ਜਿਲ੍ਹਾ ਸਵੀਪ ਆਇਕਨਜ਼ ਨਾਲ ਕੀਤੀ ਗਈ ਮੀਟਿੰਗ: ਸੋਨਾਲੀ ਗਿਰਿ

District Sweep Icons
ਜਿਲ੍ਹਾ ਸਵੀਪ ਆਇਕਨਜ਼ ਨਾਲ ਕੀਤੀ ਗਈ ਮੀਟਿੰਗ: ਸੋਨਾਲੀ ਗਿਰਿ

Sorry, this news is not available in your requested language. Please see here.

ਰੂਪਨਗਰ 1 ਫਰਵਰੀ 2022
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਰੂਪਨਗਰ ਵਲੋਂ ਅੱਜ ਜ਼ਿਲ੍ਹੇ ਸਵੀਪ ਆਇਕਨਜ਼ ਵਲੋਂ ਵੋਟਰਾਂ ਦੀ ਜਾਗਰੂਕਤਾ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਉਨ੍ਹਾਂ ਨੂੰ ਹੋਰ ਵਧੇਰੇ ਅਗ੍ਹਾਂ ਵੱਧ ਕੇ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਵਲੋਂ ਦੱਸਿਆ ਗਿਆ ਕਿ ਪੰਜਾਬ ਰਾਜ, ਚੋਣ ਕਮਿਸ਼ਨ ਵਲੋਂ ਜੈਸਮੀਨ ਕੌਰ ਅਤੇ ਖੁਸ਼ੀ ਸੈਣੀ ਦੌਵੇਂ ਅੰਤਰਰਾਸ਼ਟਰੀ ਰਾਇਫ਼ਲ ਸ਼ੂਟਰਜ਼, ਸ਼੍ਰੀ ਪੰਮਾ ਡੁਮੇਵਾਲ(ਲੋਕ ਗਾਇਕ) ਨੂੰ ਜ਼ਿਲ੍ਹਾ ਸਵੀਪ ਆਇਕਨ ਨਾਮਜ਼ਦ ਕੀਤਾ ਗਿਆ ਹੈ, ਇਸ ਤੋਂ ਇਲਾਵਾ ਪ੍ਰੋ. ਜਤਿੰਦਰ ਕੁਮਾਰ(ਸਰਕਾਰੀ ਕਾਲਜ਼, ਰੂਪਨਗਰ), ਜ਼ਿਲ੍ਹਾ ਦਿਵਿਆਂਗਜਨ ਸਵੀਪ ਆਇਕਨ ਅਤੇ ਮਹੰਤ ਤਮੰਨਾ, ਜਿਲ੍ਹੇ ਲਈ ਟ੍ਰਾਂਸਜੈਂਡਰ ਸਵੀਪ ਆਇਕਨਜ਼ ਨਾਮਜ਼ਦ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਵਲੋਂ ਸਵੀਪ ਨੋਡਲ ਇੰਚਾਰਜ਼, ਵਿਧਾਨ ਸਭਾ ਹਲਕਾ, ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਲਿਖਿਆ ਗਿਆ ਅਤੇ ਆਪਣੀ ਹੀ ਆਵਾਜ਼ ਵਿਚ ਗਾਇਆ ਗਿਆ ਵੋਟਾਂ ਸਬੰਧੀ ਪ੍ਰੇਰਿਤ ਕਰਦਾ ਗੀਤ-ਵੋਟ ਹੈ ਬਣਾਉਣੀ, ਤੇ ਹੈ ਪਾਉਣੀ ਜੀ ਵੀ ਲਾਂਚ ਕੀਤਾ ਗਿਆ। ਉਨ੍ਹਾਂ ਵਲੋਂ ਸ੍ਰੀ ਰਣਜੀਤ ਸਿੰਘ ਨੂੰ ਅਜਿਹੇ ਹੀ ਹੋਰ ਉਪਰਾਲੇ ਆਪਣੀ ਆਵਾਜ਼ ਵਿਚ ਕਰਨ ਲਈ ਕਿਹਾ ਗਿਆ।
ਇਸ ਮੌਕੇ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ), ਰੂਪਨਗਰ, ਸਹਾਇਕ ਕਮਿਸ਼ਨਰ(ਜ), ਰੂਪਨਗਰ, ਜਿਲ੍ਹਾ ਖੇਡ ਅਫ਼ਸਰ, ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸੀਜ਼, ਜਿਲਾ ਸਿਸਟਮ ਮੈਨੇਜਰ, ਪੰਜਾਬ ਲੈਂਡ ਰਿਕਾਰਡ ਸੋਸਾਇਟੀ, ਰੂਪਨਗਰ, ਜਿਲ੍ਹਾ ਵਿਕਾਸ ਫੈਲੋ, ਜਿਲ੍ਹਾ ਪ੍ਰੋਗਰਾਮ ਅਫ਼ੳਮਪ;ਸਰ, ਰੂਪਨਗਰ, ਸਵੀਪ ਇੰਚਾਰਜ਼ ਹਲਕਾ ਅਨੰਦਪੁਰ ਸਾਹਿਬ, ਜਿਲ੍ਹਾ ਸਵੀਪ ਆਈਕਨ-ਖੁਸ਼ੀ ਸੈਣੀ ਅਤੇ ਜੈਸਮੀਨ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ੳਮਪ;ਸਰ, ਅਨੰਦਪੁਰ ਸਾਹਿਬ, ਨੂਰਪੁਰਬੇਦੀ, ਰੋਪੜ ਅਤੇ ਸਮੂਹ ਸਰਕਲ ਸੁਪਰਵਾਈਜ਼ਰ ਹਾਜ਼ਰ ਸਨ।