮਿਸ਼ਨ ਵਲੋਂ ਜਿਥੇ ਕਿਥੇ ਵੀ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨਾਲ ਧੱਕੇਸ਼ਾਹੀ ਦੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਕਮਿਸ਼ਨ ਦੇ ਮੈਂਬਰ ਖੁਦ ਜਾ ਉਸਦੀ ਪੜਤਾਲ ਕਰਦੇ ਹਨ। ਉਨਾਂ ਕਿਹਾ ਕਿ ਕਮਿਸ਼ਨ ਦਾ ਮੁਢਲਾ ਫਰਜ਼ ਹੈ ਕਿ ਉਹ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰੱਖਿਆ ਕਰੇ ਅਤੇ ਉਨਾਂ ਨੂੰ ਇਨਸਾਫ ਦਵਾਏ।

ਇਸ ਮੌਕੇ ਤਹਿਸੀਲਦਾਰ ਅਜਨਾਲਾ ਰਾਜਪ੍ਰੀਤਪਾਲ ਸਿੰਘਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾ ਸ਼ਮਸ਼ੇਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆ ਅਤੇ ਅਧਿਕਾਰਤਾ ਅਫਸਰ ਸੁਰਿੰਦਰ ਸਿੰਘ ਢਿਲੋਂ ਵੀ ਮੌਜੂਦ ਸਨ।

ਕੈਪਸ਼ਨ: ਸ੍ਰੀ ਦੀਪਕ ਕੁਮਾਰਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਸ੍ਰੀ ਰਾਜ ਕੁਮਾਰ ਹੰਸਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼ਿਕਾਇਤ ਸੁਣਦੇ ਹੋਏ।