ਡੀ.ਈ.ਓ. ਐਲੀਃ ਵੱਲੋਂ ਵਿਭਾਗ ਦੀ ਵੈਬਸਾਈਟ ਲਾਂਚ ਕੀਤੀ

Sorry, this news is not available in your requested language. Please see here.

ਸਿੱਖਿਆ ਵਿਭਾਗ ਸਬੰਧੀ ਹਰ ਇੱਕ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ : ਡੀ.ਈ.ਓ. ਭਾਟੀਆ

ਗੁਰਦਾਸਪੁਰ, 10 ਅਗਸਤ :- ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਵੱਲੋਂ ਅੱਜ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਵੱਲੋਂ ਆਪਣੀ ਦਫ਼ਤਰ ਦੀ ਵੈਬਸਾਈਟ www.deoeegsp.in ਜਾਰੀ ਕਰ ਦਿੱਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਈ.ਟੀ.ਟੀ. ਅਧਿਆਪਕਾਂ ਦੀ ਪ੍ਰੋਵੀਜਨਲ ਸੀਨੀਅਰਤਾ ਅਤੇ ਸੀਨੀਅਰਤਾ ਸਬੰਧੀ ਨੋਟਿਸ ਵੀ ਅਪਲੋਡ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਵੈਬਸਾਈਟ ਤੇ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਜ਼ਿਲ੍ਹਾ ਐਮ.ਆਈ.ਐਸ ਵਿੰਗ ਤੋਂ ਮੁਨੀਸ਼ ਕੁਮਾਰ , ਨੀਤੂ ਅੱਤਰੀ ਅਤੇ ਬਲਾਕ ਐਮ.ਆਈ.ਐਸ ਵਿੰਗ ਤੋਂ ਦੀਪਕ ਕੁਮਾਰ ਹਾਜ਼ਰ ਸਨ।

 

ਹੋਰ ਪੜ੍ਹੋ :- ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ