ਪੈਨਸ਼ਨ ਸੁਵਿਧਾ ਲਈ ਜ਼ਿਲੇ ਭਰ ’ਚ ਲੱਗੇ ਸੁਵਿਧਾ ਕੈਂਪ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਕੈਂਪਾਂ ਦੌਰਾਨ ਵੱਖ ਵੱਖ ਤਰਾਂ ਦੀ ਪੈਨਸ਼ਨ ਲਈ 1200 ਤੋਂ ਵੱਧ ਫਾਰਮ ਇਕੱਤਰ

ਬਰਨਾਲਾ, 17 ਅਗਸਤ :- 
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਲੋਕਾਂ ਨੂੰ ਪੈਨਸ਼ਨ ਸੇਵਾਵਾਂ ਦਾ ਲਾਭ ਉਨਾਂ ਦੇ ਘਰਾਂ ਦੇ ਨਜ਼ਦੀਕ ਦੇਣ ਦੇ ਉਦੇਸ਼ ਨਾਲ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਅੱਜ ਬਲਾਕ ਪੱਧਰ ’ਤੇ ਕੈਂਪ ਲਾਏ ਗਏ।
ਉਨਾਂ ਦੱਸਿਆ ਕਿ ਬਲਾਕ ਬਰਨਾਲਾ, ਮਹਿਲ ਕਲਾਂ ਅਤੇ ਸਹਿਣਾ ਅਧੀਨ ਪਿੰਡਾਂ ’ਚ ਵੱਖ ਵੱਖ ਥਾਈਂ ਅੱਜ ਕੈਂਪ ਲਾਏ ਗਏ। ਇਨਾਂ ਕੈਂਪਾਂ ਦੌਰਾਨ ਜਿੱਥੇ ਪੈਨਸ਼ਨਾਂ ਲਈ ਫਾਰਮ ਇਕੱਤਰ ਕੀਤੇ ਗਏ, ਉਥੇ ਪੈਨਸ਼ਨ ਕੇਸਾਂ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ 1276 ਫਾਰਮ ਪੈਨਸ਼ਨਾਂ ਸਬੰਧੀ ਪ੍ਰਾਪਤ ਕੀਤੇ ਗਏ। ਉਨਾਂ ਦੱਸਿਆ ਕਿ ਆਉਦੇ ਦਿਨੀਂ ਵੀ ਅਜਿਹੇ ਕੈਂਪ ਲਾਏ ਜਾਣਗੇ।

ਹੋਰ ਪੜ੍ਹੋ:-
18 ਅਗਸਤ ਨੂੰ  ਪਿੰਡ ਗੱਦੀਆਂ ਕਲਾਂ (ਕਲਾਨੋਰ)  ਦੇ ਸਰਹੱਦੀ ਪਿੰਡਾਂ ਵਿੱਚ ਮੁਫਤ ਮੈਡੀਕਲ  ਵੈਨ ਪਹੁੰਚੇਗੀ