ਡੀ.ਬੀ.ਈ.ਈ. ਵੱਲੋਂ ਨੌਕਰੀਆਂ/ਰੋਜ਼ਗਾਰ ਦੀ ਭਾਲ ਕਰਨ ਵਾਲੇ ਉਮੀਦਵਾਰਾਂ, ਨਿਯੋੋਜਕਾਂ ਲਈ ਕਰਵਾਇਆ ਜਾ ਰਿਹਾ ਵੰਨ-ਸਟਾਪ ਪਲੇਟਫਾਰਮ ਮੁਹੱਈਆ

Sorry, this news is not available in your requested language. Please see here.

ਲੁਧਿਆਣਾ, 24 ਸਤੰਬਰ (000) :- ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਰੇ ਵੱਲੋਂ ਨੌੌਕਰੀਆਂ/ਰੋੋਜ਼ਗਾਰ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਅਤੇ ਨਿਯੋੋਜਕਾਂ ਲਈ ਇੱਕ ਵੰਨ-ਸਟਾਪ ਪਲੇਟਫਾਰਮ ਮੁਹੱਈਆ ਕਰਵਾਇਆ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋੋਂ ਹਰ ਸ਼ੁਕੱਰਵਾਰ ਨੂੰ ਜ਼ੋਬ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ, ਕੈਰੀਅਰ ਸਬੰਧੀ ਕਾਊਂਸਲਿੰਗ ਕੀਤੀ ਜਾਂਦੀ ਹੈ, ਪ੍ਰਾਰਥੀਆਂ ਨੂੰ ਸਵੈ-ਰੋੋਜ਼ਗਾਰ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਵੈ-ਰੋੋਜ਼ਗਾਰ ਕਰਨ ਲਈ ਕਰਜ਼ਾ ਮੁਹੱਇਆ ਕਰਵਾਉਣ ਵਿੱਚ ਮੱਦਦ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨੋੋਜ਼ਵਾਨਾਂ ਲਈ ਸਥਾਨਕ ਪ੍ਰਤਾਪ ਚੌੌਂਕ, ਸਾਮ੍ਹਣੇ ਸੰਗੀਤ ਸਿਨੇਮਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਸਾਲ 2018 ਵਿੱਚ ਸਥਾਪਤ ਕੀਤਾ ਗਿਆ ਸੀ।

ਸ੍ਰੀ ਪੰਚਾਲ ਨੇ ਦੱਸਿਆ ਕਿ ਪ੍ਰਾਰਥੀਆਂ ਨੂੰ ਮੁਫਤ ਇੰਟਰਨੈਟ ਸੇਵਾਵਾਂ (ਇੰਟਰਨੈਟ ਕੈਫੇ) ਜਿਵੇ ਕਿ ਆਨ-ਲਾਈਨ ਫਾਰਮ ਭਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜ਼ਿਹੜੇ ਪ੍ਰਾਰਥੀ ਸਕਿੱਲ ਟ੍ਰੇਨਿੰਗ ਲੈਣ ਦੇ ਇਛੁੱਕ ਹਨ ਉਨ੍ਹਾਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਲ ਅਧੀਨ ਚੱਲ ਰਹੇ ਸਕਿੱਲ ਕੋੋਰਸਾਂ ਵਿੱਚ ਟ੍ਰੇਨਿੰਗ ਕਰਵਾਈ ਜਾਂਦੀ ਹੈ ਤਾਂ ਜੋ ਪ੍ਰਾਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਵਿੱਚ ਮਦਦ ਮਿਲ ਸਕੇ।

ਇਸ ਤੋੋਂ ਇਲਾਵਾ ਪ੍ਰਾਈਵੇਟ ਖੇਤਰ ਵਿੱਚ ਲੋੋੜੀਂਦੇ ਸਾਫਟ ਸਕਿੱਲ ਆਦਿ ਦੀ ਟ੍ਰੇਨਿੰਗ ਵੀ ਕਰਵਾਈ ਜਾਂਦੀ ਹੈ ਅਤੇ ਪ੍ਰਾਰਥੀਆਂ ਨੂੰ ਮੁਫਤ ਲਾਇਬ੍ਰੇਰੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਪ੍ਰਾਰਥੀ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌੌਕਰੀ ਦੀ ਸੂਚਨਾ ਪ੍ਰਾਪਤ ਕਰਨ ਲਈ ਪ੍ਰਾਰਥੀ ਆਪਣਾ ਨਾਮ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਦਰਜ (ਰਜਿਸਟ੍ਰੇਸ਼ਨ) ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਲਈ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਰੋੋਜ਼ਗਾਰ ਦਫਤਰ ਲੁਧਿਆਣਾ ਵਿਖੇ ਹੋ ਚੁੱਕੀ ਹੈ, ਉਹ ਪ੍ਰਾਰਥੀ ਆਪਣਾ ਰੀਨਿਊਵਲ ਕਾਰਡ (ਐਕਸ-10 ਕਾਰਡ) ਚੈੱਕ ਕਰੋ ਅਤੇ ਹਰ ਸਾਲ ਬਣਦੀ ਮਿਤੀ ਨੂੰ ਦਫਤਰ ਆ ਕੇ ਲਗਾਤਾਰਤਾ ਵਿੱਚ (ਐਕਸ-10 ਕਾਰਡ) ਰੀਨਿਉ ਕਰਵਾਇਆ ਜਾਵੇ।

ਇਸ ਤੋੋਂ ਇਲਾਵਾ ਤੀਸਰਾ ਲਿੰਗ (Transgender) ਵੀ ਰੋੋਜ਼ਗਾਰ ਦਫ਼ਤਰ, ਲੁਧਿਆਣਾ ਵਿਖੇ ਆ ਕੇ ਆਪਣਾ ਨਾਮ ਦਰਜ਼ (ਰਜਿਸਟ੍ਰੇਸ਼ਨ) ਕਰਵਾਉਣ ਤੇ ਇਨ੍ਹਾਂ ਮੁਫਤ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਤਾਂ ਜੋੋੋ ਭਵਿੱਖ ਵਿੱਚ ਇੱਜ਼ਤ ਦੀ ਜਿੰਦਗੀ ਜੀ ਸਕਣ, ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਨੇ ਕਿਹਾ ਕਿ ਪ੍ਰਾਰਥੀ ਜਿਲ੍ਹਾ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਚੱਲ ਰਹੀਆ ਇਨ੍ਹਾਂ ਮੁਫਤ ਸੁਵਿਧਾਵਾਂ ਦਾ ਵੱਧ ਤੋੋਂ ਵੱਧ ਲਾਭ ਲੈਣ ਅਤੇ ਇਸ ਮੋੋਕੇ ਦਾ ਫਾਇਦਾ ਉਠਾਉਣ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।

 

ਹੋਰ ਪੜ੍ਹੋ :-  ਕੇਂਦਰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਾਜ਼ਾ ਰਾਸ਼ੀ ਦੇਵੇ: ਮੀਤ ਹੇਅਰ