ਡਾ. ਨਾਨਕ ਸਿੰਘ, ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਗੁਰਦਾਸਪੁਰ ਵਲੋਂ ਜਿਲੇ ਅੰਦਰ ਜਾਗਰੂਕਤਾ ਸੈਮੀਨਾਰ

VIGILENCE CAMP
ਡਾ. ਨਾਨਕ ਸਿੰਘ, ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਗੁਰਦਾਸਪੁਰ ਵਲੋਂ ਜਿਲੇ ਅੰਦਰ ਜਾਗਰੂਕਤਾ ਸੈਮੀਨਾਰ

Sorry, this news is not available in your requested language. Please see here.

ਵਿਜੀਲੈਂਸ ਜਾਗਰੂਕਤਾ ਹਫਤਾ- ਦਿਨ ਚੌਥਾ
ਰਿਸ਼ਵਤਖੋਰੀ  ਨੂੰ ਜੜੋਂ ਖਤਮ ਕਰਨ ਲਈ ਲੋਕ ਕਰਨ ਸਹਿਯੋਗ-ਡੀ.ਐਸ.ਪੀ ਪ੍ਰਰੇਮ ਕੁਮਾਰ

ਗੁਰਦਾਸਪੁਰ, 29 ਅਕਤੂਬਰ 2021

ਡਾ. ਨਾਨਕ ਸਿੰਘ, ਐਸ.ਐਸ.ਪੀ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਗੁਰਦਾਸਪੁਰ ਅੰਦਰ ਵਿਜ਼ੀਲੈਂਸ ਬਿਊਰੋ ਗੁਰਦਾਸਪੁਰ ਵਲੋਂ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ,ਅੱਜ ਜਾਗਰੂਕਤਾ ਸੈਮੀਨਾਰ ਕਰਵਾਏ ਗਏ।

ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ ਦੋ ਕਰੋੜ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਣ ਤੇ ਸਿਹਤ ਅਧਿਕਾਰੀਆਂ ਦਾ  ਸਨਮਾਨ

ਇਸ ਮੌਕੇ ਗੱਲ ਕਰਦਿਆਂ ਡੀ.ਐਸ.ਪੀ ਪਰੋਮ ਕੁਮਾਰ ਨੇ ਕਿਹਾ ਕਿ ਰਿਸ਼ਵਤਖੋਰੀ ਨੂੰ ਓਦੋਂ ਹੀ ਜੜੋਂ ਪੁੱਟਿਆ ਜਾ ਸਕਦਾ ਹੈ, ਜਦੋਂ ਆਮ ਜਨਤਾ ਤਹਿ ਦਿਲੋਂ ਇਸ ਨੂੰ ਪੂਰਨ ਰੂਪ ਵਿਚ ਖ਼ਤਮ ਰਨ ਲਈ ਠਾਣ ਲਵੇ।

ਉਨਾਂ ਅੱਗੇ ਕਿਹਾ ਕਿ ਇੰਸਪੈਕਟਰ ਵਿਕਰਾਂਤ ਸਲਾਰੀਆ, ਵਿਜੀਲੈਂਸ ਬਿਊਰੋ, ਗੁਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਫਤਰ ਐਸ.ਡੀ.ਐਮ. ਡੇਰਾ ਬਾਬਾ ਨਾਨਕ ਅਤੇ ਇੰਸਪੈਕਟਰ ਵਿਜੈਪਾਲ ਸਿੰਘ, ਵਿਜੀਲੈਂਸ ਬਿਊਰੋ, ਗਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਫਤਰ ਐਸ.ਡੀ.ਐਮ. ਬਟਾਲਾ ਵਿਖੇ ਸੈਮੀਨਾਰ ਕੀਤਾ ਗਿਆ।

ਹਾਜਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਦਰਜ ਕਰਾਉਣ ਸਬੰਧੀ ਫੋਨ ਨੰਬਰਾਂ ਅਤੇ ਈਮੇਲ ਆਈ.ਡੀ. ਬਾਰੇ ਸੂਚਨਾ ਦਿੱਤੀ ਗਈ। ਇਸ ਤੋਂ ਇਲਾਵਾ ਹਾਜਰੀਨ ਨੂੰ ਡਰਾਇਵਿੰਗ ਲਾਇਸੰਸ, ਫਰਦ ਜਮਾਂਬੰਦੀ, ਸੁਵਿਧਾ ਕੇਂਦਰਾਂ ਰਾਂਹੀ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਆਨਲਾਇਨ ਸੁਵਿਧਾਵਾਂ ਅਤੇ ਸਰਕਾਰੀ ਫੀਸਾਂ ਤੋ  ਵੀ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਸਵੈ ਨਿਰਭਰ ਹੋ ਸਕਣ।

ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ, ਗੁਰਦਾਸਪੁਰ ਦੇ ਕਰਮਚਾਰੀਆਂ ਵਲੋਂ ਜਨਤਕ ਥਾਵਾਂ ਜਿਵੇ ਦਫਤਰ ਐਸ.ਡੀ.ਐਮ. ਬਟਾਲਾ, ਦਫਤਰ ਨਗਰ ਕੌਂਸਲ ਡੇਰਾ ਬਾਬਾ ਨਾਨਕ, ਦਫਤਰ ਤਹਿਸੀਲ ਡੇਰਾ ਬਾਬਾ ਨਾਨਕ, ਸੀ.ਐਚ.ਸੀ. ਡੇਰਾ ਬਾਬਾ ਨਾਨਕ ਅਤੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੰਫਲੈਟ ਲਗਾਏ ਗਏ। ਇਸ ਤੋ ਇਲਾਵਾ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਪੰਫਲੈਟ ਅਖਬਾਰਾਂ ਵਿੱਚ ਪੁਆਏ ਗਏ।