ਹਲਕਾ ਬੱਲੂਆਣਾ ਦੇ ਵਿਧਾਇਕ ਨੇ ਪਿੰਡ ਨਿਹਾਲ ਖੇੜਾ ਤੇ ਡੰਗਰਖੇੜਾ ਦੇ ਪਿੰਡਾਂ ਦੇ ਨਵੀਨੀਕਰਨ ਲਈ ਰੱਖੇ ਨੀਂਹ ਪੱਥਰ

Sorry, this news is not available in your requested language. Please see here.

ਫਾਜ਼ਿਲਕਾ 30 ਮਈ

ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕਾ ਬੱਲੂਆਣਾ ਦੇ ਪਿੰਡ ਨਿਹਾਲ ਖੇੜਾ ਅਤੇ ਪਿੰਡ ਡੰਗਰਖੇੜਾ ਵਿਖੇ ਸਵੱਛ ਭਾਰਤ ਮਿਸ਼ਨ ਦੇ ਫੇਜ-2 ਸਕੀਮ ਤਹਿਤ ਛੱਪੜ ਦਾ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।ਇਸ ਤੋਂ ਇਲਾਵਾ ਪਿੰਡ ਨਿਹਾਲ ਖੇੜਾ ਵਿਖੇ ਐਸ.ਵੀ.ਸੀ.2 ਸਕੀਮ ਤਹਿਤ ਬਣੇਂ ਡਾ. ਅੰਬੇਡਕਰ ਭਵਨ (ਧਰਮਸ਼ਾਲਾ) ਦਾ ਉਦਘਾਟਨ ਕੀਤਾ।
ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਫੰਡ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨਵੀਨੀਕਰਨ ਲਈ ਵਿਸ਼ੇਸ਼ ਹਦਾਇਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਖੇ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਚਲਾਏ ਜਾਣਗੇ ਤੇ ਪਿੰਡਾਂ ਦੀ ਦਿਖ ਨੂੰ ਹੋਰ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
ਹਲਕਾ ਵਿਧਾਇਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦੀ ਭਲਾਈ ਲਈ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਵੱਧ ਤੋਂ ਵੱਧ ਸਕੀਮਾਂ ਤੇ ਯੋਜਨਾਵਾ ਉਲੀਕੀਆਂ ਜਾ ਰਹੀਆਂ ਹਨ ਤਾਂ ਜ਼ੋ ਕੋਈ ਵੀ ਯੋਗ ਵਿਅਕਤੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਜੋਤੀ ਪ੍ਰਕਾਸ਼, ਧਰਮਵੀਰ ਗੌਦਾਰਾ, ਸਰਪੰਚ ਰਾਧਾ ਕਿ੍ਸਨ, ਸਰਪੰਚ ਮਨੋਜ਼ ਗੌਦਾਰਾ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ, ਬਲਾਕ ਪ੍ਰਧਾਨ ਬਲਦੇਵ ਸਿੰਘ ਖਹਿਰਾ, ਉਪਕਾਰ ਸਿੰਘ ਜਾਖੜ, ਨੰਬਰਦਾਰ ਭਗਵਾਨ ਦਾਸ, ਰਾਮ ਸਰੂਪ, ਦਲੀਪ ਕੁਮਾਰ, ਗਗਨਦੀਪ, ਸੁਮਨ ਕੁਮਾਰ, ਸੁਸ਼ੀਲ ਕੁਮਾਰ,ਜਸਰਾਮ, ਸਾਬਰਾਮ, ਸਰਪੰਚ ਗੋਰਵ, ਬਲਜੀਤ ਸਿੰਘ, ਭੋਜਰਾਜ, ਸਰਪੰਚ ਵਰਿੰਦਰ ਭਾਟੀ, ਐਡਵੋਕੇਟ ਕਰਨ ਮੈਨੀ, ਮਨੋਜ ਲੋਈ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ, ਜਗਮੀਤ ਸਿੰਘ, ਹਰਮੀਤ ਸਿੰਘ, ਨਛੱਤਰ ਸਿੰਘ, ਸੋਨੂ ਸਿਆਮੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।