ਭਾਸ਼ਾ ਵਿਭਾਗ ਨੇ 75ਵੀਂ ਵਰ੍ਹੇ ਗੰਢ ਮਨਾਈ

Department of Language
ਭਾਸ਼ਾ ਵਿਭਾਗ ਨੇ 75ਵੀਂ ਵਰ੍ਹੇ ਗੰਢ ਮਨਾਈ

Sorry, this news is not available in your requested language. Please see here.

ਅੰਮ੍ਰਿਤਸਰ 2 ਜਨਵਰੀ 2023

ਨਵੇਂ ਸਾਲ ਵਿੱਚ ਪਹਿਲ ਕਦਮੀ ਕਰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਭਾਸ਼ਾ ਵਿਭਾਗ ਪੰਜਾਬ ਦੀ 75 ਵੇਂ ਵਰੇ ਗੰਢ ਨੂੰ ਆਪਣੇ ਦਫਤਰ ਵਿੱਚ ਮਨਾਇਆ । ਇਸ ਵਿੱਚ ਮੁੱਖ ਮਹਿਮਾਨ ਡਾ. ਭੁਪਿੰਦਰ ਸਿੰਘ ਮੱਟੂ ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ ਵਿਸ਼ੇਸ਼ ਤੌਰ ਤੇ  ਹਾਜਰ ਹੋਏ। ਇਸ ਦੀ ਪ੍ਰਧਾਨਗੀ ਮਨਮੋਹਨ ਸਿੰਘ ਬਾਸਰਕੇ (ਲੇਖਕ) ਨੇ ਕੀਤੀ। ਇਸ ਦੇ ਮੁੱਖ ਵਕਤਾ ਸਤਿੰਦਰ ਸਿੰਘ ਓਠੀ ਪੰਜਾਬੀ ਵਿਭਾਗ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਸਨ।

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮਨਾਇਆ ਗਿਆ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ

ਡਾ. ਭੁਪਿੰਦਰ ਸਿੰਘ ਮੱਟੂ ਨੇ ਭਾਸ਼ਾ ਵਿਭਾਗ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੀਆਂ ਸਕੀਮਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਮਨਮੋਹਨ ਸਿੰਘ ਬਾਸਰਕੇ ਨੇ ਪੰਜਾਬ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਅਤੇ ਪੰਜਾਬੀ ਵਿੱਚ ਬੋਰਡ ਲਿਖਵਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ। ਸਤਿੰਦਰ ਸਿੰਘ ਓਠੀ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਦੱਸਿਆ। ਇਤਿਹਾਸਕਾਰ ਏ ਐਸ ਦਲੇਰ,ਅਜੀਤ ਸਿੰਘ ਨਬੀਪੁਰ,ਸਰਬਜੀਤ ਸਿੰਘ,ਰੁਪਿੰਦਰ ਸੰਧੂ,ਜਤਿੰਦਰ ਕੌਰ,ਰਪਿੰਦਰ ਕੌਰ ਗਿੱਲ,ਨੇ ਪੰਜਾਬੀ ਬੋਲੀ ਤੇ ਸਭਿਆਚਾਰ ਨਾਲ ਸਬੰਧਤ ਕਵਿਤਾਵਾਂ ਬੋਲ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਕਸਮੀਰ ਸਿੰਘ ਗਿੱਲ ਸਟੇਟ ਅਵਾਰਡੀ ਨੇ ਪੰਜਾਬੀ ਦੀ ਮਹੱਤਤਾ ਨੂੰ ਦਰਸਾਉਂਦਾ ਗੀਤ ਸੁਣਾਇਆ ਸੁਖਦੇਵ ਸਿੰਘ ਨੇ ਸਟੇਜ਼ ਸੰਭਾਲਦਿਆਂ ਹੋਇਆ ਕਿਹਾ ਕਿ ਵਾਤਾਵਰਣ ਤੇ ਪੰਜਾਬੀ ਮਾਂ ਬੋਲੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਸਮਾਗਮ ਦਾ ਪ੍ਰਬੰਧ ਡਾ. ਪਰਮਜੀਤ ਸਿੰਘ ਕਲਸੀ ਜਿਲ੍ਹਾ ਭਾਸ਼ਾ ਅਫਸਰ ਹਰਜੀਤ ਸਿੰਘ ਸੀ ਸਹਾਇਕ ਜਸਬੀਰ ਸਿੰਘ ਜੂਨੀਅਰ ਸਹਾਇਕ ਨੇ ਕੀਤਾ।

ਕੈਪਸ਼ਨ : ਭਾਸ਼ਾ ਵਿਭਾਗ 75ਵੀਂ ਵਰ੍ਹੇ ਗੰਢ ਮਨਾਉਂਦੇ ਹੋਏ।