ਜਿਲਾ ਰੋਜਗਾਰ ਤੇ ਜਨਰੇਸ਼ਨ ਦਫਤਰ ਗੁਰਦਾਸਪੁਰ ਵਿਖੇ 16 ਮਾਰਚ ਨੂੰ ਪਲੈਸਮੈਟ ਕੈਪ

RAHUL ADC
ਵੋਟਰ ਸੂਚੀ ਦੀ ਸੁਧਾਈ ਲਈ ਵਿਸ਼ੇਸ਼ ਕੈਂਪ 19 ਤੇ 20 ਨਵੰਬਰ ਨੂੰ - ਵਧੀਕ ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਗੁਰਦਾਸਪੁਰ -14 ਮਾਰਚ 2022

ਸ੍ਰੀ  ਰਾਹੁਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜਿਲਾ ਰੋਜਗਾਰ ਤੇ ਕਾਰੋਬਾਰ ਬਿਉਰੋ  ਬਲਾਕ  ਬੀ ਕਮਰਾ ਨੰਬਰ . 217 ਜਿਲਾ ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ ਵਿਖੇ 16 ਮਾਰਚ  2022 ਨੂੰ   ਇੱਕ ਰੋਜਗਾਰ – ਕਮ- ਪਲੇਸਮੈਟ ਕੈਪ ਲਗਾਇਆ ਜਾ ਰਿਹਾ ਹੈ । ਰੋਜਗਾਰ – ਕਮ – ਪਲੇਸਮੈਟ  ਕੈਪ  ਰੈਕਸਾ ਸਕਿਊਸਿਟੀ ਅਤੇ ਵਰਲਡ ਪਲੈਨਟ ਕੰਪਨੀਆ ਹਿੱਸਾ ਲੈ ਰਹੀਆ ਹਨ ।

ਹੋਰ ਪੜ੍ਹੋ :-ਨਹਿਰੂ ਯੁਵਾ ਕੇਂਦਰ ਵੱਲੋ ਗੱਟੀ ਰਾਜੋ ਕੇ ਸਕੂਲ’ਚ ਵਿਸ਼ਾਲ ਜਾਗਰੂਕਤਾ ਸਮਾਗਮ ਆਯੋਜਿਤ 

ਸ੍ਰੀ ਰਾਹੁਲ ਨੇ ਦੱਸਿਆ  ਕਿ ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ  ਜਿਲਾ  ਰੋਜਗਾਰ ਤੇ ਕਾਰੋਬਾਰ ਬਿਊਰੋ ਨੇ ਬਹੁਤ  ਬੈਰੁਜਗਾਰ ਨੋਜਵਾਨਾ ਨੂੰ ਰੋਜਗਾਰ  ਦੇ ਮੌਕੇ ਪਰਦਾਨ  ਕਰਵਾਏ ਹਨ । ਜਿਸ ਸਦਕਾ ਕਿੰਨੇ ਹੀ  ਨੋਵਾਨ  ਆਪਣੇ ਪੈਰਾਂ  ਤੇ ਖੜ੍ਹੇ ਹੋਏ ਹਨ  ਅਤੇ ਆਪਣੇ ਪਰਿਵਾਰ  ਦੀ ਆਰਥਿਕ ਸਥਿਤੀ  ਨੂੰ ਮਜਬੂਤ  ਕਰ ਸਕੇ ਹਨ । ਉਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ  ਨੋਜਵਾਨਾ ਨੂੰ ਸਵੈ ਰੁਜਗਾਰ ਅਤੇ  ਵੱਖ ਵੱਖ ਕੰਪਨੀਆ ਵਿਚ  ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ  ਘਰ – ਘਰ ਰੁਜਗਾਰ  ਯੋਜਨਾ  ਵੀ ਚਲਾਈ ਜਾ ਰਹੀ ਹੈ ।

ਇਸ ਸਬੰਧੀ  ਵਧੇਰੇ ਜਾਣਕਾਰੀ ਦੇਦਿਆ  ਸ੍ਰੀ  ਪਰਸ਼ੋਤਮ ਸਿੰਘ  ਜਿਲਾ  ਰੋਜਗਾਰ  ਅਫਸਰ  ਨੇ ਜਾਣਕਾਰੀ ਦੇਦਿਆ  ਦੱਸਿਆ  ਕਿ ਕੰਪਨੀਆ ਵਲੋ ਸੋਸ਼ਲ ਮੀਡੀਆ , ਮਾਰਕਿਟਿੰਗ , ਸੇਲਜ , ਐਗਜੈਟਿਵ ਮੈਨੇਜਰ , ਐਸ  ਈ . ਉ  ਟੈਲੀਕਾਲਰ , ਕੰਪਿਊਟਰ ਅਪਰੇਟਰ  ਅਤੇ ਸਕਿਊਸਿਟੀ  ਗਾਰਡ  ਦੀਆਂ  ਆਸਾਮੀਆਂ  ਲਈ ਇੰਟਰਵਿਊ ਲਈ ਜਾਵੇਗੀ । ਇਹਨਾ ਆਸਾਮੀਆ  ਲਈ ਯੋਗਤਾ  ਦਸਵੀ , 12ਵੀ  ਅਤੇ ਗਰੇਜੂਏਸ਼ਨ  ਪਾਸ  ਯੋਗਤਾ  ਵਾਲੇ  ਪ੍ਰਾਰਥੀ ਸ਼ਾਮਲ ਹੋ ਸਕਦੇ ਹਨ । ਇਹਨਾ ਕੰਪਨੀਆ  ਵਲੋ ਰੁਜਗਾਰ ਮੇਲੇ ਵਿਚ ਚੁਣੇ ਗਏ ਪ੍ਰਾਰਥੀਆ ਨੂੰ 1000 ਹਜਾਰ  ਤੋ  ਲੈ ਕੇ 12000 ਹਜਾਰ ਰੁਪਏ ਤਨਖਾਹ ਦਿਤੀ ਜਾਵੇਗੀ  ਅਤੇ ਚੁਣੇ ਗਏ ਪ੍ਰਾਰਥੀਆ ਨੂੰ ਮੌਕੇ ਤੇ ਹੀ ਆਫਰ  ਲੈਟਰ  ਵੰਡੇ ਜਾਣਗੇ । ਚਾਹਵਾਨ ਪ੍ਰਾਰਥੀ  16 ਮਾਰਚ ਨੂੰ ਜਿਲਾ ਰੋਜਗਾਰ  ਅਤੇ ਕਾਰੋਬਾਰ  ਬਿਉਰੋ ਬਲਾਕ ਬੀ- ਕਮਰਾ ਨੰਬਰ 217 ਜਿਲਾ  ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ  ਵਿਖੇ ਸਵੇਰੇ 9-00 ਵਜੇ ਆਪਣੇ ਯੋਗਤਾ ਦੇ ਅਸਲ  ਸਰਟੀਫਿਕੇਟ  ਲੈ ਕੇ ਪਹੁੰਚਣ।