ਡਿਪਟੀ ਕਮਿਸ਼ਨਰ ਨੇ ਅਬੋਹਰ ਦੇ ਸੇਵਾ ਕੇਂਦਰ ਦਾ ਕੀਤਾ ਨਿਰੀਖਣ

ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਅਬੋਹਰ ਦੇ ਸੇਵਾ ਕੇਂਦਰ ਦਾ ਕੀਤਾ ਨਿਰੀਖਣ

Sorry, this news is not available in your requested language. Please see here.

ਅਧਿਕਾਰੀਆਂ ਤੇ ਸਟਾਫ ਨੂੰ ਦਿੱਤੇ ਲੋੜੀਂਦੇ ਆਦੇਸ਼

ਅਬੋਹਰ,ਫਾਜ਼ਿਲਕਾ 18 ਅਕਤੂਬਰ 2021

ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਬਬੀਤਾ ਕਲੇਰ ਵੱਲੋਂ ਅਬੋਹਰ ਦੇ ਸੇਵਾ ਕੇਂਦਰ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਉਨ੍ਹਾਂ ਮੌਜੂਦ ਲੋਕਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।

ਹੋਰ ਪੜ੍ਹੋ :-ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2022-23 ਲਈ 6ਵੀਂ ਅਤੇ 9ਵੀਂ ਜਮਾਤ ਲਈ ਦਾਖਲੇ ਖੁਲੇ੍ਹ

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਦੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੁਖਾਵੇਂ ਮਾਹੌਲ `ਚ ਹਰੇਕ ਤਰ੍ਹਾਂ ਦੀਆਂ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਮਿਥੇ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਹਰੇਕ ਤਰ੍ਹਾਂ ਦੀਆਂ ਸਕੀਮਾਂ ਸਬੰਧੀ ਜਾਗਰੂਕ ਵੀ ਕੀਤਾ ਜਾਵੇ ਅਤੇ ਲੋਕਾਂ ਨਾਲ ਵਤੀਰਾ ਵੀ ਵਧੀਆ ਵਰਤਿਆ ਜਾਵੇ।

ਉਨ੍ਹਾਂ ਸਟਾਫ ਨੂੰ ਸਵੇਰੇ 9 ਵਜੇ ਸੇਵਾ ਕੇਂਦਰ ਵਿਖੇ ਹਰ ਹਾਲਤ ਵਿਚ ਹਾਜ਼ਰੀ ਦੇਣੀ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ ਤੇ ਤਹਿਸੀਲਦਾਰ ਸ. ਜ਼ਸਪਾਲ ਸਿੰਘ ਬਰਾੜ ਆਦਿ ਅਧਿਕਾਰੀ ਮੌਜੂਦ ਸਨ।