ਡੇਅਰੀ ਵਿਕਾਸ ਵਿਭਾਗ ਵਲੋਂ ਗੁਰੂ ਅੰਗਦ ਦੇਵ ਯੂਨਿਵਰਸਿਟੀ ਵਲੋਂ ਲਗਾਏ ਗਏ ਕਿਸਾਨ ਮੇਲੇ ‘ਚ ਲਗਾਈ ਗਈ ਦੋ ਰੋਜਾ ਸਟਾਲ – ਡਿਪਟੀ ਡਾਇਰੈਕਟਰ ਦਲਬੀਰ ਕੁਮਾਰ

Sorry, this news is not available in your requested language. Please see here.

ਲੁਧਿਆਣਾ, 26 ਮਾਰਚ (000) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਗਡਵਾਸੂ ਯੂਨਿਵਰਸਿਟੀ ਵਿਖੇ ਲਗਾਏ ਗਏ 2 ਰੋਜਾ ਮੇਲੇ ਵਿਚ ਵਿਭਾਗੀ ਸਕੀਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਵਿਭਾਗ ਦੇ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਜਸੋਵਾਲ ਵਲੋਂ ਕੀਤਾ ਗਿਆ।

ਇਸ ਪ੍ਰਦਰਸ਼ਨੀ ਵਿੱਚ ਡੇਅਰੀ ਵਿਕਾਸ ਵਿਭਾਗ ਵਿਚ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੀ ਵੰਡ ਵੀ ਕੀਤੀ ਗਈ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।

ਚੇਅਰਮੈਨ ਫਾਰਮਰ ਕਮਿਸਨ ਪੰਜਾਬ ਸ੍ਰੀ ਸੁਖਪਾਲ ਸਿੰਘ ਵਲੋਂ ਵਿਭਾਗ ਦੀ ਸਟਾਲ ‘ਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਵਲੋ ਸੁਆਗਤ ਕੀਤਾ ਗਿਆ ਅਤੇ ਚੇਅਰਮੈਨ ਵਲੋਂ ਨੁਮਾਇਸ ਦਾ ਦੌਰਾ ਕੀਤਾ ਅਤੇ ਉਨ੍ਹਾਂ  ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਡਾਇਰੈਕਟਰ ਪਸੂ਼ ਪਾਲਣ ਪੰਜਾਬ ਸ੍ਰੀ ਰਾਮ ਪਾਲ ਮਿੱਤਲ ਅਤੇ ਡਾਇਰੈਕਟਰ ਮੱਛੀ ਪਾਲਣ ਵਿਭਾਗ, ਡਾਇਰੈਕਟਰ ਪਸਾਰ ਸਿਖਿਆ ਗਡਵਾਸੂ ਵਲੋਂ ਵੀ ਡੇਅਰੀ ਵਿਕਾਸ ਵਿਭਾਗ ਦੀ ਸਟਾਲ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ, ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰੀ ਨਿਰਵੈਰ ਸਿੰਘ ਬਰਾੜ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।

 

ਹੋਰ ਪੜ੍ਹੋ :-  ਬਕੈਣ ਵਾਲਾ ਵਿਚ ਰਾਹਤ ਕਾਰਜ ਤੇਜੀ ਨਾਲ ਜਾਰੀ, ਗਿਰਦਾਵਰੀ ਦਾ ਕੰਮ ਵੀ ਆਖਰੀ ਪੜਾਅ ਵਿਚ