RAT ਦੀ ਕੋਵਿਡ ਪੋਜ਼ਟਿਵ ਰਿਪੋਰਟ ਨੂੰ ਆਧਾਰ ਬਣਾ ਕੇ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

Sorry, this news is not available in your requested language. Please see here.

ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ ਦੀ ਹਦਾਇਤ

ਗੁਰਦਾਸਪੁਰ, 16 ਜਨਵਰੀ 2022

ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ, ਉਹ ਰੈਪਿਡ ਐਟੀਂਜਨ ਟੈਸਟ (ਆਰ.ਏ.ਟੀ- RAT) ਦੀ ਕੋਵਿਡ ਪੋਜ਼ਟਿਵ ਰਿਪੋਰਟ ਦੇ ਆਧਾਰ ’ਤੇ ਡਿਊਟੀ ਕਟਵਾ ਰਹੇ ਹਨ। ਇਸ ਲਈ ਸਾਰੇ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ।

ਹੋਰ ਪੜ੍ਹੋ :-ਨਾਕਾਮ ਸਰਕਾਰਾਂ ਨੇ ਪੰਜਾਬ ਦੇ ਟੇਲੈਂਟ ਅਤੇ ਪੈਸੇ ਨੂੰ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ: ਭਗਵੰਤ ਮਾਨ

ਉਨਾਂ ਅੱਗੇ ਕਿਹਾ ਕਿ ਜੇਕਰ, ਆਰ.ਏ.ਟੀ (RAT) ਟੈਸਟ ਦੀ ਜਰੂਰਤ ਪੈਂਦੀ ਹੈ ਤਾਂ ਇਹ ਪੋਜ਼ਟਿਵ ਰਿਪੋਰਟ ਕਿੱਟ ਦੀ ਐਸ.ਐਮ.ਓ ਫੋਟੋ ਹਸਪਤਾਲ ਵਿਖੇ ਰਿਕਾਰਡ ਲਈ ਰੱਖੇਗਾ ਅਤੇ ਟੈਸਟ ਰਿਪੋਰਟ ਉੱਤੇ ਸਬੰਧਤ ਐਸ.ਐਮ.ਓਜ਼ ਦੇ ਕਾਊਂਟਰ ਸਾਈਨ ਹੋਣੇ ਲਾਜ਼ਮੀ ਹੋਣਗੇ। ਐਸ.ਐਮ.ਓਜ਼ ਇਹ ਯਕੀਨੀ ਬਣਾਉਣਗੇ ਕਿ ਗਲਤ ਰਿਪੋਰਟ ਨਾ ਕੀਤੀ ਜਾਵੇ। ਜੇਕਰ ਜਾਂਚ ਕਰਨ ’ਤੇ ਪਾਇਆ ਗਿਆ ਕਿ ਵਿਅਕਤੀ ਦੀ ਰਿਪੋਰਟ ਗਲਤ ਕੀਤੀ ਗਈ ਹੈ ਤਾਂ ਇਸ ਨੂੰ ਚੋਣ ਪ੍ਰਕਿਰਿਆ ਦੀ ਗਲਤ ਵਰਤੋਂ (malpractice) ਮੰਨਿਆ ਜਾਵੇ ਅਤੇ ਉਸ ਵਿਰੁੱਧ ਆਰ.ਪੀ ਐਕਟ 1951 ਦੀ ਧਾਰਾ 134 ਤਹਿਤ ਕਾਰਵਾਈ ਕੀਤੀ ਜਾਵੇਗੀ।