ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਪਿੰਡ ਮੌਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-05 ਚਾਲੂ ਭੱਠੀਆਂ ਅਤੇ ਨਾਜ਼ਾਇਜ਼ ਸ਼ਰਾਬ ਸਮੇਤ 2 ਲੱਖ ਕਿਲੋ ਲਾਹਨ ਬਰਾਮਦ

ਐਕਸਾਈਜ਼ ਵਿਭਾਗ
ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਪਿੰਡ ਮੌਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-05 ਚਾਲੂ ਭੱਠੀਆਂ ਅਤੇ ਨਾਜ਼ਾਇਜ਼ ਸ਼ਰਾਬ ਸਮੇਤ 2 ਲੱਖ ਕਿਲੋ ਲਾਹਨ ਬਰਾਮਦ

Sorry, this news is not available in your requested language. Please see here.

ਨਾਜਾਇਜ਼ ਸ਼ਰਾਬ ਦੀਆਂ 400 ਬੋਤਲਾਂ ਵੀ ਬਰਾਮਦ ਕੀਤੀਆਂ
ਨਸ਼ਾ ਤਸਕਰਾਂ ਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਗੁਰਦਾਸਪੁਰ, 12 ਦਸੰਬਰ 2021

ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਦੇ ਮਕਸਦ ਨਾਲ ਵਿੱਢੀ ਗਈ ਮੁਹਿੰਮ ਤਹਿਤ ਐਕਸਾਈਜ਼ ਕਮਿਸ਼ਨਰ ਪੰਜਾਬ ਸ੍ਰੀ ਰਜਤ ਅਗਰਵਾਲ ਅਤੇ ਡਿਪਟੀ ਕਿਮਸ਼ਨਰ ਐਕਸ਼ਾਈਜ਼ ਜਲੰਧਰ ਜ਼ੌਨ ਸਾਲਿਨ ਵਾਲੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਐਕਸ਼ਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਕਾਹਨੂੰਵਾਨ ਨੇੜੇ ਬਿਆਸ ਦਰਿਆ ਕਿਨਾਰੇ ਪਿੰਡ ਮੌਜਪੁਰ ਵਿਖੇ ਛਾਪੇਮਾਰੀ ਕੀਤੀ।

ਹੋਰ ਪੜ੍ਹੋ :-ਮੋਤੀਆ ਮੁਕਤ ਅਭਿਆਨ: ਜਯੋਤੀ ਸਿੰਘ ਰਾਜ ਵੱਲੋਂ ਜੰਗੀਆਣਾ ਕੈਂਪ ਦਾ ਜਾਇਜ਼ਾ

ਇਸ ਮੌਕੇ ਸਰਚ ਅਭਿਆਨ ਵਿਚ ਏਸੀ ਗੁਰਦਾਸਪੁਰ ਪਵਨਜੀਤ ਸਿੰਘ ਅਤੇ ਹੁਸ਼ਿਆਰਪੁਰ ਦੇ ਏਸੀ ਅਵਤਾਰ ਸਿੰਘ ਵਲੋਂ ਸਾਂਝੇ ਤੌਰ ਤੇ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਛਾਪਮੇਰੀ ਕੀਤੀ ਗਈ। ਉਨਾਂ ਦੱਸਿਆ ਕਿ ਕਰੀਬ ਚਾਰ-ਪੰਜ ਘੰਟੇ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਟੀਮ ਵਲੋਂ 2 ਲੱਖ ਕਿਲੋਗਰਾਮ ਲਾਹਣ ਬਰਾਮਦ ਕੀਤੀ ਜਦੋਂ ਕਿ ਨਾਜਾਇਜ਼ ਸ਼ਰਾਬ ਦੀਆਂ 400 ਬੋਤਲਾਂ ਅਤੇ 05 ਚਾਲੂ ਭੱਠੀਆਂ ਵੀ ਫੜ੍ਹੀਆਂ। ਇਸ ਮੌਕੇ ਭੱਟੀਆਂ ਦੇ ਬੁਆਇਲਰ ਅਤੇ ਬਾਲਣ ਵੀ ਬਰਾਮਦ ਕੀਤਾ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।

ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਨਕੇਲ ਕੱਸੀ ਗਈ ਹੈ ਅਤੇ ਭਵਿੱਖ ਵਿਚ ਵੀ ਛਾਪੇਮਾਰੀ ਜਾਰੀ ਰਹੇਗੀ।