ਚਮਰੋੜ ਵਿਖੇ ਕੁਦਰਤ ਦੀ ਗੋਦ ਚੋਂ ਜਿਲ੍ਹਾ ਪ੍ਰਸਾਸਨ ਨੇ ਕਰਵਾਏ ਕੁਸਤੀ, ਕਬੱਡੀ ਅਤੇ ਬਾਲੀਵਾਲ ਦੇ ਮੁਕਾਬਲੇ

SANYAM AGARWAL
ਚਮਰੋੜ ਵਿਖੇ ਕੁਦਰਤ ਦੀ ਗੋਦ ਚੋਂ ਜਿਲ੍ਹਾ ਪ੍ਰਸਾਸਨ ਨੇ ਕਰਵਾਏ ਕੁਸਤੀ, ਕਬੱਡੀ ਅਤੇ ਬਾਲੀਵਾਲ ਦੇ ਮੁਕਾਬਲੇ

Sorry, this news is not available in your requested language. Please see here.

13 ਮਾਰਚ 2022 ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਕਰਨਗੇ ਮਨੋਰੰਜਨ
ਡਿਪਟੀ ਕਮਿਸਨਰ ਦਾ ਜਿਲ੍ਹਾ ਨਿਵਾਸੀ ਅਤੇ ਪੰਜਾਬ ਨਿਵਾਸੀਆਂ ਨੂੰ ਪ੍ਰੋਗਰਾਮ ਵਿੱਚ ਸਾਮਲ ਹੋਣ ਲਈ ਖੁੱਲਾ ਸੱਦਾ
ਜਿਲ੍ਹਾ ਪ੍ਰਸਾਸਨ ਦਾ ਚਮਰੋੜ(ਪਠਾਨਕੋਟ) ਖੇਤਰ ਨੂੰ ਟੂਰਿਸਟ ਹੱਬ ਵਜੋਂ ਪਰਮੋਟ ਕਰਨ ਲਈ ਇੱਕ ਵਿਸੇਸ ਉਪਰਾਲਾ

ਪਠਾਨਕੋਟ 12 ਮਾਰਚ 2022

ਜਿਲ੍ਹਾ ਪ੍ਰਸਾਸਨ ਵੱਲੋਂ ਚਮਰੋੜ (ਪਠਾਨਕੋਟ) ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਦੋ ਦਿਨ੍ਹਾਂ ਸਪੋਰਟਸ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲੇ ਦਿਨ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ ਹਨ ਅਤੇ 13 ਮਾਰਚ ਨੂੰੰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕਰਨਗੇ , ਸਾਡਾ ਇਹ ਉਪਰਾਲਾ ਹੈ ਕਿ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਚਮਰੋੜ ਟੂਰਿਸਟ ਹੱਬ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਪਠਾਨਕੋਟ ਦਾ ਨਾਮ ਪੰਜਾਬ ਹੀ ਨਹੀਂ ਦੇਸ ਦੂਨੀਆਂ ਵਿੱਚ ਵੀ ਟੂਰਿਸਟ ਹੱਬ ਵੱਜੋਂ ਜਾਣਿਆ ਜਾ ਸਕੇ।

ਹੋਰ ਪੜ੍ਹੋ :-ਬਰਨਾਲਾ ਵਿਖੇ ਲੋਕ ਅਦਾਲਤ ਵਿੱਚ 1680 ਕੇਸਾਂ ਦੀ ਕੀਤੀ ਗਈ ਸੁਣਵਾਈ

ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਅੱਜ ਚਮਰੋੜ (ਪਠਾਨਕੋਟ) ਵਿਖੇ ਕਰਵਾਏ ਜਾ ਰਹੇ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੇ ਪਹਿਲੇ ਦਿਨ ਖੇਡ ਮੁਕਾਬਲਿਆਂ ਦੀ ਸੁਰੂਆਤ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰਾਂ ਲਾਂਬਾ ਐਸ.ਐਸ.ਪੀ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਮਹਾਜਨ ਵਾਈਲਡ ਲਾਈਫ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜਰ ਸਨ।

ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਇਹ ਉਪਰਾਲਾ ਪ੍ਰਸੰਸਾ ਯੋਗ ਹੈ ਕਿ ਪਹਿਲੀ ਵਾਰ ਜਿਲ੍ਹਾ ਪਠਾਨਕੋਟ ਨੂੰ ਇਕ ਨਾਮ ਵੱਜੋਂ ਦੇਸ ਦੂਨੀਆਂ ਵਿੱਚ ਮਸਹੂਰ ਕਰਨ ਲਈ ਅਤੇ ਚਮਰੋੜ ਵਿਖੇ ਕੁਦਰਤੀ ਨਜਾਰਿਆਂ ਨੂੰ ਲੋਕਾਂ ਤੱਕ ਪਹੁਚਾਉਂਣ ਲਈ ਉਪਰੋਕਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਸੈਰ ਸਪਾਟੇ ਲਈ ਚਮਰੋੜ ਵਿਖੇ ਪਹੁੰਚ ਕੇ ਕੁਦਰਤ ਦੇ ਨਜਾਰਿਆਂ ਦਾ ਅਨੰਦ ਮਾਣ ਸਕਣ। ਇਥੇ ਇਹ ਵੀ ਦੱਸਣਯੋਗ ਹੈ ਕਿ 13 ਮਾਰਚ ਨੂੰ ਚਮਰੋੜ ਵਿਖੇ ਖੁੱਲੇ ਕੁਦਰਤੀ ਨਜਾਰਿਆਂ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕਰਨਗੇ । ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਹਰੇਕ ਨਾਗਰਿਕ ਨੂੰ ਇਸ ਪ੍ਰੋਗਰਾਮ ਵਿੱਚ ਸਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਪਣੇ ਪਰਿਵਾਰ ਸਹਿਤ ਪ੍ਰੋਗਰਾਮ ਵਿੱਚ ਸਾਮਲ ਹੋ ਕੇ ਸੱਭਿਆਚਾਰਕ ਪ੍ਰੋਗਰਾਮ ਦਾ ਅਨੰਦ ਮਾਣੋਂ । ਉੱਥੇ ਹੀ ਸ੍ਰੀ ਸੁਰਿੰਦਰਾਂ ਲਾਂਬਾ ਐਸ.ਐਸ.ਪੀ. ਪਠਾਨਕੋਟ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਸ ਪ੍ਰੋਗਰਾਮ ਵਿੱਚ ਜਿਲ੍ਹੇ ਦਾ ਪੰਜਾਬ ਦਾ ਕੋਈ ਵੀ ਨਾਗਰਿਕ ਸਾਮਲ ਹੋ ਸਕਦਾ ਹੈ ਸੁਰੱਖਿਆ ਵਿਵਸਥਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।

ਉਪਰੋਕਤ ਪ੍ਰੋਗਰਾਮ ਦੇ ਅੱਜ ਪਹਿਲੇ ਦਿਨ ਕੁਸਤੀ ਦੇ ਮੁਕਾਬਲੇ, ਕਬੱਡੀ ਦੇ ਮੁਕਾਬਲੇ ਅਤੇ ਬਾਲੀਵਾਲ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜਾਬ ਭਰ ਤੋਂ ਟੀਮਾਂ ਨੇ ਪਹੁੰਚ ਕੇ ਭਾਗ ਲਿਆ। ਇਸ ਤੋਂ ਇਲਾਵਾ 13 ਮਾਰਚ ਨੂੰ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਸਨਮਾਨਤ ਵੀ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਅੱਜ ਕੇ ਖੇਡ ਮੁਕਾਬਲੇ ਇਨ੍ਹੇ ਰੋਚਕ ਰਹੇ ਕਿ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਅਤੇ ਸ੍ਰੀ ਸੁਰਿੰਦਰ ਲਾਂਬਾ ਐਸ.ਐਸ.ਪੀ. ਪਠਾਨਕੋਟ ਆਪ ਬਾਲੀਵਾਲ ਖੇਡਣ ਲੱਗ ਪਏ ਅਤੇ ਬਾਲੀਵਾਲ ਖੇਡ ਹੋਰ ਵੀ ਰੋਚਕ ਹੋ ਗਈ। ਬਾਲੀਵਾਲ ਮੁਕਾਬਲਿਆਂ ਵਿੱਚ ਪਹੁੰਚੇ ਦਰਸਕਾਂ ਨੇ ਇਨ੍ਹਾਂ ਗੇਮਾਂ ਦਾ ਅਨੰਦ ਮਾਣਿਆ।