-ਸਕੂਲਾਂ ਦੇ ਸੁਧਾਰ ਲਈ ਹਰ ਸਹਾਇਤਾ ਮਿਲੇਗੀ-ਡਿਪਟੀ ਕਮਿਸ਼ਨਰ
-ਸਰਕਾਰੀ ਸਕੂਲਾਂ ਨੇ ਜਿੱਤੇ 38 ਵਿਚੋਂ 30 ਇਨਾਮ
ਫਾਜਿ਼ਲਕਾ, 16 ਜੂਨ
ਸਿੱਖਿਆ ਵਿਭਾਗ ਵੱਲੋਂ ਜਿ਼ਲ੍ਹੇ ਵਿਚ ਸਕੂਲਾਂ ਦੇ ਸਰਵੇਖਣ ਤੋਂ ਬਾਅਦ ਚੁਣੇ ਗਏ ਸਵੱਛ ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸ਼ਕਾਰਾਂ ਦੀ ਵੰਡ ਅੱਜ ਇੱਥੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਵੱਛ ਵਿਦਿਆਲਿਆ ਪੁਰਸਕਾਰ ਜੇਤੂ ਸਕੂਲਾਂ ਦੇ ਮੁੱਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਲਈ ਪੇ੍ਰਰਣਾ ਸ਼ੋ੍ਰਤ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਸੁਧਾਰਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਹਰ ਮਦਦ ਮੁਹਈਆ ਕਰਵਾਈ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਪੜਾਈ ਦੇ ਨਾਲ ਖੇਡਾਂ ਨੂੰ ਵੀ ਬਰਾਬਰ ਪ੍ਰਫੁਲਿਤ ਕੀਤਾ ਜਾਵੇ, ਕਿਉਂਕਿ ਖੇਡਾਂ ਦਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਹੈ।
ਜਿ਼ਲ੍ਹਾ ਸਿੱਖਿਆ ਅਫ਼ਸਰ ਡਾ: ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਕੂਲ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ, ਟੁਆਲਿਟ, ਹੱਥ ਧੌਣ ਦੀ ਸੁਵਿਧਾ ਤੇ ਵਿਹਾਰ, ਪ੍ਰਬੰਧਨ ਅਤੇ ਸਾਂਭ ਸੰਭਾਲ, ਵਿਹਾਰਕ ਬਦਲਾਅ ਅਤੇ ਸਮਰੱਥਾ ਨਿਰਮਾਣ, ਕੋਵਿਡ 19 ਦੇ ਟਾਕਰੇ ਲਈ ਤਿਆਰੀ ਦੇ 6 ਪੈਮਾਨਿਆਂ ਤੇ ਦਰਜਾਵੰਦੀ ਕੀਤੀ ਗਈ ਹੈ।
ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ ਨੇ ਦੱਸਿਆ ਕਿ ਜਨਵਰੀ ਤੋਂ ਮਾਰਚ 2022 ਤੱਕ ਸਕੂਲਾਂ ਨੇ ਆਪਣੇ ਪੱਧਰ ਤੇ ਆਪਣੀ ਜਾਣਕਾਰੀ ਪੋਰਟਲ ਤੇ ਅਪਲੋਡ ਕੀਤੀ ਅਤੇ ਫਿਰ 1 ਅਪ੍ਰੈਲ ਤੋਂ 15 ਮਈ ਤੱਕ ਸਰਵੇਖਣ ਕਰਤਾ ਟੀਮਾਂ ਨੇ ਇੰਨ੍ਹਾਂ ਪੈਮਾਨਿਆਂ ਦੀ ਸਕੂਲ ਵਿਚ ਜਾ ਕੇ ਜਾਂਚ ਕੀਤੀ।
ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਰਾਣੀ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ 8 ਅਤੇ ਸਬ ਕੈਟੇਗਰੀ ਵਿਚ 30 ਸਕੂਲਾਂ ਸਮੇਤ ਕੁੱਲ 38 ਪੁਰਸਕਾਰ ਦਿੱਤੇ ਗਏ ਹਨ ਜਦ ਕਿ 14 ਸਕੂਲਾਂ ਦੇ ਨਾਮ ਰਾਜ ਪੱਧਰੀ ਪੁਰਸਕਾਰ ਲਈ ਚੋਣ ਕਮੇਟੀ ਨੂੰ ਭੇਜੇ ਗਏ ਹਨ। ਸ੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਇੰਨ੍ਹਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਸਕੂਲ ਸ਼ਾਮਿਲ ਸਨ ਪਰ ਇੰਨ੍ਹਾਂ ਇਨਾਮਾਂ ਨੂੰ ਜਿੱਤਣ ਵਿਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਰਕਾਰੀ ਸਕੂਲਾਂ ਨੇ 38 ਵਿਚੋਂ 30 ਇਨਾਮ ਜਿੱਤੇ ਹਨ।
ਇਸ ਤੋਂ ਬਿਨ੍ਹਾਂ ਰੋਲ ਪਲੇਅ ਮੁਕਾਬਲਿਆਂ ਵਿਚ ਜੇਤੂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀਆਂ ਨੂੰ ਵੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਮਨਜੀਤ ਸਿੰਘ ਔਲਖ, ਸ੍ਰੀ ਸ਼ਸੀਕਾਂਤ ਸਮੇਤ ਹੋਰ ਪਤਵੰਤੇ ਹਾਜਰ ਸਨ।

हिंदी






