ਬਾਗਬਾਨੀ ਵਿਭਾਗ ਵੱਲੋ ਫਲਦਾਰ ਬੂਟਿਆਂ ਨੂੰ ਗਰਮੀ ਤੋੋਂ ਬਚਾਉਣ ਲਈ ਐਡਵਾਈਜਰੀ ਜਾਰੀ

NEWS MAKHANI

Sorry, this news is not available in your requested language. Please see here.

ਫਿਰੋਜ਼ਪੁਰ 29 ਅਪ੍ਰੈਲ 2022

ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਲਛਮਣ ਸਿੰਘ ਨੇ ਫਲਦਾਰ ਬੂਟਿਆਂ ਨੂੰ ਗਰਮੀ ਤੋੋਂ ਬਚਾਉਣ ਲਈ ਐਡਵਾਈਜਰੀ ਜਾਰੀ ਕਰਦੇ ਹੋੋਏ ਦੱਸਿਆ ਕਿ ਫਲਦਾਰ ਬੂਟਿਆਂ ਨੂੰ ਗਰਮੀ ਖਾਸ ਕਰਕੇ ਲੂੰ ਦੇ ਪ੍ਰਕੋੋਪ ਤੋੋਂ ਬਚਾਉਣ ਲਈ ਸਮੇਂ ਸਿਰ ਪਾਣੀ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਫਲਾਂ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀ ਦੇ ਪ੍ਰਕੋੋਪ ਤੋੋਂ ਬਚਾਉਣ ਲਈ ਹਫਤੇ ਵਿਚ ਦੋੋ ਵਾਰ ਅਤੇ ਪੁਰਾਣੇ ਲੱਗੇ ਬੂਟਿਆਂ ਨੂੰ ਮਿੱਟੀ ਦੀ ਕਿਸਮ ਅਨੁਸਾਰ 8-10 ਦਿਨਾਂ ਬਾਅਦ ਪਾਣੀ ਦੇਣਾ ਚਾਹੀਦਾ ਹੈ।

ਹੋਰ ਪੜ੍ਹੋ :-ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ

ਉਨ੍ਹਾਂ ਦੱਸਿਆ ਕਿ ਗਰਮੀ ਤੋੋਂ ਫਲਦਾਰ ਬੂਟਿਆਂ ਨੰੁੁੂ ਬਚਾਉਣ ਲਈ ਬੂਟਿਆਂ ਦੇ ਮੁੱਢ ਤੋੋਂ 3 ਫੁੱਟ ਉਚਾਈ ਤੱਕ ਸਫੈਦੀ ਕੀਤੀ ਜਾਣੀ ਚਾਹੀਦੀ ਹੈ।ਸਫੀਦੀ ਦਾ ਮਿਸ਼ਰਣ ਤਿਆਰ ਕਰਨ ਲਈ 25 ਕਿਲੋੋ ਚੂਨਾ ( ਕਲੀ ), ਅੱਧਾ ਕਿਲੋੋ ਨੀਲਾ ਥੋੋਥਾ ਅਤੇ ਅੱਧਾ ਕਿਲੋੋ ਸੁਰੇਸ਼ ਨੂੰ 100 ਲੀਟਰ ਪਾਣੀ ਵਿਚ ਪਾ ਕੇ ਇਹ ਘੋੋਲ ਤਿਆਰ ਕੀਤਾ ਜਾ ਸਕਦਾ ਹੈ। ਨਵੇੇਂ ਲਗਾਏ ਬੂਟਿਆਂ ਨੂੰ ਛੋੋਰਾ ਕਰਕੇ ਵੀ ਜਿ਼ਆਦਾ ਗਰਮੀ ਤੋੋਂ ਬਚਾਇਆ ਜਾ ਸਕਦਾ ਹੈ।ਇਸ ਤੋੋਂ ਇਲਾਵਾ ਜੇਕਰ ਫਲਦਾਰ ਬੂਟਿਆਂ ਦੀ ਛਤਰੀ ਥੱਲੇ ਪਰਾਲੀ ਦੀ ਮਲਚਿੰਗ ਕਰ ਦਿੱਤੀ ਜਾਵੇ ਤਾਂ ਜੜ੍ਹਾਂ ਵਿਚ ਨਮੀ ਰਹਿਣ ਕਰਕੇ ਫਲਦਾਰ ਬੂਟਿਆਂ ਦਾ ਗਰਮੀ ਤੋੋਂ ਬਚਾ ਹੋੋੋ ਜਾਂਦਾ ਹੈ।

ਉਹਨਾਂ ਇਹ ਵੀ ਕਿਹਾ ਕਿ ਗਰਮੀ ਦੇ ਮੋੋਸਮ ਦੋੋਰਾਨ ਸਬਜੀਆਂ ਨੂੰ ਵੀ ਸਮੇਂ ਸਿਰ ਪਾਣੀ ਲਗਾਉਣਾ ਚਾਹੀਦਾ ਅਤੇ ਸਬਜੀਆਂ ਦੀ ਤੁੜਾਈ ਸਵੇਰੇ-ਸ਼ਾਮ ਕਰਨੀ ਚਾਹੀਦੀ ਹੈ, ਤਾਂ ਜ਼ੋੋ ਤਿੱਖੀ ਧੁੱਪ ਕਾਰਨ ਸਬਜੀ਼ਆਂ ਦਾ ਨੁਕਸਾਨ ਨਾ ਹੋੋਵੇ । ਇਸ ਤੋੋਂ ਇਲਾਵਾ ਘਰੇਲੂ ਪੱਧਰ ਤੇ ਲਗਾਏ ਫਲ, ਫੁੱਲ ਅਤੇ ਸਬਜੀਆਂ ਨੂੰ ਵੀ ਸਮੇਂ ਸਿਰ ਪਾਣੀ ਲਗਾਉਣਾ ਅਤੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਬਾਗਬਾਨੀ ਫਸਲਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਮੋੋਗਾ ਰੋਡ ਮੱਲਵਾਲ, ਫਿਰੋਜ਼ਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।