ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਅਭਿਆਨ ਤਹਿਤ 172 ਘਰਾਂ ਦਾ ਕੀਤਾ ਗਿਆ ਸਰਵੇ: ਸਿਵਲ ਸਰਜਨ

Dengue Awareness Campaign
ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਅਭਿਆਨ ਤਹਿਤ 172 ਘਰਾਂ ਦਾ ਕੀਤਾ ਗਿਆ ਸਰਵੇ: ਸਿਵਲ ਸਰਜਨ

Sorry, this news is not available in your requested language. Please see here.

ਰੂਪਨਗਰ, 4 ਮਈ 2022

ਡੇਂਗੂ ਸੀਜਨ ਦੇ ਮੱਦੇਨਜਰ ਲੋਕਾਂ  ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਡਾ. ਹਰਪ੍ਰੀਤ ਕੋਰ ਐਪੀਡੀਮਾਲੋਜਿਸਟ ਦੀ ਅਗਵਾਈ ਹੇਠ ਰੂਪਨਗਰ ਦੇ ਸ਼ਹਿਰੀ ਖੇਤਰ ਵਿੱਚ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਜਿੰਨ੍ਹਾਂ ਵਿੱਚ ਮਲਟੀਪਰਪਜ ਹੈਲਥ ਵਰਕਰਜ (ਮੇਲ),  ਬਰੀਡਿੰਗ ਚੈਕਰ ਆਦਿ ਸ਼ਾਮਿਲ ਸਨ,  ਵੱਲੋਂ ਡੇਂਗੂ ਜਾਗਰੂਕਤਾ ਅਤੇ ਘਰ ਤੋਂ ਘਰ ਸਰਵੇ ਅਭਿਆਨ ਚਲਾਇਆ ਗਿਆ।

ਹੋਰ ਪੜ੍ਹੋ :-14 ਮਈ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ

ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਦੇ  ਬਸੰਤ ਨਗਰ , ਪਿਆਰਾ ਸਿੰਘ ਕਲੋਨੀ, ਸਨਸਿਟੀ-1 ਦੇ ਇਲਾਕੇ ਵਿੱਚ 172 ਘਰਾਂ ਦਾ ਸਰਵੇ ਕੀਤਾ ਗਿਆ। ਇਸ ਦੌਰਾਨ ਘਰਾਂ ਦੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ, ਛੱਤਾਂ ਤੇ ਪਏ ਟੁੱਟੇ ਬਰਤਨਾਂ, ਪਾਣੀ ਦੀਆਂ ਟੈਂਕੀਆ ਆਦਿ ਦੀ ਜਾਂਚ ਕੀਤੀ ਗਈ। ਜਿਸ ਦੋਰਾਨ 754 ਕੰਟੇਨਰਾ ਦੀ ਜਾਂਚ ਕੀਤੀ ਗਈ, ਅਤੇ 02 ਘਰਾਂ ਵਿੱਚੋ ਡੇਂਗੂ ਦਾ ਲਾਰਵਾ ਮਿਲਿਆ ਜ਼ੋ ਕਿ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਬਾਰੇ, ਇਸ ਮੱਛਰ ਦੇ ਸਵੇਰੇ ਅਤੇ ਸ਼ਾਮ ਨੂੰ ਕੱਟਣ ਬਾਰੇ, ਪਾਣੀ ਖੜ੍ਹਾ ਨਾਂ ਹੋਣ ਦੇਣ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੋਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੇਟ ਵੀ ਵੰਡੇ ਗਏ।