ਡੀ.ਸੀ.ਐਸ.ਟੀ. ਲੁਧਿਆਣਾ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਕਾਰੋਬਾਰੀ ਦੇ ਸ਼ੋਅ ਰੂਮ ਦੀ ਚੈਕਿੰਗ

Sorry, this news is not available in your requested language. Please see here.

ਲੁਧਿਆਣਾ, 16 ਮਈ (000) – ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ ਸ੍ਰੀਮਤੀ ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2 ਸ਼ਾਇਨੀ ਸਿੰਘ ਦੀ ਅਗਵਾਈ ਹੇਠ ਅੱਜ ਸਥਾਨਕ ਕੋਚਰ ਮਾਰਕੀਟ, ਲੁਧਿਆਣਾ ਵਿਖੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਕਾਰੋਬਾਰੀ ਦੇ ਸ਼ੋਅ ਰੂਮ ਦੀ ਚੈਕਿੰਗ ਕੀਤੀ ਗਈ।

ਐਸ.ਟੀ.ਓ. ਸ੍ਰੀ ਧਰਮਿੰਦਰ ਕੁਮਾਰ, ਰਿਤੂਰਾਜ ਸਿੰਘ ਅਤੇ ਈ.ਟੀ.ਐਲ.ਐਸ. ਸ੍ਰੀ ਰਿਸ਼ੀ ਵਰਮਾ, ਸ. ਪ੍ਰੇਮਜੀਤ ਸਿੰਘ, ਸ. ਬਲਕਾਰ ਸਿੰਘ, ਸ. ਗੁਰਦੀਪ ਸਿੰਘ ਦੀ ਟੀਮ ਨੇ ਇਹ ਨਿਰੀਖਣ ਕੀਤਾ।

ਅਧਿਕਾਰੀਆਂ ਵੱਲੋ ਵਿਕਰੀ ਨੂੰ ਸ਼ੋਅ ਨਾ ਕਰਨ ਸਬੰਧੀ ਕਾਰਵਾਈ ਦੌਰਾਨ ਸਬੰਧਤ ਦਸਤਾਵੇਜ਼ ਜ਼ਬਤ ਕਰ ਲਏ ਗਏ। ਇਹ ਨਿਰੀਖਣ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਐਕਟ, 2017 ਦੇ ਤਹਿਤ ਨਿਰਧਾਰਤ ਵਿਧੀ ਅਨੁਸਾਰ ਕੀਤਾ ਗਿਆ।