ਫਾਜ਼ਿਲਕਾ 19 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ 20 ਫਰਵਰੀ ਨੂੰ ਵੋਟਾ ਪੈਣੀਆਂ ਹਨ ਤੇ ਉਹ ਵੀ ਦਿਨ ਵੀ ਆ ਗਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਪ੍ਰਤੀ ਪ੍ਰੇਰਿਤ ਕਰਨ ਲਈ ਅਨੇਕਾ ਆਕਰਸ਼ਕ ਉਪਰਾਲੇ ਕੀਤੇ ਹਨ।
ਹੋਰ ਪੜ੍ਹੋ :-ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ ਲਈ ਕੀਤੇ ਗਏ ਪੁੱਖਤਾ ਪ੍ਰਬੰਧ
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਜ਼ਿਲੇ੍ਹ ਅੰਦਰ ਸਪੈਸ਼ਲ ਤੌਰ `ਤੇ 8 ਵੂਮੈਨ ਬੂਥ ਬਣਾਏ ਗਏ ਹਨ ਜਿਸ `ਤੇ ਔਰਤਾਂ ਲਈ ਮਹਿੰਦੀ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਔਰਤਾਂ ਨੂੰ ਮਹਿੰਦੀ ਦਾ ਸ਼ੋਕ ਹੁੰਦਾ ਹੈ ਜਿਸ ਤਹਿਤ ਇਹ ਸਾਰਥਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਖੁਦ ਆਪਣੇ ਹੱਥਾਂ `ਤੇ ਮਹਿੰਦੀ ਲਗਵਾਉਂਦੇ ਹੋਏ ਵੋਟ ਪਾਉਣ ਦਾ ਸੰਦੇਸ਼ ਜ਼ਿਲੇ੍ਹ ਦੇ ਵਸਨੀਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿੰਦੀ ਲਗਵਾਉਣ ਦਾ ਮੰਤਵ ਹੋਰਨਾ ਔਰਤਾਂ ਤੱਕ ਵੀ ਇਹ ਸੰਦੇਸ਼ ਪਹੰੁਚੇ ਅਤੇ ਉਹ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ।
ਉਨ੍ਹਾਂ ਕਿਹਾ ਕਿ ਇਹ ਵੋਮੈਨ ਬੂਥ ਆਕਰਸ਼ਕ ਦਾ ਕੇਂਦਰ ਸਾਬਿਤ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਬੂਥਾਂ `ਤੇ ਸਾਰਾ ਸਟਾਫ ਔਰਤਾਂ ਦਾ ਹੀ ਹੋਵੇਗਾ।ਉਨ੍ਹਾਂ ਜਿਥੇ ਔਰਤਾਂ ਨੂੰ ਲਾਜਮੀ ਤੌਰ `ਤੇ ਪਹੁੰਚ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਉਥੇ ਹੋਰਨਾਂ ਵਸਨੀਕਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਇਸ ਮੁਹਿੰਮ ਵਿਚ ਮੈਡਮ ਪ੍ਰੀਤ ਦੇ ਨਾਲ-ਨਾਲ ਹੋਰਨਾਂ ਵਲੰਟੀਅਰਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

हिंदी






