ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਅਚਨਚੇਤ ਚੈਕਿੰਗ

ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਅਚਨਚੇਤ ਚੈਕਿੰਗ

Sorry, this news is not available in your requested language. Please see here.

ਵੱਖ ਵੱਖ ਬਰਾਚਾਂ ਦੀ ਚੈਕਿੰਗ ਦੌਰਾਨ ਮੌਕੇ ਤੇ ਸਿਹਤ ਵਿਭਾਗ ਦੀਆਂ ਸਕੀਮਾਂ ਦੀ ਕਾਰਗੁਜੀਂ ਦੀ ਕੀਤੀ ਜਾਂਚ
ਕੋਵਿਡ ਟੀਕਾਕਰਨ ਸਬੰਧੀ ਮੁੰਹਿਮ ਵਿਚ ਤੇਜੀ ਲਿਆਉਣ ਅਤੇ ਵਿਭਾਗ ਦੇ ਹਰ ਮੁਲਾਜਮ ਨੂੰ ਇਸ  ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਕਿਹਾ
ਐਕਸੀਅਨ ਪੀਡਬਲਯੂਡੀ ਨੂੰ ਮੌਕੇ ਤੇ ਬੁਲਾ ਕੇ ਕੰਪਲੈਕਸ ਦੀ ਰਿਪੇਅਰ/ਮੇਨਟੇਨਸ ਬਾਰੇ ਕੀਤੀ ਵਿਚਾਰ ਚਰਚਾ

ਫਿਰੋਜ਼ਪੁਰ 7 ਦਸੰਬਰ 2021

ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਦਫਤਰੀ ਕੰਮਕਾਜ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ  ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿੱਥੇ ਤਾਂ ਡਿਪਟੀ ਕਮਿਸ਼ਰ ਵੱਲੋਂ ਕਦੇ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਾਫ-ਸਫਾਈ ਲਈ ਪੂਰੇ ਕੰਪਲੈਕਸ ਦਾ ਰਾਂਊਡ ਲੈ ਕੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਦੇ ਵੱਖ ਵੱਖ ਦਫਤਰਾਂ ਵਿਚ ਜਾ ਕੇ ਕੰਮਕਾਜ ਦੀ ਚੈਕਿੰਗ ਕੀਤੀ ਜਾਂਦੀ ਹੈ।

ਹੋਰ ਪੜ੍ਹੋ :-ਪੰਜਾਬ ‘ਚ ਇਕੱਲਾ ਰੇਤ-ਮਾਫ਼ੀਆ ਹੀ ਕਰ ਰਿਹਾ ਹੈ 20 ਹਜ਼ਾਰ ਕਰੋੜ ਦਾ ਕਾਲਾ-ਧੰਦਾ-ਅਰਵਿੰਦ ਕੇਜਰੀਵਾਲ

ਇਸੇ ਤਰ੍ਹਾਂ ਮੰਗਲਵਾਰ ਨੂੰ ਸਿਹਤ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਅਤੇ ਕੋਵਿਡ ਟੀਕਾਕਰਨ ਦੇ ਚੱਲ ਰਹੇ ਕੰਮਾਂ ਦੀ ਜਾਂਚ ਅਤੇ ਸਾਫ-ਸਫਾਈ ਲਈ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਦਫਤਰ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਨਾਲ ਚੈਕਿੰਗ ਤੇ ਆੲ ਸਟਾਫ ਵੱਲੋਂ ਦਫਤਰ ਦੇ ਮੁਲਾਜ਼ਮਾ ਦਾ ਹਾਜ਼ਰੀ ਰਜਿਸਟਰ ਅਤੇ ਮੁਲਾਜ਼ਮਾ ਦੀ ਦਫਤਰ ਵਿਖੇ ਮੋਜੂਦਗੀ ਨੂੰ ਚੈਕ ਕੀਤਾ ਗਿਆ।

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰਆਂ ਅਤੇ ਸਟਾਫ ਤੋਂ ਸਿਹਤ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀ ਕਾਰਗੁਜਾਰੀ ਚੈੱਕ ਕੀਤੀ ਗਈ ਅਤੇ ਨਾਲ ਹੀ ਕੋਵਿਡ ਟੀਕਾਕਰਨ ਲਈ ਕੀਤੇ ਜਾ ਰਹੇ ਕੰਮ ਦੀ ਵੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਕੋਵਿਡ ਟੀਕਾਕਰਨ ਵਿਚ ਤੇਜੀ ਲਿਆਉਣ ਲਈ ਕਿਹਾ ਤੇ ਨਾਲ ਹੀ ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਵੀ ਯੋਗ ਲਾਭਪਾਤਰੀ ਤੱਕ ਨਿਸ਼ਚਿਤ ਸਮੇਂ ਵਿਚ ਪਹੁੰਚਾਉਣ ਦੇ ਹੁਕਮ ਦਿੱਤੇ। ਉਨ੍ਹਾਂ ਇਹ ਵੀ ਕਿਹਾ ਇਸ ਸਮੇਂ ਕੋਵਿਡ19 ਟੀਕਾਕਰਨ ਸਭ ਤੋਂ ਵੱਡੀ ਮੁਹਿੰਮ ਹੈ ਇਸ ਲਈ ਵਿਭਾਗ ਦਾ ਹਰ ਮੁਲਾਜ਼ਮ ਇਸ ਵਿਚ ਆਪਣੀ ਸ਼ਮੂਲੀਅਤ ਕਰੇ। ਇਸ ਦੌਰਾਨ ਉਨ੍ਹਾਂ ਫੂਡ ਸੇਫਟੀ ਅਫਸਰ ਤੋਂ ਵੀ ਜ਼ਿਲ੍ਹੇ ਵਿਚ ਖਾਣ-ਪੀਣ ਦੀਆਂ ਚੀਜਾਂ ਨੂੰ ਲੈ ਕੇ ਕੀਤੀ ਜਾਂਦੀ ਸੈਂਪਲਿੰਗ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਦਫਤਰ ਦੀਆਂ ਵੱਖ ਵੱਖ ਬਰਾਚਾਂ ਵਿਚ ਚੱਲ ਰਹੇ ਕੰਮਾਂ ਅਤੇ ਸਾਫ-ਸਫਾਈ ਬਾਰੇ ਚੈਕਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਐਕਸੀਅਨ ਪੀਡਬਲਯੂਡੀ ਨੂੰ ਬੁਲਾ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਰਿਪੇਅਰ ਅਤੇ ਸਾਫ-ਸਫਾਈ ਬਾਰੇ ਵੀ ਵਿਚਾਰ ਚਰਚਾ ਕੀਤੀ।