ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵੱਖ ਵੱਖ ਮੰਗਾਂ ਨੂੰ ਲੈ ਕੇ ਸਮੂਹ ਜਿਲ੍ਹਾ ਪ੍ਰਧਾਨਾਂ, ਜਿਲ੍ਹਾ ਜਨਰਲ ਸਕੱਤਰਾਂ ਅਤੇ ਕਮੇਟੀ ਮੈਂਬਰਾਂ ਨਾਲ ਸੂਬਾ ਪੱਧਰੀ ਮੀਟਿੰਗ ਕੀਤੀ ਗਈ

DC Office Workers Union
DC Office Workers Union

Sorry, this news is not available in your requested language. Please see here.

ਫਾਜਿਲਕਾ 16 ਮਈ 2022

ਪੰਜਾਬ ਰਾਜ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਸੂਬਾ ਕਮੇਟੀ ਮੈਂਬਰਾਂ, ਪੰਜਾਬ ਦੇ ਸਮੂਹ ਜਿਲ੍ਹਾ ਪ੍ਰਧਾਨਾਂ ਅਤੇ ਜਿਲ੍ਹਾ ਜਨਰਲ ਸਕੱਤਰਾਂ ਨਾਲ ਸੂਬਾ ਪੱਧਰੀ ਮੀਟਿੰਗ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਮੌਜੋਂ, ਸੂਬਾ ਪ੍ਰੈੱਸ ਸਕੱਤਰ, ਪੰਜਾਬ ਅਤੇ ਜਿਲ੍ਹਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਾਨਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਡੀ.ਸੀ. ਦਫਤਰਾਂ/ਐੱਸ.ਡੀ.ਐੱਮ. ਦਫਤਰਾਂ/ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਹੋਰ ਪੜ੍ਹੋ :-ਕਾਂਗਰਸ ਦਾ ਕਾਲ਼ਾ ਸੱਚ ਸਭ ਦੇ ਸਾਹਮਣੇ, ਧਰਮ ਦੇ ਆਧਾਰ ’ਤੇ ਪੰਜਾਬ ਨੂੰ ਵੰਡਦੀ ਚਲੀ ਆ ਰਹੀ ਸੀ: ਦਿਨੇਸ਼ ਚੱਢਾ

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੁਰਾਣੀ ਪੈਨਸ਼ਨ ਬਹਾਲੀ, ਸੁਪਰਡੈਂਟ ਗ੍ਰੇਡ-1 ਅਤੇ ਗ੍ਰੇਡ-2 ਦੀਆ ਪ੍ਰਮੋਸ਼ਨਾ ਕਰਨ, ਸੀਨੀਅਰ ਸਹਾਇਕਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਪ੍ਰਮੋਸ਼ਨਾ ਕਰਨ, ਪੁਰਾਣੀ ਕਾਂਗਰਸ ਸਰਕਾਰ ਵੱਲੋਂ ਪੁਨਰਗਠਨ ਦੇ ਨਾਮ ਤੇ ਖਤਮ ਕੀਤੀਆਂ ਪੋਸਟਾਂ ਨੂੰ ਮੁੜ ਬਹਾਲ ਕਰਵਾਉਣਾ, ਦਫਤਰਾਂ ਵਿਚ ਕਲਰਕਾਂ ਦੀਆਂ ਖਾਲੀ ਅਸਾਮੀਆਂ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕਰਨ, ਆਊਟ ਸੋਰਸ ਅਤੇ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਨ, ਜੂਨੀਅਰ ਸਕੇਲ ਸਟੈਨੋ ਗ੍ਰਾਫਰਜ ਤੋਂ ਸੀਨੀਅਰ ਸਕੇਲ ਸਟੈਨੋਗ੍ਰਾਫਰ ਪਦਉੱਨਤੀ ਲਈ ਟੈਸਟ ਤੋਂ ਛੋਟ ਦੇਣ ਆਦਿ ਮੰਗਾਂ ਦਾ ਮੰਗ ਪੱਤਰ ਤਿਆਰ ਕੀਤਾ ਗਿਆ।

ਇਹ ਮੰਗ ਪੱਤਰ ਮੁੱਖ ਮੰਤਰੀ, ਪੰਜਾਬ ਜੀ, ਵਿੱਤ ਮੰਤਰੀ, ਪੰਜਾਬ, ਵਿੱਤ ਕਮਿਸ਼ਨਰ ਮਾਲ, ਪੰਜਾਬ ਨੂੰ ਦੇਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ 23 ਜੂਨ 2022 ਨੂੰ ਯੂਨੀਅਨ ਦੇ ਸਥਾਪਨਾ ਦਿਵਸ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸਤੀਸ਼ ਬਹਿਲ ਫਰੀਦਕੋਟ ਸੀਨੀਅਰ ਮੀਤ ਪ੍ਰਧਾਨ, ਸ੍ਰੀ ਨਰਿੰਦਰ ਸਿੰਘ ਚੀਮਾਂ ਕਪੂਰਥਲਾ ਮੀਤ ਪ੍ਰਧਾਨ,  ਸ੍ਰੀ ਕਰਵਿੰਦਰ ਸਿੰਘ ਚੀਮਾ ਤਰਨਤਾਰਨ ਮੁੱਖ ਸਲਾਹਕਾਰ, ਸ੍ਰੀ ਸ਼ਿਵਕਰਨ ਸਿੰਘ ਚੀਮਾ, ਜਿਲਾ ਜਨਰਲ ਸਕੱਤਰ, ਸ੍ਰੀ ਅਸ਼ੋਕ ਕੁਮਾਰ ਫਾਜਿਲਕਾ ਮੀਤ ਪ੍ਰਧਾਨ, ਸੰਦੀਪ ਸਿੰਘ ਮਲੇਰਕੋਟਲਾ, ਰੇਸ਼ਮ ਸਿੰਘ ਬਰਨਾਲਾ, ਦਲਵੀਰ ਸਿੰਘ ਮੋਗਾ ਤੋਂ ਇਲਾਵਾ ਵੱਖ-ਵੱਖ ਜਿਲਿਆਂ ਦੇ ਅਹੁਦੇਦਾਰ ਹਾਜ਼ਰ ਸਨ।