ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੁਲਾਈ :-
ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਨੂੰ ਸਾਦੇ ਫੰਕਸ਼ਨ ਵਿੱਚ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਡਾ: ਕੰਚਨ ਸ਼ਰਮਾਂ ਨੇ ਦੱਸਿਆ ਕਿ ਸੈਸ਼ਨ 2021-22 ਤਹਿਤ ਅੱਠਵੀਂ, ਦੱਸਵੀਂ, ਬਾਰ੍ਹਵੀਂ, ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਜ਼ਿਲ੍ਹਾ ਟੌਪਰਸ, ਰਾਸ਼ਟਰੀ ਖੋਜ਼ ਸਰਵੇਖਣ ਅਤੇ ਹੋਰਨਾਂ ਮੁਕਾਬਲਿਆਂ ਦੀ ਪ੍ਰੀਖਿਆ ਵਿੱਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਸਨਮਾਨਿਤ ਕਰਵਾਇਆ ਗਿਆ। ਇਸ ਮੌਕੇ ਸੱਭ ਤੋਂ ਪਹਿਲਾਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ। ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ/ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਅੱਗੇ ਵਧਣ ਦੇ ਮੌਕਿਆਂ ਵਿੱਚ ਵੱਧ ਤੋਂ ਵੱਧ ਮਿਹਨਤ ਕਰਕੇ ਜ਼ਿੰਦਗੀ ਵਿੱਚ ਅੱਗੇ ਵੱਧਦੇ ਰਹਿਣਾ ਹੈ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਹਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਤਾਂ ਕਿ ਉਹ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖ ਸਕਣ। ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਏਡੀਸੀ ਜਨਰਲ ਅਮਨਿੰਦਰ ਕੌਰ ਬਰਾੜ ਅਤੇ ਸਹਾਇਕ ਕਮਿਸ਼ਨਰ ਤਰਸੇਮ ਚੰਦ ਨੇ ਵੀ ਵਿਦਿਆਰਥੀਆਂ ਦਾ ਹੌਸਲਾ ਅਫ਼ਜ਼ਾਈ ਕੀਤੀ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਡੀਐਮ ਜਸਵੀਰ ਕੌਰ ਨੇ ਆਪਣੀ ਟੀਮ ਨਾਲ ਇਸ ਸਮੁੱਚੇ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਵਿੱਚ ਵੱਡਾ ਯੋਗਦਾਨ ਪਾਇਆ। ਇਸ ਸਮੇਂ ਵੰਡੀਆਂ ਟਰਾਫ਼ੀਆਂ ਨਿਸ਼ਚੈ ਚੈਰੀਟੇਬਲ ਸੁਸਾਇਟੀ ਜ਼ੀਰਕਪੁਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ। ਜਿਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਵਿੱਚ ਅੱਠਵੀਂ ਜਮਾਤ ਵਿੱਚ ਮੈਰਿਟ ਵਿੱਚ ਆਏ ਸਸਸਸ ਸਿੰਘਪੁਰਾ ਦੀ ਸਲੋਨੀ,ਸਸਸਸ ਦਿਆਲਪੁਰ ਸੋਢੀਆਂ ਦੀ ਰੀਤੀਕਾ, ਦੱਸਵੀਂ ਵਿੱਚ ਸਸਸਸ ਸਿਆਲਬਾ ਦਾ ਅਵਿਰਾਜ ਗੌਤਮ,ਸਸਸਸ ਦਿਆਲਪੁਰ ਸੋਢੀਆਂ ਦੀ ਮਨਪ੍ਰੀਤ ਕੌਰ,ਸਕੰਹਸ ਮੁਬਾਰਿਕਪੁਰ ਦੀ ਤਾਨੀਆ ਰਾਣੀ,ਸਕੰਸਸਸ ਕੁਰਾਲੀ ਦੀ ਗਗਨਦੀਪ ਕੌਰ,ਸਸਸਸ ਗੋਬਿੰਦਗੜ੍ਹ ਦੀ ਬੇਬੀ ਰਾਣੀ,ਸਸਸ3ਬੀ1 ਦੀ ਪੂਨਮ, ਬਾਰ੍ਹਵੀਂ ਵਿੱਚ ਸਸਸਸ ਮਨੋਲੀ ਦੀ ਸਲੋਨੀ ਅਤੇ ਜਸਲੀਨ,ਸਸਸਸ ਬੂਟਾ ਸਿੰਘ ਵਾਲ਼ਾ ਦੀ ਅਮਨਜੋਤ ਕੌਰ ਅਤੇ ਦਿਲਪ੍ਰੀਤ ਕੌਰ,ਸਕੰਸਸਸ ਕੁਰਾਲੀ ਦੀ ਸਤਵੀਰ ਕੌਰ,ਸਸਸਸ ਸਿਆਲਬਾ ਦੀ ਦੀਕਸ਼ਾ ਗੁਪਤਾ ਅਤੇ ਅੰਸਿਕਾ ਰਾਠੌਰ,ਸਸਸਸ ਖਿਜਰਾਬਾਦ ਦੀ ਨੇਹਾ ਰਾਠੋਰ, ਸਕੰਸਸਸ ਕੁਰਾਲੀ ਦੀ ਜਸਮੀਨ ਕੌਰ ਅਤੇ ਕੋਮਲਪ੍ਰੀਤ ਕੌਰ, ਇਸੇ ਤਰ੍ਹਾਂ ਏਕ ਭਾਰਤ ਸ੍ਰੇਸ਼ਟ ਭਾਰਤ’ ਤਹਿਤ ਸਲੋਨੀ, ਚਿਤਰਕਾਰੀ ਵਿੱਚ ਸਸਸਸ ਰਡਿਆਲਾ ਦਾ ਲਵ ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਮੁਖੀਆਂ ਪ੍ਰਿੰਸੀਪਲ ਗੂਰਸ਼ੇਰ ਸਿੰਘ,ਡੇਜ਼ੀ,ਆਦਰਸ਼ ਵਰਮਾ,ਸੰਧਿਆ ਸ਼ਰਮਾ,ਜਯੋਤੀ, ਇਕਬਾਲ ਕੌਰ, ਚਰਨਜੀਤ ਕੌਰ, ਦਮਨਜੀਤ ਕੌਰ, ਡੀਐਮ ਜਸਵੀਰ ਕੌਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਹਾਜ਼ਰ ਸਨ।

हिंदी






