ਅਟਾਰੀ ਵਿਖੇ ਅਲਿਮਕੋ ਦੁਆਰਾ ਦਿਵਿਆਂਗਜਨਾਂ ਲਈ ਲਗਾਏ ਕੈਂਪ ਦੌਰਾਨ 200 ਲੋੜਵੰਦਾਂ ਦਾ ਕੀਤਾ ਮੁਲੰਕਣ

Harpreet Singh Sudan (2)
ਅਟਾਰੀ ਵਿਖੇ ਅਲਿਮਕੋ ਦੁਆਰਾ ਦਿਵਿਆਂਗਜਨਾਂ ਲਈ ਲਗਾਏ ਕੈਂਪ ਦੌਰਾਨ 200 ਲੋੜਵੰਦਾਂ ਦਾ ਕੀਤਾ ਮੁਲੰਕਣ

Sorry, this news is not available in your requested language. Please see here.

ਅੰਮ੍ਰਿਤਸਰ 5 ਅਗਸਤ, 2022

ਜਿਲ੍ਹੇ ਦੇ ਲੋੜਵੰਦ ਦਿਵਿਆਗਜਨਾਂ ਅਤੇ ਬਜੁਰਗ ਨਾਗਰਿਕਾ ਦੀ ਭਲਾਈ  ਨੂੰ ਸਨਮੁੱਖ ਰੱਖਦੇ ਹੋਏ ਉਹਨਾਂ ਨੂੰ ਅਲਿਮਕੋ ਤੋ ਨਕਲੀ ਅੰਗ ਅਤੇ ਸਹਾਇਕ ਉਕਰਨ (ਜਿਵੇ :- ਟ੍ਰਾਈ ਸਾਈਕਲ, ਵੀਲ ਚੇਅਰ, ਖੁੰਡੀ, ਵਾਕਰ, ਬੈਸਾਖੀਆ, ਸੁਣਨ ਵਾਲੇ ਸਹਾਇਕ ਯੰਤਰ ਅਤੇ ਐਨਕਾ ਆਦਿ ) ਮੁਫਤ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 25.07.2022 ਤੋ ਮਿਤੀ 05.08.2022 ਤੱਕ ਵੱਖ ਵੱਖ 12 ਸਥਾਨਾ (ਪੇਡੂ ਅਤੇ ਸ਼ਹਿਰੀ) ਤੇ ਮੁਲੰਕਣ ਕੈਪ ਅਯੋਜਿਤ ਕੀਤੇ ਗਏ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਅਟਾਰੀ ਵਿਖੇ ਚਲ ਰਹੇ ਆਖਰੀ ਮੁਲੰਕਣ ਕੈਪ ਵਿੱਚ ਲਗਭਗ 200 ਲੋੜਵੰਦ ਵਿਅਕਤੀਆ ਦਾ ਮੁਲੰਕਣ ਕੀਤਾ ਗਿਆ ਹੈ।

ਹੋਰ ਪੜ੍ਹੋ :-ਵੋਟਰ ਰਜਿਸ਼ਟਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਵਿਚ ਸੋਧ: ਡਾ. ਪ੍ਰੀਤੀ ਯਾਦਵ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਮੁਲੰਕਣ ਕੈਪਾ ਦਾ ਅਯੋਜਨ ਸਫਲਤਾ ਪੂਰਵਕ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਹਨਾਂ ਮੁਲੰਕਣ ਕੈਪਾ ਵਿੱਚ ਹੁਣ ਤੱਕ ਲਗਭਗ 3000 ਲੋੜਵੰਦ ਦਿਵਿਆਗਜਨਾ ਅਤੇ ਬਜੁਰਗ ਨਾਗਰਿਕਾ ਦਾ ਮੁਲੰਕਣ ਕਰਦੇ ਰਜਿਸਟੇ੍ਰਸ਼ਨ ਰਸੀਦਾ ਜਾਰੀ ਕੀਤੀ ਜਾ ਚੁੱਕੀਆ ਹਨ। ਜਿਲ੍ਹੇ ਵਿੱਚ ਵੱਖ ਵੱਖ ਮੁਲੰਕਣ ਕੈਪਾ ਵਿੱਚ ਰਜਿਸਟਰਡ ਕੀਤੇ ਗਏ ਬਿਨੈਕਾਰ ਨੂੰ ਉਹਨਾ ਦੀ ਜਰੂਰਤ ਅਨੁਸਾਰ ਲੋੜੀਦਾ ਲਾਭ (ਨਕਲੀ ਅੰਗ ਜਾ ਸਹਾਇਕ ਉਪਕਰਨ)  ਮੁਫਤ ਮੁਹੱਈਆ ਕਰਵਾਉਣ ਲਈ ਇਹਨਾਂ ਸਥਾਨਾ ਤੇ ਹੀ ਕੁਝ ਮਹੀਨਿਆ ਬਾਦ ਦੁਬਾਰਾ ਕੈਪ ਅਯੋਜਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਸਬੰਧੀ ਬਿਨੈਕਾਰਾ ਨੂੰ ਫੋਨ ਰਾਹੀ, ਗੁਰਦੁਆਰੇ/ਮੰਦਰ ਤੋ ਅਨਾਊਸਮੈਟ ਕਰਕੇ, ਆਗਨਵਾੜੀ ਵਰਕਰਾ ਅਤੇ ਮੀਡੀਆ ਦੇ ਵੱਖ ਵੱਖ ਸਾਧਨਾ ਰਾਹੀ ਸੂਚਿਤ ਕਰ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਆਪਣੀ ਰਜਿਸਟੇ੍ਰਸ਼ਨ ਰਸੀਦ ਕੈਪ ਵਿੱਚ ਨਾਲ ਲੈ ਕਿ ਆਉਣੀ ਜਰੂਰੀ ਹੋਵੇਗੀ।ਇਹਨਾ ਕੈਪਾ ਵਿੱਚ ਪੈਨਸ਼ਨ ਲਗਵਾਉਣ ਦੇ ਚਾਹਵਾਨ/ਲੋੜਵੰਦ ਵਿਅਕਤੀਆ ਅਤੇ ਯੂ ਡੀ ਆਈ ਡੀ ਕਾਰਡ ਬਣਾਉਣ ਵਾਲੇ ਦਿਵਿਆਗਜਨਾਂ ਦਾ ਡਾਟਾ ਵੀ ਨੋਟ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਅਗਲੇਰੀ ਕਾਰਵਾਈ ਕਰਦੇ ਹੋਏ ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿਯਮਾ ਅਨੁਸਾਰ ਇਹਨਾਂ ਵਿਅਕਤੀਆ ਦੀ ਪੈਨਸ਼ਨ ਮੰਨਜੂਰ ਅਤੇ ਯੂ ਡੀ ਆਈ ਡੀ ਕਾਰਡ ਬਣਾ ਦਿੱਤੇ ਜਾਣਗੇ।ਜਿਹੜੇ ਦਿਵਿਆਗਜਨ ਅਤੇ ਬਜੁਰਗ ਨਾਗਰਿਕ ਕਿਸੇ ਕਾਰਨ ਕਰਕੇ ਇਹਨਾਂ ਕੈਪਾ ਵਿੱਚ ਸ਼ਾਮਿਲ ਹੋਣ ਤੋ ਰਹਿ ਗਏ ਹਨ ਉਹਨਾ ਲਈ ਦੁਬਾਰਾ ਅਲਿਮਕੋ ਦੇ ਸਹਿਯੋਗ ਨਾਲ ਪੇਡੂ ਅਤੇ ਸ਼ਹਿਰੀ ਖੇਤਰਾ ਵਿੱਚ ਕੈਪਾ ਦਾ ਅਯੋਜਨ ਕੀਤਾ ਜਾਵੇਗਾ।ਅੰਤ ਵਿੱਚ ਕੈਪਾ ਦੀ ਸਫਲਤਾ ਲਈ ਵੱਖ ਵੱਖ ਵਿਭਾਗਾ ਵੱਲੋ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮਿਸ਼ਨਰ  ਵੱਲੋ ਉਹਨਾਂ ਦੀ ਪ੍ਰਸੰਸਾ ਕੀਤੀ ਗਈ।

ਕੈਪਸ਼ਨ: ਅਟਾਰੀ ਵਿਖੇ ਲੱਗੇ ਕੈਂਪ ਦੀਆਂ ਵੱਖ-ਵੱਖ ਤਸਵੀਰਾਂ