ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਵੱਲੋਂ ਲੋਹੜੀ ਮੇਲੇ ਦੀ ਅੱਜ ਹੋਵੇਗੀ ਸ਼ੁਰੂਆਤ – ਡਿਪਟੀ ਕਮਿਸ਼ਨਰ

Preeti Yadav
Dr. Preeti Yadav

Sorry, this news is not available in your requested language. Please see here.

ਰੂਪਨਗਰ, 11 ਜਨਵਰੀ 2023
ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਵਲੋਂ ਲੋਹੜੀ ਮੇਲੇ ਦੀ ਅੱਜ ਹੋਵੇਗੀ ਸ਼ੁਰੂਆਤ ਹੋਵਗੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੇਲੇ ਵਿੱਚ ਅਲੱਗ-ਅਲੱਗ ਫੂਡ ਸਟਾਲ, ਸ਼ਾਪਿੰਗ ਸਟਾਲ, ਫਨ ਫੇਅਰ ਗੇਮ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ ਹਨ।

ਹੋਰ ਪੜ੍ਹੋ –  ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਆਯੋਜਿਤ ਇਹ ਕਲਚਰ ਪ੍ਰੋਗਰਾਮ ਲਗਾਤਾਰ 3 ਦਿਨ ਚੱਲੇਗਾ ਜਿਸ ਦੀ ਸ਼ੁਰੂਆਤ ਅੱਜ ਸਵੇਰੇ 12:00 ਵਜੇ ਹੋਵੇਗੀ।

ਉਨ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਇਸ ਲੋਹੜੀ ਮੇਲੇ ਵਿੱਚ 14 ਜਨਵਰੀ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋਂ ਗੁਰਬਖਸ਼ ਸ਼ੌਂਕੀ, ਸੁਖਵਿੰਦਰ ਸੁੱਖੀ ਅਤੇ ਰਾਖੀ ਹੁੰਦਲ ਕਲਾਕਾਰ ਪਹੁੰਚ ਰਹੇ ਹਨ ਜੋ ਆਏ ਹੋਏ ਦਰਸ਼ਕਾਂ/ਜ਼ਿਲ੍ਹਾ ਵਾਸੀਆਂ ਦਾ ਸੁਰੀਲੀ ਗਾਇਕੀ ਦੇ ਨਾਲ ਮਨੋਰੰਜਨ ਕਰਨਗੇ ਅਤੇ ਇਸ ਮੇਲੇ ਦੀ ਰੌਚਕਤਾ ਨੂੰ ਵਧਾਉਣਗੇ।

ਇਸ ਦੇ ਨਾਲ ਹੀ ਵੱਖ-ਵੱਖ ਨੌਜਵਾਨਾਂ ਵਲੋਂ ਵੀ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਜਿਸ ਵਿੱਚ ਗਜ਼ਲ, ਲੋਕ ਗੀਤ, ਕਲੀ ਗਾਇਨ, ਲੁੱਡੀ, ਝੁੰਮਰ, ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਦਿੱਤੀ ਜਾਵੇਗੀ।