ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਵੰਡੇ  

news makahni
news makhani

Sorry, this news is not available in your requested language. Please see here.

* ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਵਿਖੇ ਲੱਗਿਆ ਕੈਂਪ  

ਬਰਨਾਲਾ, 27 ਅਗਸਤ :- 

  
ਸਮੱਗਰ ਸਿੱਖਿਆ ਅਭਿਆਨ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹਾਇਕ ਉਪਕਰਣ ਵੰਡਣ ਲਈ ਕੈਂਪ ਲਾਇਆ ਗਿਆ। ਇਹ ਕੈਂਪ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਵਸੁੰਧਰਾ ਕਪਿਲਾ ਦੀ ਅਗਵਾਈ ‘ਚ ਲਾਇਆ ਗਿਆ।
  ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ 57 ਬੱਚਿਆਂ ਨੂੰ ਟਰਾਈਸਾਈਕਲ, ਵੀਲ ਚੇਅਰ, ਸੀਪੀ ਚੇਅਰ, ਸਮਾਰਟਫ਼ੋਨ, ਏਡੀਐਲ ਕਿਟਸ, ਐਮਆਰ ਕਿਟਸ ਆਦਿ ਵੰਡੇ ਗਏ। ਇਸ ਮੌਕੇ ਪਡ਼੍ਹੋ ਪੰਜਾਬ ਵੱਲੋਂ ਬੱਚਿਆਂ ਨੂੰ ਘਰਾਂ ਵਿੱਚ ਲਾਉਣ ਲਈ ਫਲਦਾਰ ਬੂਟੇ ਵੀ ਵੰਡੇ ਗਏ।
  ਇਸ ਕੈਂਪ ਵਿਚ ਸੇਵਾਮੁਕਤ ਸੈਕਟਰੀ ਰੈੱਡ ਕਰਾਸ ਸਰਵਣ ਸਿੰਘ  ਅਤੇ ਰਾਜਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਬੀਪੀਈਓ ਬਰਨਾਲਾ, ਬੀਪੀਈਓ ਮਹਿਲ ਕਲਾਂ, ਆਈਈਡੀ  ਸਟਾਫ ਅਤੇ ਸਕੂਲ ਸਟਾਫ ਹਾਜ਼ਰ ਸੀ।