ਜ਼ਿਲ੍ਹਾ ਪਟਿਆਲਾ ਦੀਆਂ ਸਬ-ਡਵੀਜ਼ਨ ਸਿਟੀ-1 ਅਤੇ ਸਬ-ਡਵੀਜ਼ਨ ਸਿਟੀ-2 ਦੇ ਇਲਾਕਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ।

Dr. Sandeep Kumar Garg,
ਜ਼ਿਲ੍ਹਾ ਪਟਿਆਲਾ ਦੀਆਂ ਸਬ-ਡਵੀਜ਼ਨ ਸਿਟੀ-1 ਅਤੇ ਸਬ-ਡਵੀਜ਼ਨ ਸਿਟੀ-2 ਦੇ ਇਲਾਕਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ।

Sorry, this news is not available in your requested language. Please see here.

ਪਟਿਆਲਾ, 20 ਜਨਵਰੀ 2022

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਅੱਜ ਮਿਤੀ 20.01.2022 ਨੂੰ ਜ਼ਿਲ੍ਹਾ ਪਟਿਆਲਾ ਦੀਆਂ ਸਬ-ਡਵੀਜ਼ਨ ਸਿਟੀ-1 ਅਤੇ ਸਬ-ਡਵੀਜ਼ਨ ਸਿਟੀ-2 ਦੇ ਇਲਾਕਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਜੋ ਇਨ੍ਹਾਂ ਪੋਲਿੰਗ ਬੂਥਾਂ ਅਤੇ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦਾ ਜਾਇਜ਼ਾ ਲਿਆ ਗਿਆ ।

ਹੋਰ ਪੜ੍ਹੋ :-ਧੂਰੀ ਤੋਂ ਚੋਣ ਲੜਨਗੇ ‘ਆਪ’ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ  ਭਗਵੰਤ ਮਾਨ

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੈਕਿੰਗ ਦੌਰਾਨ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ। ਜ਼ਿਲ੍ਹਾ ਪਟਿਆਲਾ ਅੰਦਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਬਾਬਤ 14 ਇੰਟਰ ਸਟੇਟ ਨਾਕੇ ਲਗਾਕੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਅੰਦਰ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਹਨ। ਮਿਤੀ 08.01.2022 ਤੋਂ ਆਦਰਸ਼ ਚੋਣ ਜ਼ਾਬਤਾ ਲੱਗਣ ਉਪਰੰਤ ਜ਼ਿਲ੍ਹਾ ਪਟਿਆਲਾ ਅੰਦਰ ਆਬਕਾਰੀ ਐਕਟ ਤਹਿਤ 41 ਮੁਕੱਦਮੇ ਦਰਜ ਕਰਕੇ ਚਾਲੂ ਭੱਠੀ 01, ਸ਼ਰਾਬ ਠੇਕਾ ਦੇਸੀ 913.875 ਲੀਟਰ, ਨਜਾਇਜ਼ ਸ਼ਰਾਬ 171.750 ਲੀਟਰ, ਅੰਗ੍ਰੇਜੀ ਸ਼ਰਾਬ 27 ਲੀਟਰ, ਰਮ 90 ਲੀਟਰ ਅਤੇ ਲਾਹਨ 2000 ਲੀਟਰ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਐਨ.ਡੀ.ਪੀ.ਐਸ ਐਕਟ ਤਹਿਤ 12 ਮੁਕੱਦਮੇ ਦਰਜ ਰਜਿਸਟਰ ਕਰਕੇ ਅਫੀਮ 01 ਕਿੱਲੋ 750 ਗ੍ਰਾਮ, ਭੁੱਕੀ ਚੂਰਾ ਪੋਸਤ 35 ਕਿੱਲੋ 900 ਗ੍ਰਾਮ, ਹੈਰੋਇਨ 14 ਗ੍ਰਾਮ, ਸਮੈਕ 23 ਗ੍ਰਾਮ, ਨਸ਼ੀਲੀਆਂ ਗੋਲੀਆਂ/ਕੈਪਸੂਲ 1510 ਅਤੇ ਗਾਂਜਾ 05 ਕਿੱਲੋਗ੍ਰਾਮ ਦੀ ਬਰਾਮਦਗੀ ਕੀਤੀ ਗਈ ਹੈ।

ਇਸ ਤੋ ਇਲਾਵਾ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਵੱਲੋਂ ਹੁਣ ਤੱਕ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਇਆ ਗਿਆ ਹੈ, ਉਹ ਆਪਣਾ-2 ਅਸਲਾ ਸਬੰਧਤ ਥਾਣਾ/ਗੰਨ ਹਾਊਸਾਂ ਵਿੱਚ ਤੁਰੰਤ ਜਮ੍ਹਾ ਕਰਵਾਉਣ। ਇਸ ਦੌਰਾਨ ਸ੍ਰੀ ਹਰਪਾਲ ਸਿੰਘ, ਪੀ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਅਸ਼ੋਕ ਕੁਮਾਰ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਅਤੇ ਸ੍ਰੀ ਮੋਹਿਤ ਅਗਰਵਾਲ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਵੀ ਨਾਲ ਸਨ।