ਹਦਾਇਤ ਕੀਤੀ ਕਿ ਸੈਂਪਲਾ ਦੇ ਨਾਮ ਤੇ ਡਰ ਪੈਦਾ ਕਰਨ ਦੀ ਬਜਾਏ ਸਹੀ ਤਰੀਕੇ ਨਾਲ਼ ਭੋਜਨ ਪਦਾਰਥਾਂ ਦੀ ਕੁਆਲਿਟੀ ਨੂੰ ਸੁਧਾਰਨ ਲਈ ਯਤਨ ਕੀਤੇ ਜਾਣ
ਰੂਪਨਗਰ, 13 ਮਈ 2022
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਫੂਡ ਸੇਫਟੀ ਵਿਭਾਗ ਦੇ ਨਾਲ਼ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਂਪਲਾ ਦੇ ਨਾਮ ਤੇ ਡਰ ਪੈਦਾ ਕਰਨ ਦੀ ਬਜਾਏ ਸਹੀ ਤਰੀਕੇ ਨਾਲ਼ ਭੋਜਨ ਪਦਾਰਥਾਂ ਦੀ ਕੁਆਲਿਟੀ ਨੂੰ ਸੁਧਾਰਨ ਲਈ ਯਤਨ ਕੀਤੇ ਜਾਣ ਜਿਸ ਤਹਿਤ ਉਤਪਾਦਕਾਂ ਅਤੇ ਦੁਕਾਨਦਾਰਾਂ ਨੂੰ ਫੂਡ ਸਫੇਟੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ।
ਹੋਰ ਪੜ੍ਹੋ :-ਹਰ ਮਠਿਆਈ ਦੁਕਾਨਦਾਰ ਨੂੰ ਲਿਖ ਕੇ ਲਾਉਣਾ ਪਵੇਗਾ ਕਿ ਕਿਹੜੀ ਤਰੀਕ ਤਕ ਮਠਿਆਈ ਖਾਣਯੋਗ ਹੈ : ਜ਼ਿਲ੍ਹਾ ਸਿਹਤ ਅਧਿਕਾਰੀ
ਉਨ੍ਹਾਂ ਕਿਹਾ ਕਿ ਇਸ ਮੰਤਵ ਨੂੰ ਹਾਸਲ ਕਰਨ ਲਈ ਭੋਜਨ ਪਦਾਰਥ ਬਣਾਉਣ ਵਾਲੇ ਉਤਪਾਦਕਾਂ ਅਤੇ ਵੇਚਣ ਵਾਲੇ ਦੁਕਾਨਦਾਰਾਂ, ਕੈਟਰਿੰਗ ਕੰਪਨੀਆਂ, ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਲ ਸੇਲਰਾਂ ਆਦਿ ਨੂੰ ਫੂਡ ਸੈਫਟੀ ਸਬੰਧੀ ਨਿਯਮਾਂਵਲੀ ਅਤੇ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਇਨ੍ਹਾਂ ਲਈ ਟ੍ਰੈਨਿੰਗ ਸੈਸ਼ਨ ਆਯੋਜਿਤ ਕਰੇ। ਉਨ੍ਹਾਂ ਕਿਹਾ ਹੈ ਕਿ ਭੋਜਨ ਪਦਾਰਥ ਬਣਾਉਣ ਅਤੇ ਵੇਚਣ ਵਾਲੇ ਆਪਣੀ ਰਜਿਸਟ੍ਰੇਸ਼ਨ/ਲਾਇਸੰਸ ਫੂਡ ਸੇਫਟੀ ਐਕਟ 2006 ਅਤੇ ਰੂਲਜ਼ 2011 ਅਧੀਨ ਜਰੂਰ ਬਣਵਾਉਣ।
ਉਨ੍ਹਾਂ ਫੂਡ ਸੇਫਟੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਉਹ ਭਾਈਵਾਲ ਵਿਭਾਗਾਂ ਨਾਲ ਸੰਯੁਕਤ ਰੂਪ ਵਿੱਚ ਭੋਜਨ ਪਦਾਰਥ ਬਣਾਉਣ ਵਾਲੀਆਂ ਫੈਕਟਰੀਆਂ, ਹੋਟਲ, ਰੈਸਟੋਰੈਂਟ, ਢਾਬੇ ਅਤੇ ਦੁਕਾਨਦਾਰਾਂ ਦਾ ਨਿਰੀਖਣ ਕਰਨ ਜਿਸ ਦੌਰਾਨ ਸਿਹਤ ਵਿਭਾਗ ਉਨ੍ਹਾਂ ਨੂੰ ਫੂਡ ਸੇਫਟੀ ਦੇ ਹਦਾਇਤਾਂ ਸਬੰਧੀ ਜਾਗਰੂਕ ਵੀ ਕਰੇ।
ਉਨ੍ਹਾਂ ਕਿਹਾ ਕਿ ਸ਼ੁੱਧ ਦੁੱਧ ਅਤੇ ਦੁੱਧ ਪਦਾਰਥ ਹਰੇਕ ਨਾਗਰਿਕ ਦਾ ਅਧਿਕਾਰ ਹੈ ਜਿਸ ਲਈ ਖੁੱਲਾ ਦੁੱਧ ਹਮੇਸ਼ਾ ਭਰੋਸੇ ਯੋਗ ਵਿਅਕਤੀ ਜਾਂ ਜੋ ਦੁਧਾਰੂ ਪਸ਼ੂ ਪਾਲਦਾ ਹੋਵੇ ਜਾਂ ਦੁੱਧ ਉਤਪਾਦਕਾਂ ਤੋਂ ਸਿੱਧਾ ਖਰਦੀਦਾ ਹੋਵੇ ਉਸ ਤੋਂ ਹੀ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਭੋਜਨ ਪਦਾਰਥਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮਿਲਾਵਟ ਕਰਨਾ ਅਤੇ ਸਬ-ਸਟੰਡਰਡ ਭੋਜਨ ਬਣਾਉਣ ਕਾਨੂੰਨੀ ਜ਼ੁਰਮ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਖਾਣ ਵਾਲੇ ਸਮਾਨ ਨੂੰ ਖਰੀਦਣ ਤੋਂ ਪਹਿਲਾਂ ਅਤੇ ਬਿੱਲ ਲੈਣ ‘ਤੇ ਇਹ ਜਰੂਰ ਚੈੱਕ ਕੀਤਾ ਜਾਵੇ ਕਿ ਦੁਕਾਨ ਕੋਲ ਐਫ.ਐਸ.ਐਸ.ਆਈ ਲਾਇਸੰਸ ਹੈ ਕਿ ਨਹੀਂ ।
ਇਸ ਮੀਟਿੰਗ ਵਿਚ ਵਿਵੇਕ ਕੁਮਾਰ ਫੂਡ ਸੇਫਟੀ ਅਫਸਰ, ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ, ਵਿਕਰਮਜੀਤ ਸਿੰਘ ਫੂਡ ਸੇਫਟੀ ਅਫਸਰ ,ਗੁਰਮਿੰਦਰ ਸਿੰਘ ਆਪ ਆਗੂ, ਸੋਨੂੰ ਚੱਢਾ, ਸੁਖਦੇਵ ਸਿੰਘ ਮੀਆਂਪੁਰੀ ਆਦਿ ਹਾਜ਼ਰ ਸਨ।

हिंदी






