ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਅੰਗਹੀਣ ਸੰਸਾਰ ਦਿਵਸ ਮਨਾਇਆ

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ
ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਅੰਗਹੀਣ ਸੰਸਾਰ ਦਿਵਸ ਮਨਾਇਆ

Sorry, this news is not available in your requested language. Please see here.

ਵੱਖ ਵੱਖ ਵਿਭਾਗਾਂ ਵੱਲੋ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।

ਗੁਰਦਾਸਪੁਰ 10 ਦਸੰਬਰ 2021

ਅੱਜ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ , ਵਿਕਾਸ ਤੇ ਸਿਖਲਾਈ ਵਿਭਾਗ , ਗੁਰਦਾਸਪੁਰ ਵਿਖੇ ਅੰਗਹੀਣ ਸੰਸਾਰ ਦਿਵਸ ਮਨਾਇਆ ਗਿਆ । ਜਿਸ ਦੀ ਪ੍ਰਧਾਨਗੀ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ , ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਪ੍ਰਸੋਤਮ ਸਿੰਘ ਵੱਲੋ ਕੀਤੀ  ਗਈ । ਇਸ ਵਿੱਚ ਸਾਮਲ ਹੋਦ ਲਈ ਜਿਲ੍ਹਾ ਰੋਜਗਾਰ ਦਫਤਰ ਵਿਖੇ ਦਰਜ ਅੰਗਹੀਣ ਪ੍ਰਾਰਥੀਆ ਨੂੰ ਬੁਲਾਇਆ ਗਿਆ ।

ਹੋਰ ਪੜ੍ਹੋ :-ਐਡਵੋਕੇਟ ਹਰਪ੍ਰੀਤ ਸੰਧੂ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਿਸ ਵਿੱਚ ਵੱਖ ਵੱਖ ਥਾਵਾਂ ਤੇ ਲੱਗ ਭਗ 30 ਦੇ ਕਰੀਬ ਦਿਵਿਆਗਾਂ ਨੇ ਹਿੱਸਾ ਲਿਆ । ਇਨ੍ਹਾ ਦਿਵਿਆਂਗ ਪ੍ਰਾਰਥੀਆਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਵਿੱਚ ਮਿਲਣ ਵਾਲੀਆਂ ਸਹੂਲਤਾਂ /ਰਿਆਤਾਂ ਬਾਰੇ ਜਾਣਕਾਰੀ ਦੇਣ ਲਈ ਸਿਵਲ ਸਰਜਨ ਗੁਰਦਾਸਪੁਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ , ਜਨਰਲ ਮੈਨੇਜਰ ਡਾਈ , ਆਈ,ਸੀ ਬਟਾਲਾ ਅਤੇ ਐਸ. ਸੀ ਕਾਰਪੋਰੇਸ਼ਨ ਦੇ ਨੁਮਾਇੰਦਿਆ ਨੂੰ ਬੁਲਾਇਆ ਗਿਆ ।

ਮੀਟਿੰਗ ਦੋਰਾਨ ਰੋਜਗਾਰ ਉਤਪਤੀ ਹੁਨਰ , ਵਿਕਾਸ ਤੇ ਸਿਖਲਾਈ ਅਫਸਰ ਪਰਸੋਤਮ ਸਿੰਘ ਨੇ ਆਪਣੇ ਸੰਬੋਧਨ ਵਿੱਚ  ਅੰਗਹੀਣ ਪ੍ਰਾਰਥੀਆ ਨੂੰ ਵਿਭਾਗ ਵੱਲੋ ਜਾਰੀ ਸਹੂਲਤਾਂ ਅਤੇ ਨੌਕਰੀਆਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੇਦਰ ਸਰਕਾਰ ਦੇ ਰੇਲਵੈ ਵਿਭਾਗ ਵੱਲੋ ਅੰਗਹੀਣ ਪ੍ਰਾਰਥੀਆਂ ਨੂੰ ਮੁਫਤ ਰੇਲਵੇ ਪਾਸ ਤੇ ਰੋਲ ਕੋਚਾਂ ਵਿੱਚ ਰਿਜਵੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਸਿਵਲ ਸਰਜਨ ਗੁਰਦਾਸਪੁਰ ਨੇ ਅੰਗਹੀਣ ਪ੍ਰਾਰਥੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਬਾਰੇ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਡਿਸਅਬਿਲਟੀ ਸਰਟੀਫਿਕੇਟ ਬਣਾਉਣਾ ਅਤਿ ਜਰੂਰੀ ਹੈ ਕਿਉਕਿ ਇਸ ਦੇ ਅਧਾਰ ਤੇ ਹੀ ਦਿਵਿਆਂਗ ਪ੍ਰਾਰਥੀਆਂ ਨੂੰ ਕੇਦਰ ਸਰਕਾਰ ਅਤੇ ਰਾਜ ਸਰਕਾਰ ਵੱਲੋ ਮਿਲਣ ਵਾਲੇ ਲਾਭ ਪ੍ਰਾਪਤ ਹੁੰਦੇ ਹਨ। ਉਨ੍ਹਾ ਕਿਹਾ ਕਿ ਕਿਸੇ ਵੀ ਪ੍ਰਾਰਥੀ ਨੂੰ ਕੋਈ ਮੁਸਕਲ ਆਏ ਤਾ ਉਹ ਸਿੱਧੇ ਹੀ ਉਨਾਂ ਨਾਲ ਆ ਕੇ ਸੰਪਰਕ ਕਰ ਸਕਦੇ ਹਨ ।

ਮੀਟਿੰਗ ਦੌਰਾਂਨ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਦਫਤਰ ਵੱਲੋ ਹਰ ਅੰਗਹੀਣ ਪ੍ਰਾਰਥੀ ਨੂੰ ਜਿੰਨ੍ਹਾ ਦੀ ਅਪੰਗਤਾ 40 ਪ੍ਰਤੀ ਸਤ ਤੋ ਜਿਆਦਾ ਹੈ ਉਹਨਾਂ ਨੂੰ ਡਿਸਅਬਿਲਟੀ ਪੈਨਸ਼ਨ ਲਗਾਈ ਜਾਂਦੀ ਹੈ ਅਤੇ ਜੇਕਰ ਅਪੰਗਤਾ 100 ਪ੍ਰਤੀਸਤ ਹੈ ਤਾਂ ਉਸ ਪੈਨਸ਼ਨ ਦੇ ਨਾਲ ਨਾਲ ਉਨ੍ਹਾ ਦੀ ਪਤੀ/ਪਤਨੀ ਅਤੇ ਬੱਚਿਆ ਨੂੰ ਅਪੰਗਤਾ ਪੈਨਸ਼ਨ ਦਿੱਤੀ ਜਾਂਦੀ ਹੈ । ਉਨ੍ਹਾ ਇਹ ਵੀ ਦੱਸਿਆ ਕਿ ਅਪੰਗ ਪ੍ਰਾਰਥੀਆਂ ਨੂੰ ਆਈ ਡੀ ਕਾਰਡ ਵੀ ਜਾਰੀ ਕੀਤੇ ਜਾਂਦੇ ਹਨ ਜੋ ਕਿ ਟੋਲ ਪਲਾਜਾ ਆਦਿ ਦੱਸਣ ਤੇ ਉਹਨਾਂ ਕੋਲੋ ਟੋਲ ਨਹੀ ਲਿਆ ਜਾਦਾ ਹੈ ਅਤੇ ਬੱਸ ਪਾਸ ਬਣਾਉਣ ਲਈ ਵੀ ਉਨਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਤੇ ਉਦਯੋਗ ਕੇਦਰ ਬਟਾਲਾ ਤੋ ਆਏ ਸ੍ਰੀ ਪਲਵਿੰਦਰ ਪਾਲ ਪਰਸਾਰ ਅਫਸਰ ਨੇ ਕਿਹਾ ਕਿ ਦਿਵਿਆਂਗ ਪ੍ਰਾਰਥੀ ਜੋ ਕਿ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹਨ ਉਨਾਂ ਨੂੰ ਉਨ੍ਹਾ ਦੇ ਵਿਭਾਗ ਵੱਲੋ ਪ੍ਰਧਾਨ ਮੰਤਰੀ ਰੋਜਗਾਰ ਉਤਪਤੀ ਯੋਜਨਾ ਅਧੀਨ 1 ਲੱਖ ਤੋ ਲੈ ਕੇ 25 ਲੱਖ ਰੁਪਏ ਤੱਕ ਦੇ ਮੈਨੀਫੈਕਚਰਿੰਗ ਅਤੇ ਸਰਵਿਸ ਦੇ ਖੇਤਰ ਵਿੱਚ 10 ਲੱਖ ਤਕ ਕੰਮ ਕਰਨ ਲਈ ਲੋਨ ਦੀ ਸਹੂਲਤ ਦਿੱਤੀ ਜਾਂਦੀ ਹੈ । ਉਨ੍ਹਾ ਨੂੰ ਪਿੰਡਾਂ ਵਿੱਚ 35 ਪ੍ਰਤੀਸਤ ਸਬਸਿਡੀ ਅਤੇ ਸਹਿਰ  ਖੇਤਰ ਵਿੱਚ ਕੰਮ ਕਰਨ ਵਾਸਤੇ 25 ਪ੍ਰਤੀਸਤ ਸਬਸਿਡੀ ਤੇ ਕਰਜਾ ਦਿੱਤਾ ਜਾਂਦਾ ਹੈ । ਉਨ੍ਹਾ ਦੱਸਿਆ ਕਿ ਉਹ ਹਰ ਬੁੱਧਵਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਬੈਠਦੇ ਹਨ ਅਤੇ ਜੋ ਵੀ ਪ੍ਰਾਰਥੀ ਸਵੈ ਰੋਜਗਾਰ ਸਬੰਧੀ ਲੋਨ ਅਪਲਾਈ ਕਰਨਾ ਚਾਹੁੰਦੇ ਹਨ ਆਨ ਲਾਂਈਨ ਅਪਲਾਈ ਕਰਨ ਲਈ ਉਨ੍ਹਾ ਨਾਲ ਸੰਪਰਕ ਕਰ ਸਕਦੇ ਹਨ ।

ਮੀਟਿੰਗ ਦੇ ਅਖੀਰ ਵਿੱਚ ਸ੍ਰੀ ਪ੍ਰਸੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਗੁਰਦਾਸੁਪਰ ਨੇ ਆਏ ਹੋਏ ਪ੍ਰਾਰਥੀਆਂ ਨੂੰ ਵਿਗਿਆਪਤ ਅਸਾਮੀਆਂ ਸਿੱਧੇ ਤੌਰ ਤੇ ਅਪਲਾਈ ਕਰਨ ਲਈ ਪ੍ਰੋਰਿਤ ਕੀਤਾ ਅਤੇ ਰੋਜਾਨਾ ਅਖਬਾਰ ਅਤੇ ਇੰਮਪਲਾਈਮੈਟ ਨਿਊਜ ਪੜ੍ਹਨ ਲਈ ਪ੍ਰੇਰਿਤ ਕੀਤਾ ।