ਵਿਸ਼ੇਸ਼ ਰਾਹਤ ਕੈਂਪਾਂ ਦੌਰਾਨ 155 ਸ਼ਿਕਾਇਤਾਂ ਅਤੇ ਰਾਜ਼ੀਨਾਮਾ ਯੋਗ ਕੇਸਾਂ ਦਾ ਮੌਕੇ ’ਤੇ ਨਿਪਟਾਰਾ

KANWARDEEP KAUR
ਵਿਸ਼ੇਸ਼ ਰਾਹਤ ਕੈਂਪਾਂ ਦੌਰਾਨ 155 ਸ਼ਿਕਾਇਤਾਂ ਅਤੇ ਰਾਜ਼ੀਨਾਮਾ ਯੋਗ ਕੇਸਾਂ ਦਾ ਮੌਕੇ ’ਤੇ ਨਿਪਟਾਰਾ

Sorry, this news is not available in your requested language. Please see here.

ਜ਼ਿਲਾ ਪੁਲਿਸ ਵੱਲੋਂ ਹਰੇਕ ਸਨਿੱਚਰਵਾਰ ਲਗਾਏ ਜਾਣਗੇ ਕੈਂਪ-ਐਸ. ਐਸ. ਪੀ
ਨਵਾਂਸ਼ਹਿਰ, 30 ਅਕਤੂਬਰ 2021
ਡੀ. ਜੀ. ਪੀ ਪੰਜਾਬ ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਦੀਆਂ ਹਦਾਇਤਾਂ ’ਤੇ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਲੋਕਾਂ ਦੀਆਂ ਪੁਲਿਸ ਸਬੰਧੀ ਮੁਸ਼ਕਲਾਂ ਹੱਲ ਕਰਨ ਲਈ ਹਰੇਕ ਸਨਿੱਚਰਵਾਰ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਰਾਹਤ ਕੈਂਪਾਂ ਦਾ ਅੱਜ ਆਗਾਜ਼ ਹੋਇਆ। ਅੱਜ ਇਹ ਕੈਂਪ ਸਬ-ਡਵੀਜ਼ਨ ਪੱਧਰ ’ਤੇ ਡੀ. ਐਸ. ਪੀਜ਼ ਦਫ਼ਤਰ/ਡੀ. ਐਸ. ਪੀ (ਸੀ. ਏ. ਡਬਲਿਊ) ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਥਾਣਾ ਅਤੇ ਯੂਨਿਟ ਪੱਧਰ ’ਤੇ ਲਗਾਏ ਗਏ, ਜਿਨਾਂ ਵਿਚ 155 ਸ਼ਿਕਾਇਤਾਂ ਅਤੇ ਰਾਜ਼ੀਨਾਮਾ ਯੋਗ ਮੁਕੱਦਮਿਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਐਸ. ਐਸ. ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਅੱਜ ਲਗਾਏ ਗਏ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੰਬਿਤ ਦਰਖ਼ਾਸਤਾਂ ਦਾ ਮੌਕੇ ’ਤੇ ਨਿਪਟਾਰਾ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਅਤੇ ਉਨਾਂ ਦਾ ਪੁਲਿਸ ਪ੍ਰਸ਼ਾਸਨ ਵਿਚ ਹੋਰ ਵਿਸ਼ਵਾਸ ਵਧਿਆ ਹੈ। ਉਨਾਂ ਦੱਸਿਆ ਕਿ ਭਵਿੱਖ ਵਿਚ ਵੀ ਹਰੇਕ ਸਨਿੱਚਰਵਾਰ ਇਹ ਕੈਂਪ ਲਗਾਏ ਜਾਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਨਾਂ ਲੋਕ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ।