ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਲ੍ਹਾ ਮੈਜਿਸਟ੍ਰੇਟ ਨੇ ਕੀਤੇ ਹੁਕਮ ਜਾਰੀ

ISHA
ਭਲਕੇ ਰਤਨ ਪ੍ਰੋਫੈਸ਼ਨਲ ਕਾਲਜ਼ ’ਚ ਅਧਿਆਪਕਾ/ਵਿਆਰਥੀਆ ਅਤੇ ਅਮਲੇ ਦੇ ਦਾਖਲੇ ਤੇ ਪਾਬੰਦੀ

Sorry, this news is not available in your requested language. Please see here.

ਐਸ.ਏ.ਐਸ ਨਗਰ 30 ਦਸੰਬਰ 2021
ਜ਼ਿਲ੍ਹੇ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ । ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਨਵੇਂ ਸਾਲ ਤੇ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਹਸਪਤਾਲ ਦੀ ਓ.ਪੀ.ਡੀ ਵਿੱਚ 100% ਕੋਵਿਡ-19 ਦੀ ਟੈਸਟਿੰਗ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇਣ।  ਉਨ੍ਹਾਂ ਕਿਹਾ ਕਿ ਜੇਕਰ ਮਹੁੱਲੇ ਦਫਤਰ ਆਦਿ ਚ ਪਾਜਟਿਵ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਮੁਹੱਲੇ ਅਤੇ ਦਫਤਰ ਦੇ ਸਾਰੇ ਵਿਅਕਤੀਆਂ/ਮੁਲਾਜ਼ਮਾਂ ਦੀ 100% ਟੈਸਟਿੰਗ ਅਤੇ ਕੋਵਿਡ ਟੀਕਾਕਰਨ ਦੀ ਦੋਵੇਂ ਡੋਜ਼ ਲਗਾਈ ਜਾਣੀ ਯਕੀਨੀ ਬਣਾਈ ਜਾਵੇ।

ਹੋਰ ਪੜ੍ਹੋ :-ਮਨੁੱਖੀ ਅਧਿਕਾਰਾ ਸਬੰਧੀ ਤਿੰਨ ਰੋਜਾ ਸਿਖਲਾਈ ਸਮਾਪਤ

ਉਨ੍ਹਾਂ ਹੁਕਮ ਜਾਰੀ ਕਰਦਿਆਂ ਸਿਹਤ ਵਿਭਾਗ ਨੂੰ ਪੁਲਿਸ ਵਿਭਾਗ ਨਾਲ ਮਿਲ ਕੇ ਜਿਲ੍ਹੇ ਦੇ ਸਮੂਹ ਬਜ਼ਾਰਾਂ, ਮਾਲ, ਸੈਲੂਨ, ਜਿੰਮ ਅਤੇ ਹੋਰ ਭੀੜ-ਭਾੜ ਵਾਲੀ ਥਾਂ ਤੇ ਬਿਨ੍ਹਾਂ ਮਾਸਕ ਵਾਲੇ ਵਿਅਕਤੀਆਂ ਦੇ ਚਲਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਲੋਕਾਂ ਨੂੰ ਮਾਸਕ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ । 
 
ਉਨ੍ਹਾਂ ਕਿਹਾ ਕਿ ਮਾਲ, ਸੈਲੂਨ, ਜਿੰਮ, ਰੈਸਟੋਰੈਂਟ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਦੇ ਸਾਰੇ ਸਟਾਫ ਦਾ ਕੋਵਿਡ ਟੀਕਾਕਰਨ ਦੂਜੀ ਡੋਜ਼ ਸਮੇਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਇਨਾਂ ਦੇ ਪ੍ਰਬੰਧਕ ਹਰੇਕ 15 ਦਿਨਾਂ ਬਅਦ ਸਟਾਫ ਦੀ ਕੋਵਿਡ-19 ਟੈਸਟਿੰਗ ਵੀ ਕਰਵਾਉਣਗੇ। ਇਸ ਤੋਂ ਇਲਾਵਾ ਇਹਨਾਂ ਥਾਵਾਂ ਤੇ ਜਿਆਦਾ ਭੀੜ ਦਾ ਇਕੱਠ ਨਹੀਂ ਹੋਣਾ ਚਾਹੀਦਾ । ਉਨ੍ਹਾਂ ਕਿਹਾ ਮਾਸਕ ਪਹਿਣਨਾ, ਸਮਾਜਿਕ ਦੂਰੀ, ਹੱਥਾਂ ਨੂੰ ਸੈਨੀਟਾਈਜ਼ ਕਰਨਾ ਆਦਿ ਯਕੀਨੀ ਬਣਾਇਆ ਜਾਵੇ। ਸਮੂਹ ਸਰਕਾਰੀ ਮੁਲਾਜ਼ਮਾ ਦਾ 100% ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਇਸ ਦੇ ਲਈ ਸਬੰਧਤ ਵਿਭਾਗ ਦੇ ਮੁੱਖੀ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਏਅਰਪੋਰਟ ਤੋਂ ਬਾਹਰਲੇ ਦੇਸ਼ਾਂ ਤੋਂ ਆ ਰਹੇ ਯਾਤਰੀਆਂ ਦੀ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ।  ਬਾਹਰਲੇ ਦੇਸ਼ਾਂ ਤੋਂ ਆ ਰਹੇ ਯਾਤਰੀਆਂ ਦੀ ਨੈਗਟਿਵ ਰਿਪੋਰਟ ਚੈਕ ਕਰਨ ਲਈ ਇਕ ਪੱਕੀ ਟੀਮ ਲਗਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਆਦਾ ਭੀੜ ਵਾਲੀਆਂ ਥਾਂਵਾ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਮਾਸਕ ਪਹਿਣ ਨੂੰ ਯਕੀਨੀ ਬਣਾਇਆ ਜਾਵੇ।