ਕੰਪਿਊਟਰ ਸਾਇੰਸ ਵਿਸ਼ੇ ਦੇ ਕੁਇਜ਼ ਅਤੇ ਟਾਈਪਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

Sorry, this news is not available in your requested language. Please see here.

ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਗਾਈਡ ਅਧਿਆਪਕਾਂ ਦਾ ਵੀ ਕੀਤਾ ਸਨਮਾਨ  
ਰੂਪਨਗਰ, 20 ਦਸੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰੂਪਨਗਰ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੇ ਕੁਇਜ਼ ਅਤੇ ਟਾਈਪਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਦੇ ਕੁਇਜ਼ ਅਤੇ ਟਾਈਪਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਕੰਪਿਊਟਰ ਕੁਇਜ਼ ਅਤੇ ਟਾਈਪਿੰਗ ਮੁਕਾਬਲੇ ਜਮਾਤ ਦਸਵੀਂ ਵਿੱਚ ਪਹਿਲਾ ਸਥਾਨ ਵਿਦਿਆਰਥੀ ਨਵਦੀਪ ਸਿੰਘ ਬਲਾਕ ਝੱਜ ਸ.ਹ.ਸ.ਮਾਣਕੂ ਮਾਜਰਾ ਨੇ ਹਾਸਿਲ ਕੀਤਾ, ਦੂਜਾ ਸਥਾਨ ਵਿਦਿਆਰਥੀ ਅਰਸ਼ਦੀਪ ਸਿੰਘ ਬਲਾਕ ਸ਼੍ਰੀ ਚਮਕੌਰ ਸਾਹਿਬ ਸ.ਹ.ਸ. ਬਰਸਾਲਪੁਰ ਅਤੇ ਤੀਜਾ ਸਥਾਨ ਵਿਦਿਆਰਥਣ ਜਸ਼ਨਦੀਪ ਕੌਰ ਮੀਆਂਪੁਰ ਬਲਾਕ ਸ.ਸ.ਸ.ਸ. ਪੁਰਖਾਲੀ ਨੇ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਨੌਵੀਂ ਜਮਾਤ ਵਿਚ ਮਨਵੀਰ ਸਿੰਘ ਦਿਆਲ ਬਲਾਕ ਝੱਜ ਸ.ਸ.ਸ.ਸ. ਖੇੜਾ ਕਲਮੋਟ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜਾ ਸਥਾਨ ਪਵਨਪ੍ਰੀਤ ਸਿੰਘ ਬਲਾਕ ਮੋਰਿੰਡਾ ਸ.ਸ.ਸ.ਸ ਤਾਜਪੁਰ ਨੇ ਅਤੇ ਤੀਜਾ ਸਥਾਨ ਸ਼ੁਭਮ ਕੁਮਾਰ ਬਲਾਕ ਝੱਜ ਸ.ਸ.ਸ.ਸ ਖੇੜਾ ਕਲਮੋਟ ਨੇ ਹਾਸਿਲ ਕੀਤਾ।
ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਗਾਈਡ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ. ਸੁਰਿੰਦਰਪਾਲ ਸਿੰਘ, ਜ਼ਿਲ੍ਹਾ ਮੈਂਟਰ ਕੰਪਿਊਟਰ ਸਾਇੰਸ ਸ਼੍ਰੀ ਦਿਸ਼ਾਂਤ ਮਹਿਤਾ, ਪ੍ਰਿੰਸੀਪਲ ਸ.ਸ.ਸ.ਸ (ਲੜਕੇ) ਸ਼੍ਰੀਮਤੀ ਜਸਵਿੰਦਰ ਕੌਰ, ਕੰਪਿਊਟਰ ਅਧਿਆਪਕ ਸ਼੍ਰੀਮਤੀ ਦੀਪਾਲੀ ਕਪੂਰ, ਸ਼੍ਰੀਮਤੀ ਰਣਜੀਤ ਕੌਰ, ਸ਼੍ਰੀਮਤੀ ਦਲਜੀਤ ਕੋਰ,  ਸ. ਜਗਜੀਤ ਸਿੰਘ, ਸ਼੍ਰੀ ਸੰਦੀਪ ਕੁਮਾਰ, ਸ. ਲਖਬੀਰ ਸਿੰਘ, ਸ਼੍ਰੀ ਅਜੇ ਕੁਮਾਰ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀਮਤੀ ਨਵਨੀਤ ਕੌਰ, ਸ਼੍ਰੀਮਤੀ ਸੰਗੀਤਾ, ਸ. ਪਲਵਿੰਦਰ ਸਿੰਘ, ਸ.ਹਰਦੀਪ ਸਿੰਘ, ਸ. ਨਰਿੰਦਰ ਸਿੰਘ, ਸ.ਜਗਪਾਲ ਸਿੰਘ, ਸ਼੍ਰੀ ਲਲਿਤ ਵਰਮਾ, ਸ.ਜਗਮੋਹਨ ਸਿੰਘ, ਸ. ਅਮਰੀਕ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਜਸਮੇਲ ਸਿੰਘ, ਸ਼੍ਰੀ ਸੰਦੀਪ ਜਿੰਦਲ, ਸ.ਤਲਵਿੰਦਰ ਸਿੰਘ ਅਤੇ ਸਮੂਹ ਬਲਾਕ ਮੈਂਟਰ ਵੱਲੋਂ (ਆਈ.ਸੀ.ਟੀ.) ਅਹਿਮ ਯੋਗਦਾਨ ਪਾਇਆ ਗਿਆ।