ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਲੋਨੀ ਦਾ ਪ੍ਰਾਸਪੈਕਟਸ ਰਿਲੀਜ਼

Divisional Commissioner Chandra Gaind
ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਲੋਨੀ ਦਾ ਪ੍ਰਾਸਪੈਕਟਸ ਰਿਲੀਜ਼

Sorry, this news is not available in your requested language. Please see here.

ਪਟਿਆਲਾ 4 ਅਪ੍ਰੈਲ 2022

ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ  ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਪ੍ਰਾਸਪੈਕਟਸ ਚੰਦਰ ਗੈਂਦ ਆਈ.ਏ.ਐੱਸ. ਡਵੀਜ਼ਨਲ ਕਮਿਸ਼ਨਰ,ਪਟਿਆਲਾ ਦੁਆਰਾ  ਰਿਲੀਜ਼ ਕੀਤਾ ਗਿਆ ਅਤੇ ਡਵੀਜ਼ਨਲ ਕਮਿਸ਼ਨਰ ਨੇ ਸਕੂਲ ਦੇ ਵਿਚ ਸਥਾਪਤ ਕੀਤੀ ਲਾਇਬਰੇਰੀ, ਵਾਤਾਵਰਨ ਅਤੇ ਸਮਾਰਟ ਕਲਾਸ-ਰੂਮ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਖੋਸਲਾ ਦੁਆਰਾ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਤੋਂ ਬਾਅਦ ਲਗਭਗ ਤਿੰਨ ਮਹੀਨੇ ਪਹਿਲਾਂ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਸੀ ਅਤੇ ਇਹਨਾਂ ਤਿੰਨ ਮਹੀਨਿਆਂ ਵਿੱਚ ਸਕੂਲ ਨੂੰ ਸਿੱਖਿਆ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚ ਪਹਿਲੀ ਕਤਾਰ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪਟਿਆਲਾ ਦੇ ਐਨਰੋਲਮੈਂਟ ਬੂਸਟਰ ਟੀਮ ਦਾ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੁਆਰਾ ਸਕੂਲ ਨੂੰ ਬਿਹਤਰ ਆਧੁਨਿਕ ਸਹੂਲਤਾਂ ਨਾਲ  ਹਰ ਪੱਖੋਂ ਅੱਗੇ ਵਧਾਇਆ ਹੈ।

ਹੋਰ ਪੜ੍ਹੋ :-ਪੰਜਾਬ ਪੁਲਿਸ ਵੱਲੋਂ ਪੁਲਿਸ ਕਰਮੀਆਂ ਨੂੰ ਉੁਨ੍ਹਾਂ ਦੇ ਜਨਮਦਿਨ ਮੌਕੇ ਸਨਮਾਨਿਤ ਕਰਨ ਦੇ ਅਮਲ ਦੀ ਸ਼ੁਰੂਆਤ

ਪ੍ਰਿੰਸੀਪਲ ਖੋਸਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਵੇਂ ਸਾਇੰਸ ਲੈਬ, ਕੈਮਿਸਟਰੀ ਲੈਬ, ਫਿਜੀਕਸ ਲੈਬ , ਬਾਇਓ ਲੈਬ ਪ੍ਰਾਜੈਕਟ ਆਦਿ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਪਟਿਆਲਾ ਵੱਲੋਂ ਅਸੀਸ ਸਭਰਵਾਲ ਮਾਰਕੀਟਿੰਗ ਮੈਨੇਜਰ ਅਤੇ ਫਲਾਇੰਗ ਫੈਦਰ ਦੇ ਪਟਿਆਲਾ ਦੇ ਇੰਚਾਰਜ  ਪ੍ਰਿਤਪਾਲ ਸਿੰਘ ਸਮੇਂ-ਸਮੇਂ ‘ਤੇ  ਸਰਕਾਰੀ ਸਕੂਲਾਂ ਦੇ ਵਿੱਚ ਆਏ ਨਵੀਨੀਕਰਨ ਕਰਕੇ ਉਹ ਸਕੂਲਾਂ ਨਾਲ ਜੁੜੇ ਹਨ ਅਤੇ ਸਮੇਂ-ਸਮੇਂ ‘ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।

ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਨੇ ਦੱਸਿਆ ਕਿ ਨਵੇਂ ਤਰੀਕੇ ਨਾਲ ਸਕੂਲ ਦੇ ਪ੍ਰਾਸਪੈਕਟਸ ਬਣਾਏ ਗਏ ਤਾਂ ਜੋ ਸਕੂਲ ਦੀ ਪ੍ਰਾਪਤੀਆਂ ਬਾਰੇ ਸਮਾਜ ਨੂੰ ਦੱਸਿਆ ਜਾਵੇ ਤਾਂ ਜੋ ਵੱਖ-ਵੱਖ ਵਿਦਿਆਰਥੀ ਸਕੂਲ ਵਿਚ ਦਾਖ਼ਲਾ ਲੈ ਕੇ ਸਰਕਾਰੀ ਸਹੂਲਤਾਂ ਦਾ ਫ਼ਾਇਦਾ ਲੈ ਸਕਣ । ਇਸ ਮੌਕੇ ਸਤਿੰਦਰ ਸਿੰਘ ਲੈਕਚਰਾਰ ਜੋਗਰਫੀ, ਬਿੰਦੀਆਂ ਸਿੰਗਲਾ ਲੈਕਚਰਾਰ ਅੰਗਰੇਜ਼ੀ, ਅਮਨੀਤ ਕੌਰ ਪੰਜਾਬੀ ਮਿਸਟਰੈਸ, ਵੈਸ਼ਾਲੀ ਪੰਜਾਬੀ ਮਿਸਟਰੈਸ,ਅਸੀਸ ਸਭਰਵਾਲ ਪ੍ਰੋਜੈਕਟ ਮੈਨੇਜਰ ਫਲਾਇੰਗ ਫੈਦਰ ਪਟਿਆਲਾ, ਪ੍ਰਿਤਪਾਲ ਸਿੰਘ ਜੀ ਬ੍ਰਾਂਚ ਹੈੱਡ ਫਲਾਇੰਗ ਫੈਦਰ ਪਟਿਆਲਾ, ਦੀਪਕ ਵਰਮਾ ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਈ.ਬੀ.ਟੀ ਦੇ ਮੈਂਬਰ ਅਨੂਪ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਸਨ।