ਸਾਰੇ ਪਾਸੇ ਤੋਂ ਆਸ ਮੁੱਕਾ ਚੁੱਕੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ

ਸ਼ਹੀਦ ਭਗਤ ਸਿੰਘ ਨਗਰ
ਸਾਰੇ ਪਾਸੇ ਤੋਂ ਆਸ ਮੁੱਕਾ ਚੁੱਕੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ

Sorry, this news is not available in your requested language. Please see here.

ਨਵਾਂਸ਼ਹਿਰ, 19 ਅਕਤੂਬਰ 2021

ਨਵਾਂਸ਼ਹਿਰ, 20 ਜੁਲਾਈ 2019 ਨੂੰ ਸਵੇਰ ਕਰੀਬ 7 ਵਜੇ ਰਾਹੋਂ-ਬਹਿਲੂਰ ਕਲਾਂ ਰੋਡ ਤੋਂ ਇੱਕ ਜਿੰਮੀਦਾਰ ਦੀ ਜਮੀਨ ਵਿਚ ਮੋਟਰ ਤੇ ਵੱਸਦੇ ਇੱਕ ਅੰਤਰ ਰਾਜੀ ਮਜ਼ਦੂਰ ਪਰਿਵਾਰ ਨਾਲ ਇੱਕ ਬਹੁਤ ਵੱਡੀ ਅਣਹੋਣੀ ਘਟਨਾ ਵਾਪਰੀ। ਇਸ ਜਮੀਨ ਵਿੱਚ ਡੂੰਘੀ ਖੂਹੀ ਵਿੱਚ ਲੱਗੀ ਪਾਣੀ ਵਾਲੀ ਮੋਟਰ, ਹਵਾ ਭਰ ਜਾਣ ਕਾਰਨ ਨਹੀਂ ਚੱਲ ਰਹੀ ਸੀ।

ਹੋਰ ਪੜ੍ਹੋ :-ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ

ਇੱਥੇ ਆਪਣੇ 4 ਬੱਚਿਆ, ਪਤਨੀ ਅਤੇ ਮਾਤਾ ਪਿਤਾ ਨਾਲ ਵਸਦਾ ਮਜ਼ਦੂਰ ਮਧੂ ਕੁਮਾਰ ਮੋਟਰ ਚਲਾਉਣ ਲਈ ਉਸ ਵਿੱਚ ਭਰੀ ਹਵਾ ਕੱਢਣ ਵਾਸਤੇ ਖੂਹੀ ਵਿੱਚ ਉੱਤਰ ਗਿਆ। ਪਰ ਉਹ ਵਾਪਸ ਨਹੀਂ ਆਇਆ। ਇਸ ਨੂੰ ਦੇਖ ਕੇ ਘਬਰਾਈ ਹੋਈ ਉਸ ਦੀ ਪਤਨੀ ਮਾਲਤੀ ਦੇਵੀ ਵੀ ਖੂਹੀ ਵਿੱਚ ਜਲਦੀ ਹੀ ਉੱਤਰ ਗਈ। ਪਰ ਉਹ ਨਹੀ ਜਾਣਦੀ ਸੀ ਕਿ ਖੂਹੀ ਵਿਚਲੀ ਜਹਿਰੀਲੀ ਗੈਸ ਨੇ ਉਸ ਦੇ ਪਤੀ ਦੀ ਜਿੰਦਗੀ ਖਤਮ ਕਰ ਦਿੱਤੀ ਹੈ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਇਸ ਪਰਿਵਾਰ ਤੇ ਹਨ੍ਹੇਰ ਢਅ ਗਿਆ ਅਤੇ ਦੋਨਾਂ ਪਤੀ ਪਤਨੀ ਦੀ ਮੌਤ ਹੋ ਗਈ।  ਬੁੱਢੇ ਮਾਂ ਬਾਪ ਅਤੇ  4 ਨਾਬਾਲਗ ਬੱਚਿਆਂ ਦਾ ਕੋਈ ਸਹਾਰਾ ਬਾਕੀ ਨਹੀਂ ਬਚਿਆ।

ਇਹ ਹਾਦਸਾ ਖੇਤੀਬਾੜੀ ਨਾਲ ਸਬੰਧਿਤ ਸੀ ਅਤੇ ਇਸ ਤਰ੍ਹਾਂ  ਦੇ ਹਾਦਸਿਆਂ ਲਈ ਮਾਰਕੀਟ ਕਮੇਟੀਆਂ ਵਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੀੜਿਤ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਜਾਣ ਲਈ ਸਬੰਧਿਤ ਕਾਰਵਾਈ ਲਈ ਹਾਦਸੇ ਦੀ ਮਿਤੀ ਤੋਂ 1 ਸਾਲ ਦੇ ਅੰਦਰ ਅੰਦਰ ਅਰਜੀ ਤੇ ਲੋੜੀਂਦੇ ਦਸਤਾਵੇਜ ਜਮ੍ਹਾਂ  ਹੇਣੇ ਜਰੂਰੀ  ਹੁੰਦੇ ਹਨ। ਪਰ ਜਮੀਨ ਨਾਲ ਸਬੰਧਿਤ ਜਿੰਮੀਦਾਰ ਵਲੋਂ ਇਸ ਹਾਦਸੇ  ਸਬੰਧੀ ਤਸਦੀਕ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਅਤੇ ਇਹ ਪੀੜਿਤ ਪਰਿਵਾਰ ਨਿਹੱਥਾ ਹੋ ਕੇ ਬਹਿ ਗਿਆ।

ਆਖਿਰ ਇਸ ਪੀੜਿਤ ਪਰਿਵਾਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਨੂੰਨੀ ਸੇਵਾ ਕੇਂਦਰ ਪਿੰਡ ਕੋਟ ਰਾਂਝਾ ਦੇ ਲੀਗਲ ਏਡ ਕਲੀਨੀਕ ਵਿੱਚ ਪਹੁੰਚ ਕੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਬਲਦੇਵ ਭਾਰਤੀ ਨੂੰ ਆਪਣੀ ਵਿੱਥਿਆ ਸੁਣਾਈ। ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍. ਕੰਵਲਜੀਤ ਸਿੰਘ ਬਾਜਵਾ ਵੀ ਰਹਿਨੁਮਾਈ ਅਤੇ ਸੀ.ਜੇ.ਐਮ.-ਕਮ-ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਵਲੋਂ ਪੂਰੀ ਮਿਹਨਤ ਕਰਕੇ ਅਗਲੇਰੀ ਸਮੁੱਚੀ ਪ੍ਰਕਿਰਿਆ ਪੂਰੀ ਕਰਵਾਈ ਗਈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ।

ਇਸ ਦੇ ਫਲਸਰੂਪ ਮਾਰਕੀਟ ਕਮੇਟੀ  ਨਵਾਂਸ਼ਹਿਰ ਵੱਲੋ ਇਸ ਪਰਿਵਾਰ ਬਜ਼ੂਰਗ ਦੇ ਬੈਂਕ ਖਾਤੇ ਵਿੱਚ 80,000/- ਰੁਪਏ ਟ੍ਰਾਂਸਫਰ ਕੀਤੇ ਗਏ ਜਦਕਿ 4 ਨਾਬਾਲਗ ਬੱਚਿਆਂ ਲਈ 80-80 ਹਜ਼ਾਰ ਰੁਪਏ ਦੇ ਫਿਕਸ ਡਿਪੋਜਿਟ ਸਰਟੀਫਿਕੇਟ ਤਿਆਰ ਕਰਵਾਏ ਗਏ। ਇਸ ਤਰਾਂ ਇਸ ਹਾਦਸੇ ਤਾ ਸ਼ਿਕਾਰ ਪੀੜਤ ਪਰਿਵਾਰ ਲਈ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੇ ਉੱਦਮਾਂ ਕਾਰਨ ਮਿਲੀ।