ਅੱਗ ਨਾਲ ਨੁਕਸਾਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ 24 ਘੰਟਿਆਂ ਤੋਂ ਪਹਿਲਾਂ ‘ਕੰਪੈਕਟ ਸਬ ਸਟੇਸ਼ਨ’ ਬਨਾਉਣ ਦਾ ਕੰਮ ਸ਼ੁਰੂ

Sorry, this news is not available in your requested language. Please see here.

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤ ਹੀ ਨਵੇਂ ਸਬ ਸਟੇਸ਼ਨ ਬਨਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ-ਈ ਟੀ ਓ

ਅੰਮ੍ਰਿਤਸਰ, 15 ਮਈ :- ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਜਿੱਥੇ ਕਿ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਤੇਲ ਲੀਕ ਹੋਣ ਕਾਰਨ ਕੱਲ ਦੁਪਿਹਰ ਭਿਆਨਕ ਅੱਗ ਲੱਗ ਗਈ ਸੀ ਅਤੇ ਉਸ ਕਾਰਨ ਹਸਪਤਾਲ ਦਾ ਵੱਡਾ ਹਿੱਸਾ ਬਿਜਲੀ ਸਪਲਾਈ ਤੋਂ ਵਾਂਝਾ ਹੋ ਗਿਆ ਸੀਵਿਖੇ 24 ਘੰਟਿਆਂ ਦੇ ਅੰਦਰ-ਅੰਦਰ 500 ਕੇ ਵੀ ਦੇ ਦੋ ਨਵੇਂ ਟਰਾਂਸਫਾਰਮ ਪਹੁੰਚ ਚੁੱਕੇ ਹਨ ਅਤੇ ਇੰਨਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਉਕਤ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਉਨਾਂ ਨੇ ਕੱਲ੍ਹ ਹੀ ਮੁੱਖ ਮੰਤਰੀ ਸ ਭਗਵੰਤ ਮਾਨ ਨੂੰ ਘਟਨਾ ਦਾ ਵੇਰਵਾ ਦਿੰਦੇ ਹਸਪਤਾਲ ਦੀਆਂ ਬਿਜਲਈ ਲੋੜਾਂ ਦੀ ਪੂਰਤੀ ਲਈ ਇੰਜੀਨੀਅਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ 500 ਕੇ ਵੀ ਦੇ ਦੋ ਡਰਾਈ ਟਰਾਂਸਫਾਰਮਰ ਲਗਾਉਣ ਦੀ ਤਜਵੀਜ਼ ਦਿੱਤੀ ਸੀਜਿਸ ਨੂੰ ਉਨਾਂ ਨੇ ਤਰੁੰਤ ਪ੍ਰਵਾਨ ਕਰ ਲਿਆ ਅਤੇ ਅੱਜ ਸਵੇਰੇ ਇਹ ਟਰਾਂਸਫਾਰਮਰ ਹਸਪਤਾਲ ਪਹੁੰਚ ਗਏ। ਉਨਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਹਸਪਤਾਲ ਹੈ ਅਤੇ ਇੱਥੇ ਹਰ ਵੇਲੇ ਡਾਕਟਰਨਰਸਾਂਪੈਰਾ ਮੈਡੀਕਲ ਅਮਲਾ ਤੇ ਦਾਖਲ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਰਹਿੰਦੀ ਹੈਸੋ ਅਸੀਂ ਕਿਸੇ ਵੀ ਤਰਾਂ ਨਾ ਤਾਂ ਆਪਣੇ ਇਸ ਸਰਮਾਏ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ ਤੇ ਨਾ ਹੀ ਬਿਨਾਂ ਬਿਜਲੀ ਦੇ ਬੈਠੇ ਰਹਿਣ ਦੇ ਸਕਦੇ ਹਾਂ। ਉਨਾਂ ਕਿਹਾ ਕਿ ਕੱਲ੍ਹ ਵਿਭਾਗ ਨੇ ਆਰਜ਼ੀ ਪ੍ਰਬੰਧ ਕਰਕੇ ਸਪਲਾਈ ਸ਼ੁਰੂ ਕੀਤੀ ਸੀ ਅਤੇ ਅੱਜ ਸਵੇਰੇ ਇਹ ਟਰਾਂਸਫਾਰਮ ਪਹੁੰਚ ਗਏ ਹਨਜਿੰਨਾ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਵਿਚ ਫਿਲਹਾਲ ਕਿਸੇ ਦੀ ਕੁਤਾਹੀ ਸਾਹਮਣੇ ਨਹੀਂ ਆਈਪਰ ਇਹ ਪਤਾ ਲੱਗਾ ਹੈ ਕਿ ਉਕਤ ਟਰਾਂਸਫਾਰਮਰ 70 ਦੇ ਦਹਾਕੇ ਦੇ ਬਣੇ ਸਨ ਅਤੇ ਪੁਰਾਣੇ ਹੋਣ ਕਾਰਨ ਇਹ ਲੀਕੇਜ਼ ਹੋਈਜੋ ਕਿ ਅੱਗ ਲੱਗਣ ਦਾ ਕਾਰਨ ਬਣੀ। ਉਨਾਂ ਦੱਸਿਆ ਕਿ ਹੁਣ ਲਗਾਏ ਜਾ ਰਹੇ ਟਰਾਂਸਫਾਰਮਇਕ ਤਾਂ ਬਿਨਾ ਤੇਲ ਦੇ ਹਨ ਅਤੇ ਦੂਸਰਾ ਹਸਪਤਾਲ ਦੀ ਇਮਾਰਤ ਤੋਂ ਦੂਰ ਲਗਾਏ ਜਾਣਗੇਜਿਸ ਨਾਲ ਅੱਗ ਲੱਗਣ ਵਰਗਾ ਖ਼ਤਰਾ ਬਿਲਕੁਲ ਨਹੀਂ ਰਹੇਗਾ। ਇਸ ਮੌਕੇ ਪਿ੍ਰੰਸੀਪਲ ਸ੍ਰੀ ਰਾਜੀਵ ਦੇਵਗਨਐਸ ਈ ਸ੍ਰੀ ਵਿਕਾਸ ਗੁਪਤਾਐਸ ਡੀ ਓ ਸ੍ਰੀ ਰਾਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

 

ਹੋਰ ਪੜ੍ਹੋ :-  ਮੁੱਖ ਮੰਤਰੀ ਦੀ ਪਾਣੀ ਬਚਾਉਣ ਦੀ ਅਪੀਲ ਨੂੰ ਸੂਬੇ ਦੇ ਕਿਸਾਨਾਂ ਦਾ ਭਰਵਾਂ ਹੁੰਗਾਰਾ