ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 29 ਮਾਰਚ ਨੂੰ ਪਲੇਸਮੈਂਟ ਕੈਂਪ ਲੱਗੇਗਾ

RAHUL ADC
ਵੋਟਰ ਸੂਚੀ ਦੀ ਸੁਧਾਈ ਲਈ ਵਿਸ਼ੇਸ਼ ਕੈਂਪ 19 ਤੇ 20 ਨਵੰਬਰ ਨੂੰ - ਵਧੀਕ ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਮਾਰਕਿੰਟਗ, ਸੇਲਜ਼ ਐਗਜੈਕਟਿਵ ਮੈਨੇਜਰ, ਮਸ਼ੀਨ ਆਪਰੇਟਰ ਤੇ ਕੰਪਿਊਟਰ ਆਪਰੇਟਰ ਦੀ ਆਸਮੀ ਲਈ ਲਈ ਦੱਸਵੀਂ, ਬਾਹਰਵੀਂ ਤੇ ਗਰੇਜੂਏਟ ਪਾਸ ਪ੍ਰਾਰਥੀ ਪੁਹੰਚ ਕਰਨ

ਗੁਰਦਾਸਪੁਰ, 25 ਮਾਰਚ 2022

ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ 29 ਮਾਰਚ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217-218 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ ਰੋਜਗਾਰ-ਕਮ-ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।

ਹੋਰ ਪੜ੍ਹੋ :-ਐਨ.ਐਸ.ਕੇ.ਐਫ.ਡੀ.ਸੀ. ਵੱਲੋਂ ਮੈਗਸਿਪਾ ਸੈਕਟਰ-26 ਵਿਖੇ ਅੱਜ ਲਗਾਇਆ ਜਾਵੇਗਾ ਲੋਨ ਮੇਲਾ ਅਤੇ ਜਾਗਰੂਕਤਾ ਕੈਂਪ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਗੁਰਦਾਸਪੁਰ ਨੇ ਪਲੇਸਮੈਂਟ ਕੈਂਪ ਵਿੱਚ  ਕੰਪਨੀ ਵਰਧਮਾਨ ਟੈਕਸਟਾਈਲ, ਆਸਕ ਆਟੋਮੈਟਿਕ ਪ੍ਰਾਈਵੇਟ ਲਿਮਟਿਡ ਕੰਪਨੀਆਂ ਹਿੱਸਾ ਲੈਣਗੀਆਂ।ਮਾਰਕਿੰਟਗ, ਸੈਲਜ਼ ਐਗਜੈਕਟਿਵ ਮੈਨੇਜਰ, ਸੀਈਓ ਟੈਲੀਕਾਲਰ ਅਤੇ ਕੰਪਿਊਟਰ ਆਪਰੇਟਰ ਆਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। 10ਵੀਂ, 12ਵੀਂ ਤੇ ਬੀਏ ਪਾਸ ਪ੍ਰਾਰਥੀ ਪਲੇਸਮੈਂਟ ਕੈਂਪ ਵਿਚ ਪੁਹੰਚ ਕਰਨ।

ਉਨਾਂ ਦੱਸਿਆ ਕਿ ਇਹਨਾਂ ਕੰਪਨੀ ਵਲੋਂ  ਰੋਜਗਾਰ ਮੇਲੇ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਉ ਲਈ ਜਾਵੇਗੀ ਅਤੇ ਇੰਟਰਵਿਊ ਉਪੰਰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ  । ਚੁਣੇ ਗਏ ਪ੍ਰਾਰਥੀਆਂ ਨੂੰ 10,000 ਰੁਪਏ ਤੋਂ ਲੈ ਕੇ 12,000 ਰੁਪਏ ਤਕ ਤਨਖਾਹ ਦਿੱਤੀ ਜਾਵੇਗੀ। ਚਾਹਵਾਨ ਪ੍ਰਾਰਥੀ 29-3-3022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਵੇਰੇ 9 ਵਜੇ ਪਹੁੰਚਣ ।