ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਲੱਗੇ ਰੋਜਗਾਰ ਮੇਲੇ ਦੀ ਸਕਸੈਸ ਸਟੋਰੀ

news makahni
news makhani

Sorry, this news is not available in your requested language. Please see here.

ਗੁਰਦਾਸਪੁਰ 12 ਨਵੰਬਰ  2021

ਵਧੀਕ ਡਿਪਟੀ ਕਮਿਸਨਰ (ਜ) ਸ੍ਰੀ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਨੇ ਬਹੁਤ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ  ਮੈਕੇ ਪ੍ਰਦਾਨ ਕਰਵਾਏ ਹਨ । ਜਿਸ ਦੇ ਸਦਕਾ ਕਿੰਨੇ ਹੀ ਨੋਜਵਾਨ ਆਪਣੇ ਪੈਰਾ ਤੇ ਖੜੇ ਹੋਏ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਵੈ ਰੁਜਗਾਰ ਅਤੇ ਵੱਖ ਵੱਖ ਕੰਪਨੀਆਂ ਵਿੱਚ ਰੋਜਗਾਰ ਦੇ ਮੌਕੇ ਮੁਹੱਈਆ  ਕਰਵਾਉਣ ਲਈ ਘਰ ਘਰ ਰੋਜਗਾਰ ਦੀ ਯੋਜਨਾ ਚਲਾਈ ਗਈ ਹੈ ।

ਹੋਰ ਪੜ੍ਹੋ :-ਕਾਂਗਰਸ ਸਰਕਾਰ ਹੀ ਅਸਲ ਵਿਚ ਹੈ ਆਮ ਆਦਮੀ ਦੀ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ

ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪ੍ਰਸੋਤਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾ ਨੂੰ ਰੋਜਗਾਰ ਪ੍ਰਦਾਨ ਕਰਨ ਲਈ ਰੋਜਗਾਰ ਮੇਲੇ ਵੀ ਲਗਾਏ ਜਾ ਰਹੇ ਹਨ ਜਿਥੇ ਵੱਖ ਵੱਖ ਕੰਪਨੀਆ ਵੱਲੋ ਸਿਰਕਤ ਕਰਕੇ ਨੌਜਵਾਨਾਂ ਦੀ ਯੋਗਤਾ ਦੇ ਅਧਾਰ ਤੇ ਚੋਣ ਕੀਤੀ ਜਾਦੀ ਹੈ ।  ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਦੇ ਮਿਸਨ ਘਰ ਘਰ ਰੋਜਗਾਰ ਤਹਿਤ ਵਧੀਕ ਡਿਪਟੀ ਕਮਿਸਨਰ ( ਜ ) ਗੁਰਦਾਸਪੁਰ ਜੀ ਦੀ ਪ੍ਰਧਾਨਗੀ ਹੇਠ ਮਿਤੀ 15 ਨਵੰਬਰ 2021 ਅਤੇ 16 ਨਵੰਬਰ 2021 ਨੂੰ ਪਲੇਸਮੈਟ ਕੈਪ ਲਗਾਏ ਜਾ ਰਹੇ ਹਨ ।

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਬਲਾਕ –ਬੀ , ਕਮਰਾ ਨੰਬਰ 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਰੋਜਗਾਰ –ਕਮ-ਪਲੇਸਮੈਟ ਕੈਪ ਲਗਾਏ ਜਾਣਕੇ ਰੋਜਗਾਰ –ਕਮ –ਪਲੇਸਮੈਟ ਕੈਪ ਵਿੱਚ ਮਿਤੀ 15 ਨਵੰਬਰ 2021 ਨੂੰ RAXA security Services Ltd  ਕੰਪਨੀ ਦੇ ਲਈ Security Guard   ਅਤੇ ਮਿਤੀ 16 ਨਵੰਬਰ 2021 ਨੂੰ Pukhraj Herbal  ਕੰਪਨੀ ਦੇ ਲਈ  weliness Advisor  ਚਾਹੀਦੇ ਹਨ । ਇਸ ਲਈ ਯੋਗਤਾ 10ਵੀ ਪਾਸ ਯੋਗ ਉਮੀਦਵਾਰਾਂ ਦੀ ਜਰੂਰਤ ਹੈ । ਇਸ ਕੰਪਨੀ ਵੱਲੋ ਰੋਜਗਾਰ ਮੇਲੇ ਵਿੱਚ ਹਾਜਰ ਹੋਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਊ 10-00 ਵਜੇ ਲਈ ਜਾਵੇਗੀ ਅਤੇ ਇੰਟਰਵਿਊ ਉਪਰੰਤ ਚੁਣ ਗਏ ਪ੍ਰਾਰਥੀਆਂ ਨੂੰ ਮੈਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ । ਚਾਹਵਾਨ ਪ੍ਰਾਰਥੀ ਮਿਤੀ 15 ਨਵੰਬਰ 2021 ਤੋ 16 ਨਵੰਬਰ 2021 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਬਲਾਕ – ਬੀ , ਕਮਰਾ ਨੰਰ 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9-00 ਵਜੇ ਪਹੁੰਚਣ ।