ਡਾ. ਪ੍ਰੀਤੀ ਯਾਦਵ ਨੇ ਮੂੰਗੀ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ

Sorry, this news is not available in your requested language. Please see here.

ਮੂੰਗੀ ਦੀ ਫਸਲ ਸਰਕਾਰ ਵਲੋਂ ਨਿਰਧਾਰਿਤ ਰੇਟ 7275 ਰੁਪਏ ਪ੍ਰਤੀ ਕੁਆਇੰਟਲ ਖਰੀਦੀ ਜਾਵੇਗੀ

ਮੂੰਗੀ ਦੀ ਖਰੀਦ ਮਾਰਕਫੈੱਡ ਵਲੋਂ ਅਨਾਜ ਮੰਡੀ ਰੂਪਨਗਰ ਵਿੱਚ 1 ਜੂਨ ਤੋਂ 31 ਜੁਲਾਈ ਤੱਕ ਕੀਤੀ ਜਾਵੇਗੀ

ਰੂਪਨਗਰ, 30 ਮਈ: ਪੰਜਾਬ ਸਰਕਾਰ  ਦੀਆਂ ਹਦਾਇਤਾਂ ਮੁਤਾਬਕ ਮਾਰਕਫੈੱਡ ਵਿਭਾਗ ਵਲੋਂ ਸਾਲ 2022-23 ਦੌਰਾਨ ਮੂੰਗੀ ਦੀ ਸਰਕਾਰੀ ਖਰੀਦ ਕੀਤੀ ਜਾਣੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਮੂੰਗੀ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨ ਨੇ ਮੁੱਖ ਖੇਤੀਬਾੜੀ ਅਫਸਰ ਸ. ਦਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਮੂੰਗੀ ਦੀ ਸਰਕਾਰੀ ਖਰੀਦ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਮੂੰਗੀ ਦੀ ਫਸਲ ਸਰਕਾਰ ਵਲੋਂ ਨਿਰਧਾਰਿਤ ਰੇਟ 7275 ਰੁਪਏ ਪ੍ਰਤੀ ਕੁਆਇੰਟਲ ਦੇ ਹਿਸਾਬ ਨਾਲ ਵੇਚ ਸਕਣ ਅਤੇ ਪੰਜਾਬ ਸਰਕਾਰ ਦੀ ਸਕੀਮ ਦਾ ਲਾਭ ਉੱਠਾ ਸਕਣ।

ਉਨ੍ਹਾਂ ਦੱਸਿਆ ਕਿ ਮੂੰਗੀ ਦੀ ਖਰੀਦ ਮਾਰਕਫੈੱਡ ਵਲੋਂ ਅਨਾਜ ਮੰਡੀ ਰੂਪਨਗਰ ਵਿੱਚ 1 ਜੂਨ ਤੋਂ 31 ਜੁਲਾਈ ਤੱਕ ਕੀਤੀ ਜਾਵੇਗੀ ਜਿਸ ਲਈ ਉਨ੍ਹਾਂ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਨਵੀਤਾ ਰਾਣੀ ਮਾਰਕਫੈੱਡ ਨੂੰ ਹਦਾਇਤ ਕੀਤੀ ਕਿ ਮੂੰਗੀ ਦੀ ਖਰੀਦ ਸਬੰਧੀ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਛੱਡੀ ਜਾਵੇ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇ।

ਇਸ ਮੌਕੇ ਜਿਲ੍ਹਾ ਮੰਡੀ ਅਫਸਰ ਸ. ਨਿਰਮਲ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਮੂੰਗੀ ਦੀ ਖਰੀਦ ਸਬੰਧੀ ਪ੍ਰਬੰਧ ਜਿਵੇਂ ਕਿ ਪੀਣ ਵਾਲਾ ਪਾਣੀ, ਗੈਟ ਤੇ ਮੁਆਇਸ਼ਚਰ ਆਦਿ ਪੂਰੇ ਹਨ ਤੇ ਡੀ.ਐਫ.ਐਸ.ਸੀ. ਸ. ਸਤਵੀਰ ਸਿੰਘ ਮਾਵੀ ਵਲੋਂ ਲੈਵਰ ਕਾਟਰੇਜ ਅਤੇ ਟ੍ਰਾਂਸਪੋਰਟ ਦੇ ਪ੍ਰਬੰਧਾ ਸਬੰਧੀ ਜਾਣਕਾਰੀ ਦਿੱਤੀ ਗਈ।

ਸ਼੍ਰੀਮਤੀ ਨਵੀਤਾ ਰਾਣੀ ਵਲੋਂ ਵੀ ਦੱਸਿਆ ਗਿਆ ਕਿ ਮੂੰਗੀ ਦੀ ਖਰੀਦ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।

 

ਹੋਰ ਪੜ੍ਹੋ :-  ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ 38 ਕੋਵਿਡ ਪ੍ਰਭਾਵਿਤ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਤਹਿਤ ਸਹਿਮਤੀ ਪੱਤਰ ਸੌਂਪੇ