ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਰੈਲੀ  

news makhani

Sorry, this news is not available in your requested language. Please see here.

ਬਰਨਾਲਾ, 14 ਨਵੰਬਰ 2021

ਸ੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ਹਂ ਬਾਲ ਦਿਵਸ ਸਬੰਧੀ ਇੱਕ ਕਾਨੂੰਨੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਸਮੇਤ ਸ਼੍ਰੀ ਕੁੁਮਾਰ ਸੌਰਭ, ਡਿਪਟੀ ਕਮਿਸ਼ਨਰ, ਸ਼੍ਰੀਮਤੀ ਅਲਕਾ ਮੀਨਾ, ਸੀਨੀਅਰ ਪੁੁਲਿਸ ਕਪਤਾਨ, ਜੁੁਡੀਸ਼ੀਅਲ ਅਫ਼ਸਰ, ਪੁੁਲਿਸ ਅਧਿਕਾਰੀਆਂ ਅਤੇ ਕੈਮਿਸਟ ਐਸੋਸੀਏਸ਼ਨ ਬਰਨਾਲਾ ਨਾਲ ਸਬੰਧਿਤ ਵਿਅਕਤੀਆਂ ਨੇ ਵੀ ਸ਼ਮੂਲੀਅਤ ਕੀਤੀ। ਜਾਗਰੂਕਤਾ ਰੈਲੀ ਵਿੱਚ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਤਹਿਤ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਬੱਚਿਆਂ ਨੇ ਆਪਣੇ ਹੱਥਾਂ ਵਿੱਚ ਪਲੇਅ ਕਾਰਡ ਫੜੇ ਹੋਏ ਸਨ। ਇਸ ਮੌਕੇ ਲੋਕਾਂ ਨੂੰ ਵਾਤਾਵਰਨ ਦੀ ਸੁੁਰੱਖਿਆ ਲਈ, ਨਸ਼ਿਆ ਦਾ ਤਿਆਗ ਕਰਨ, ਬੱਚੀਆਂ ਦੀ ਸੁੁਰੱਖਿਆ, ਖੂਨਦਾਨ ਕਰਨ, ਇੱਕ ਵਾਰ ਵਰਤੋਯੋਗ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਆਦਿ ਸਬੰਧੀ ਅਪੀਲ ਵੀ ਕੀਤੀ ਗਈ।

ਹੋਰ ਪੜ੍ਹੋ :-ਮੁੱਖ ਚੋਣ ਅਫਸਰ ਪੰਜਾਬ ਵਿਸ਼ੇਸ਼ ਸਰਸਰੀ ਸੁਧਾਈ ਸਾਲ 2022 ਬਾਲ ਦਿਵਸ ਦੇ ਮੌਕੇ ਤੇ ਰਿਲੇ ਦੌੜ ਦਾ ਆਯੋਜਨ
ਅੱਜ ਦਾ ਇਹ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਅਤੇ ਨਾਲਸਾ ਦੀ ਸਥਾਪਨਾ ਦੀ 25ਵੀਂ ਵਰੇਗੰਢ ਮਨਾਉਣ ਲਈ ਆਯੋਜਿਤ ਪ੍ਰੋਗਰਾਮਾਂ ਦੀ ਲੜੀ ਵਿੱਚੋਂ ਇੱਕ ਸੀ। ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਦੇ ਨਾਲ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜੋ ਕਿ 2 ਅਕਤੂਬਰ ਤੋਂ ਸ਼ੁੁਰੂ ਹੋ ਕੇ 14.11.2021 ਤੱਕ ਚੱਲਿਆ।

ਅੱਜ ਇਹ ਜਾਗਰੂਕਤਾ ਰੈਲੀ ਰੇਲਵੇ ਸਟੇਸ਼ਨ ਤੋਂ ਸ਼ੁੁਰੂ ਹੋ ਕੇ ਸਿਵਲ ਹਸਪਤਾਲ ਬਰਨਾਲਾ ਤੱਕ ਗਈ ਅਤੇ ਬੱਚਿਆਂ ਨੂੰ 2 ਗਰੱੁਪਾਂ ਵਿੱਚ ਵੰਡਿਆ ਗਿਆ, ਜਿਸਦਾ ਇੱਕ ਗਰੁੱਪ ਸਦਰ ਬਜ਼ਾਰ ਅਤੇ ਦੂਜਾ ਗਰੁੱਪ ਹੰਡਿਆਇਆ ਬਜ਼ਾਰ ਗਿਆ ਅਤੇ ਦੋਵੇਂ ਰੈਲੀਆਂ ਜਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿਖੇ ਸਮਾਪਤ ਹੋਈਆਂ। ਇਸ ਮੌਕੇ ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ ਜੀ ਵੱਲੋ੍ਹਂ ਬੱਚਿਆ ਨੂੰ ਪ੍ਰਸ਼ੰਸਾ ਸਰਟੀਫੀਕੇਟ ਵੀ ਦਿੱਤੇ ਗਏ। ਕਾਨੂੰਨੀ ਜਾਗਰੂਕਤਾ ਰੈਲੀ ਦੇ ਰੂਟ ਦੇ ਨਾਲ-ਨਾਲ ਸਾਰੀਆਂ ਕੈਮਿਸਟਾਂ ਦੀਆਂ ਦੁੁਕਾਨਾਂ ਨੂੰ ਜਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਕਾਗਜ਼ ਦੇ ਬੈਗ ਮੁੁਹੱਈਆ ਕਰਵਾਏ ਗਏ। ਡੀ.ਐਲ.ਐਸ.ਏ ਬਰਨਾਲਾ ਦੀ ਪ੍ਰੇਰਣਾ ਨਾਲ ਕੈਮਿਸਟ ਐਸੋਸੀਏਸ਼ਨ ਬਰਨਾਲਾ ਨੇ ਆਪਣੇ ਗਾਹਕਾਂ ਨੂੰ ਦਵਾਈ ਦੀ ਡਿਲੀਵਰੀ ਕਰਦੇ ਸਮੇਂ ਪਲਾਸਟਿਕ ਦੇ ਥੈਲਿਆਂ ਦੀ ਜਗ੍ਹਾ ਕਾਗਜ਼ ਦੇ ਬੈਗ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ। ਉਨ੍ਹਾਂ ਦੇ ਪ੍ਰਧਾਨ ਸ੍ਰੀ ਨਰਿੰਦਰ ਅਰੋੜਾ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਵਿੱਚ 400 ਦੇ ਕਰੀਬ ਕੈਮਿਸਟ ਦੀਆਂ ਦੁੁਕਾਨਾਂ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕਾਗਜ਼ੀ ਥੈਲਿਆਂ ਦੀ ਵਰਤੋਂ ਸ਼ੁੁਰੂ ਕਰਨਗੀਆਂ।

ਇਸ ਤੋਂ ਬਾਅਦ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਜਿਲ੍ਹਾ ਜੇਲ੍ਹ ਵਿਖੇ ਬੰਦੀਆਂ ਦੇ ਮੈਡੀਕਲ ਚੈਕਅੱਪ ਲਈ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾਕਟਰ ਦੇਵਨ ਮਿੱਤਲ (ਮੈਡੀਸਨ ਸਪੈਸ਼ਲਿਸਟ), ਡਾ: ਕਰਨ ਚੋਪੜਾ (ਆਰਥੋ ਸਪੈਸ਼ਲਿਸਟ), ਡਾ: ਗੁੁਰਸਿਮਰਨਜੀਤ ਸਿੰਘ (ਅੱਖਾਂ ਦੇ ਮਾਹਿਰ) ਅਤੇ ਡਾ: ਦਿਨੇਸ਼ (ਦੰਦਾਂ ਦੇ ਮਾਹਿਰ) ਵੱਲੋਂ 250 ਦੇ ਕਰੀਬ ਜੇਲ੍ਹ ਬੰਦੀਅਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਇਸ ਦੇ ਨਾਲ ਹੀ ਜੇਲ੍ਹ ਬੰਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰੋ-ਬੋਨੋ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਹੁੁਣ ਕੋਈ ਵੀ ਵਿਅਕਤੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੇ ਕੇਸਾਂ ਵਿੱਚ ਸੀਨੀਅਰ ਵਕੀਲਾਂ ਦੀਆਂ ਸੇਵਾਵਾਂ ਵੀ ਮੁੁਫ਼ਤ ਲੈ ਸਕਦਾ ਹੈ। ਇਸ ਤਰ੍ਹਾਂ ਉਹ ਇੱਕੋਂ ਸਮੇਂ ਦੋ ਵਕੀਲ ਸਾਹਿਬਾਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਅੰਤ ਵਿੱਚ, ਮਾਨਯੋਗ ਚੇਅਰਮੈਨ ਜੀ ਨੇ ਮਿਤੀ 11 ਦਸੰਬਰ, 2021 ਨੂੰ ਹੋਣ ਵਾਲੀ ਅਗਲੀ ਨੈਸ਼ਨਲ ਲੋਕ ਅਦਾਲਤ ਵਿੱਚ ਆਪਣੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਆਪਸ ਵਿੱਚ ਝਗੜ ਰਹੀਆਂ ਪਾਰਟੀਆਂ ਨੂੰ ਵੱਡੀ ਗਿਣਤੀ ਵਿੱਚ ਅੱਗੇ ਆਉਣ ਦੀ ਵੀ ਬੇਨਤੀ ਕੀਤੀ।