ਜ਼ਿਲ੍ਹਾ ਫਾਜ਼ਿਲਕਾ ਨੂੰ ਨੋ ਡਰੋਨ ਜ਼ੋਨ ਐਲਾਨਿਆ

Sorry, this news is not available in your requested language. Please see here.

15 ਸਤੰਬਰ ਤੱਕ ਲਾਗੂ ਰਹਿਣਗੇ ਹੁਕਮ

ਫਾਜ਼ਿਲਕਾ, 12 ਸਤੰਬਰ :-  

ਜ਼ਿਲ੍ਹਾ ਮੈਜਿਸਟੇਟ ਸ੍ਰੀ ਹਿਮਾਂਸ਼ੂ ਅਗਰਵਾਲ ਨੇ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਅਧਿਕਾਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ ਹੈ। ਇਸ ਤਹਿਤ ਜ਼ਿਲੇ੍ਹ ਅੰਦਰ ਡਰੋਨ ਉਡਾਉਣ ਤੇ ਮਾਨਵ ਰਹਿਤ ਹਵਾਈ ਵਹੀਕਲ ਦੀ ਵਰਤੋਂ `ਤੇ ਪਾਬੰਦੀ ਰਹੇਗੀ। ਇਹ ਹੁਕਮ 15 ਸਤੰਬਰ 2022 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਤੱਤਾਂ ਦੁਆਰਾ ਦੇਸ਼ ਦੀ ਸੁਰੱਖਿਆ ਨੂੰ ਖਤਰੇ `ਚ ਪਾਉਣ ਲਈ ਡਰੋਨ ਨੂੰ ਵਿਸਫੋਟਕ ਯੰਤਰ ਦੇ ਤੌਰ `ਤੇ ਵਰਤਿਆ ਜਾਂਦਾ ਹੈ। ਜ਼ਿਲੇ੍ਹ ਅੰਦਰ ਅਮਨ-ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਜਿਹੇ ਸਖਤ ਕਦਮ ਚੁੱਕਣ ਦੀ ਲੋੜ ਹੈ।

 

ਹੋਰ ਪੜ੍ਹੋ :-  ਸੀਵਰੇਜ ਡਿਸਪੋਜ਼ਲ ‘ਚ ਤਕਨੀਕੀ ਖਰਾਬੀ ਹੋਣ ਕਰਨ ਦੋ ਦਿਨ ਬੰਦ ਰਹੇਗੀ ਪੀਣ ਵਾਲੇ ਪਾਣੀ ਦੀ ਸਪਲਾਈ: ਕਾਰਜ ਸਾਧਕ ਅਫਸਰ ਅਮਨਦੀਪ ਸਿੰਘ