20 ਜੂਨ ਨੂੰ ਪਲੇਸਮੈਂਟ ਕੈਂਪ ਵਿਚ ਡਿਲਵਰੀ ਲੜਕਿਆਂ ਦੀ ਕੀਤੀ ਜਾਵੇਗੀ ਚੋਣ

Sorry, this news is not available in your requested language. Please see here.

10ਵੀ ਪਾਸ ਕੇਵਲ ਲੜਕਿਆਂ ਦੀ ਹੋਵੇਗੀ ਇੰਟਰਵਿਊ- 12000 ਤੋਂ 15000 ਰੁਪਏ ਪ੍ਰਤੀ ਮਹੀਨੇ ਮਿਲੇਗੀ ਤਨਖਾਹ
ਗੁਰਦਾਸਪੁਰ  18 ਜੂਨ  :-  ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ  20 ਜੂਨ  ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਇੱਕ ਪਲੇਸਮੈਂਟ ਕੈਂਪ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਸ ਰੋਜਗਾਰ ਮੇਲੇ ਵਿੱਚ   largelogic  ( ਲਾਰਜਲੋਜਿਕ) ਕੰਪਨੀ ਵਲੋਂ ਸ਼ਮੂਲੀਅਤ ਕਰੇਗੀ।
ਇਹ ਜਾਣਕਾਰੀ ਦਿੰਦਿਆਂ ਪਰਸ਼ੋਤਮ ਸਿੰਘ ਜਿਲਾ ਰੋਜਗਾਰ ਤੇ ਜਨਰੇਸ਼ਨ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਸ  ਕੰਪਨੀ ਨੂੰ (Delivery boy )  ਕੇਵਲ ਲੜਕਿਆ ਦੀ ਜਰੂਰਤ ਹੈ । ਡਿਲੀਵਰੀ ਬੁਆਏ  ਦੀ ਅਸਾਮੀ ਲਈ  ਯੋਗਤਾ ਘੱਟ ਤੋਂ ਘੱਟ 10 ਵੀਂ ਪਾਸ ਹੈ ।
 ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆ ( ਕੇਵਲ ਲੜਕੇ ) ਨੂੰ 12000 ਤੋਂ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ।  ਰੋਜਗਾਰ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਪ੍ਰਾਰਥੀ ਆਪਣੇ ਨਾਲ ਆਪਣੇ ਅਸਲੀ ਦਸਤਾਵੇਜ ਅਤੇ ਉਹਨਾਂ ਦੀਆ ਕਾਪੀਆ ਲੈ ਕੇ ਆਉਣ ।  ਉਨ੍ਹਾ ਦੱਸਿਆ ਕਿ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਮਹੀਨੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ  ਹਰ ਹਫਤੇ ਪਲੇਸਮੈਂਟ  ਰੋਜਗਾਰ ਕੈਂਪ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰ, ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾ ਇਹ ਰੋਜਗਾਰ ਕੈਂਪ ਲਗਾਏ ਜਾਂਦੇ ਰਹਿਣਗੇ ।
ਉਨ੍ਹਾ ਅੱਗੇ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋਂ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ 20 ਜੂਨ  ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9-30 ਵਜੇ ਪਹੁੰਚਣ ।