ਜਿਲ੍ਹਾਂ ਪੱਧਰੀ ਕਮੇਟੀ ਡੀਐਮਸੀ ਤਰਨ ਤਾਰਨ ਡੀਐਮਡੀ ਦੀ ਮੀਟਿੰਗ ਹੋਈ

Sorry, this news is not available in your requested language. Please see here.

 ਤਰਨ ਤਾਰਨ 25 ਮਾਰਚ  :- ਸ੍ਰੀ ਕੁਲਵੰਤ ਸਿੰਘ, ਆਈ.ਏ.ਐਸ. ਡਿਪਟੀ ਕਮਿਸ਼ਨਰ, ਜਿਲ੍ਹਾ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਪੂਰੇ ਦੇਸ਼ ਵਿੱਚ ਚੱਲ ਰਹੀ ਸਕੀਮ ਅਧੀਨ 10,000 ਕਿਸਾਨ ਉਤਪਾਦਕ ਸੰਗਠਨ ਦੇ ਗਠਨ ਅਧੀਨ ਜਿਲ੍ਹਾਂ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਵਿੱਚ ਆਉਦੇ ਚਾਹਵਾਨ ਕਿਸਾਨ ਉਤਪਾਦਕ ਸੰਗਠਨ ਐਫਪੀਓ (6PO) ਦਾ ਗਠਨ ਕਰਨ ਲਈ ਮੰਨਜੂਰੀ ਦੇਣ ਲਈ ਜਿਲ੍ਹਾਂ ਪੱਧਰੀ ਕਮੇਟੀ ਡੀਐਮਸੀ ਤਰਨ ਤਾਰਨ ਡੀਐਮਡੀ (4M3) ਦੀ ਮੀਟਿੰਗ ਹੋਈ । ਮੀਟਿੰਗ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋ ਨਿਕਲ ਕੇ, ਗਰੁੱਪ ਬਣਾ ਕੇ ਖੇਤੀਬਾੜੀ ਕਰਨ ਦੇ ਫਾਇਦੇ  ਅਤੇ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਸੰਬੰਧੀ ਵਿਸਥਾਰ ਸਹਿਤ ਦੱਸਿਆ ਗਿਆ । ਮੀਟਿੰਗ ਵਿੱਚ ਪੰਜਾਬ ਨੈਸ਼ਨਲ ਬੈਕ ਜਿਲ੍ਹਾ ਤਰਨ ਤਾਰਨ ਤੋ ਸ੍ਰੀ ਨਿਰਮਲ ਰਾਉ, ਐਲ.ਡੀ,ਐਮ, ਪੰਜਾਬ ਐਗਰੀ ਐਕਸਪੋਰਟ ਤੋ ਸ੍ਰੀਮਤੀ ਅਨੂਭਾ ਗਰਗ, ਸੀ.ਐਸ., ਸ੍ਰੀ ਪਵਨਪ੍ਰੀਤ ਸਿੰਘ, ਇੰਚਾਰਜ ਜਿਲ੍ਹਾਂ ਤਰਨ ਤਾਰਨ , ਨਾਬਾਰਡ ਤੋ ਸ੍ਰੀ ਮਨਜੀਤ ਸਿੰਘ, ਆਰ.ਬੀ.ਆਈ. ਤੋ ਸ੍ਰੀ ਲੋਕੇਸ਼ ਬੈਹਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਮੂਲੀਅਤ ਕੀਤੀ । ਇਸ ਮੌਕੇ ਜਿਲ੍ਹਾਂ ਤਰਨ ਤਾਰਨ ਅਧੀਨ ਆਉਦੇ ਬਲਾਕ ਪੱਟੀ, ਚੋਹਲਾ ਸਾਹਿਬ  ਅਤੇ ਤਰਨ ਤਾਰਨ ਲਈ  ਕਿਸਾਨ ਉਤਪਾਦਕ ਸੰਗਠਨਾਂ ਡੀਐਮਡੀ (4M3) ਨੂੰ ਰਜਿਸਟਰ ਕਰਨ ਲਈ  ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਮੋਕੇ ਤੇ ਪ੍ਰਵਾਨਗੀ ਦੇ ਦਿੱਤੀ ਗਈ ।

ਹੋਰ ਪੜ੍ਹੋ :- ਰੋਜ਼ਗਾਰ ਮੇਲੇ ਦਾ ਆਯੋਜਨ, 98 ਪ੍ਰਾਰਥੀਆਂ ਵਿਚੋਂ 47 ਪ੍ਰਾਰਥੀਆਂ ਨੂੰ ਕੀਤਾ ਸ਼ਾਰਟ ਲਿਸਟ