ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਸਬੰਧੀ ਕਵੀ ਦਰਬਾਰ ਕਰਵਾਇਆ

ਭਾਸ਼ਾ ਵਿਭਾਗ
ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਸਬੰਧੀ ਕਵੀ ਦਰਬਾਰ ਕਰਵਾਇਆ

Sorry, this news is not available in your requested language. Please see here.

ਗੁਰਦਾਸਪੁਰ , 25 ਨਵੰਬਰ 2021

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ  ਦੀ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਵਿੱਚ  ਬੇਅਰਿੰਗ ਯੂਨੀਅਨ ਕਾਲਜ ਬਟਾਲਾ ਵਿਖੇ ਕਵੀ  ਦਰਬਾਰ  ਕਰਵਾਇਆ ਗਿਆ । ਜਿਸ ਵਿੱਚ  ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ  ਪਟਿਆਲਾ , ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਭਗਵਾਨ ਸਿੰਘ , ਗੁਰਜੀਤ ਸਿੰਘ , ਸੁਖਦੇਵ ਸਿੰਘ , ਸ਼ਾਮ ਸਿੰਘ , ਹਰਦੇਵ ਰਾਜ ਪਟਿਆਲਾ ਮੌਜੂਦ ਸਨ ।

ਹੋਰ ਪੜ੍ਹੋ :-ਪੰਜਾਬ ਪੁਲੀਸ ਵਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ

ਇਸ ਮੌਕੇ ਤੇ ਗਰਦਾਸਪੁਰ ਦੇ ਉਘੇ ਕਵੀਆ ਜਿੰਨਾਂ ਵਿੱਚ ਸੁਲੱਖਣ ਸਰਹੱਦੀ , ਸਿਮਰਤ ਸੁਮੇਰਾ , ਚੰਨ ਬੋਲੇਵਾਲੀਆ , ਗੁਰਮੀਤ ਸਿੰਘ ਬਾਜਵਾ , ਸੁੱਚਾ ਸਿੰਘ ਰੰਧਾਵਾ , ਬਲਬੀਰ ਸਿੰਘ , ਅਜੀਤ ਕਮਲ , ਸੁਲਤਾਨ ਭਾਰਤੀ, ਰਮੇਸ਼ ਜਾਨੂੰ, ਡਾ. ਨੀਰਜ ਸ਼ਰਮਾ ਵੱਲੋਂ ਆਪਣੀਆਂ ਰਚਨਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਤੇ ਕਵੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫਲਤ ਕਰਨ , ਜਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਸਮਾਜ ਵਿੱਚਲੇ ਵੱਖ-ਵੱਖ ਪਹਿਲੂ ਨੂੰ ਆਪਣੇ ਕਾਵ ਰੂਪ ਵਿੱਚ ਪੇਸ਼ ਕੀਤਾ ਗਿਆ । ਇਸ ਕਵੀ ਦਰਬਾਰ ਵਿੱਚ ਕਵੀ ਸਹਿਬਨਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਤੇ ਗਜਲਾ ਵੀ ਪੇਸ਼ ਕੀਤੀਆਂ ਗਈਆਂ ।

ਇਸ ਮੌਕੇ ਤੇ ਅਮਰਜੀਤ ਕੌਰ ਵੱਲੋਂ ਲਿਖੀ ਪੁਸਤਕ ਸਰਵੇ ਬਟਾਲਾ ਅਤੇ ਸਿਮਰਤ ਸੁਮੇਰਾ ਵੱਲੋਂ ਲਿਖੀ ਗਈ ਕਿਤਾਬ ਨੀਲ ਪਰੀ (ਬਾਲ ਪੁਸਤਕ) ਰਲੀਜ ਕੀਤੀ ਗਈ ।

ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਜਤਿੰਦਰ ਕੌਰ ਪੰਜਾਬੀ ਵਿਭਾਗ  ਅਤੇ  ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।