ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਂਭੇ ਰੱਖਣ ਲਈ ਗੱਤਕੇ ਦਾ ਪ੍ਰਚਾਰ-ਪ੍ਰਸਾਰ ਜ਼ਰੂਰੀ : ਬਾਬਾ ਬਖਸ਼ੀਸ਼ ਸਿੰਘ

Baba Bakshish Singh
ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਂਭੇ ਰੱਖਣ ਲਈ ਗੱਤਕੇ ਦਾ ਪ੍ਰਚਾਰ-ਪ੍ਰਸਾਰ ਜ਼ਰੂਰੀ : ਬਾਬਾ ਬਖਸ਼ੀਸ਼ ਸਿੰਘ

Sorry, this news is not available in your requested language. Please see here.

ਰੂਪਨਗਰ, 9 ਮਾਰਚ 2023
ਹੋਲੇ-ਮਹੱਲੇ ਦੇ ਮੁਬਾਰਕ ਮੌਕੇ ਉੱਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਅਨੰਦਪੁਰ ਸਾਹਿਬ ਵਿਖੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਸਹਿਯੋਗ 8ਵਾਂ ਵਿਰਸਾ ਸੰਭਾਲ ਗੱਤਕਾ ਕੱਪ ਨਾਲ ਕਰਵਾਇਆ ਗਿਆ ਜਿਸ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਗੱਤਕਾ ਅਖਾੜਿਆਂ ਨੇ ਜੰਗਜੂ ਕਲਾ ਦੇ ਜੌਹਰ ਦਿਖਾਏ।

ਹੋਰ ਪੜ੍ਹੋ – ਗੋਇੰਦਵਾਲ ਜੇਲ ਗੈਂਗਵਾਰ ‘ਤੇ ਮਾਨ ਸਰਕਾਰ ਵੱਲੋਂ ਵੱਡੀ ਕਾਰਵਾਈ

ਇਹ ਜਾਣਕਾਰੀ ਦਿੰਦਿਆਂ ਗੱਤਕਾ ਐਸੋਸੀਏਸ਼ਨ ਜਿਲਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਬਾਬਾ ਬਖਸ਼ੀਸ਼ ਸਿੰਘ, ਬਾਬਾ ਸ਼ੇਰ ਸਿੰਘ ਮਹਿਰਾਣੇ ਵਾਲੇ, ਜਸਮੇਰ ਸਿੰਘ ਸੇਵਾਮੁਕਤ ਹੈਡਮਾਸਟਰ ਦੇਸੂਮਾਜਰਾ ਅਤੇ ਸ਼ਿਵਦੀਪ ਸੂਦ ਮੁੰਡੀ ਖਰੜ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਹਰਿਆਣਾ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਵੀ ਉਨ੍ਹਾਂ ਨਾਲ ਸਨ।
ਇਸ ਮੌਕੇ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੱਤਕਾ ਸਿੱਖ ਵਿਰਾਸਤ ਦੀ ਇੱਕ ਅਦੁੱਤੀ ਕਲਾ ਹੈ ਜਿਸ ਦੇ ਪ੍ਰਚਾਰ ਤੇ ਪਸਾਰ ਦੀ ਅਜੋਕੇ ਸਮੇਂ ਵਿੱਚ ਬੇਹੱਦ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾੜੀਆਂ ਪ੍ਰਵਿਰਤੀਆਂ ਤੋਂ ਲਾਂਭੇ ਰੱਖਿਆ ਜਾ ਸਕੇ। ਉਹਨਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚਾ ਸਿੱਖ ਪੰਥ ਇਸ ਮਾਮਲੇ ਉੱਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਤਨੋ-ਮਨੋ-ਧਨੋ ਪੂਰਾ ਸਹਿਯੋਗ ਦੇਵੇ।
ਇਨ੍ਹਾਂ ਗੱਤਕਾ ਮੁਕਾਬਲਿਆਂ ਦੌਰਾਨ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਸੈਕਟਰ-40 ਚੰਡੀਗੜ, ਗੱਤਕਾ ਅਖਾੜਾ ਫਤਿਹਗੜ੍ਹ ਸਾਹਿਬ, ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਗੱਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ, ਬਾਬਾ ਸ਼ਾਦੀ ਸਿੰਘ ਗੱਤਕਾ ਅਖਾੜਾ ਬਜੀਦਪੁਰ, ਖਾਲਸਾ ਗੱਤਕਾ ਅਖਾੜਾ ਸ਼ਾਹਬਾਦ, ਹਰਿਆਣਾ, ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ, ਬਠਿੰਡਾ ਨੇ ਜੰਗਜੂ ਕਲਾ ਦੇ ਖੂਬ ਜੌਹਰ ਦਿਖਾਏ।
ਇਨਾਂ ਮੁਕਾਬਲਿਆਂ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਇੰਟਰਨੈਸ਼ਨਲ ਢਾਡੀ ਜਥਾ ਨਿੱਕੂਵਾਲ, ਗੁਰਪ੍ਰੀਤ ਸਿੰਘ ਭਾਊਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ ਲੋਦੀਮਾਜਰਾ, ਰਾਜਬੀਰ ਸਿੰਘ ਗੋਬਿੰਦਪੁਰਾ, ਜਿਲਾ ਗੱਤਕਾ ਐਸੋਸੀਏਸ਼ਨ ਵੱਲੋਂ ਚਮਕੌਰ ਸਾਹਿਬ ਜ਼ੋਨ ਦੇ ਪ੍ਰਧਾਨ ਨਰਿੰਦਰ ਸਿੰਘ, ਰੂਪਨਗਰ ਜ਼ੋਨ ਦੇ ਪ੍ਰਧਾਨ ਪਰਵਿੰਦਰ ਸਿੰਘ ਲਾਡਲ, ਘਨੌਲੀ ਜ਼ੋਨ ਦੇ ਪ੍ਰਧਾਨ ਅੰਗਦਬੀਰ ਸਿੰਘ, ਉਪ ਪ੍ਰਧਾਨ ਬਲਜੀਤ ਸਿੰਘ, ਭਰਤਗੜ੍ਹ ਜ਼ੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੰਤੋਖ ਸਿੰਘ, ਜਸਵੰਤ ਸਿੰਘ ਅਨੰਦਪੁਰ ਸਾਹਿਬ, ਸੋਹਣ ਸਿੰਘ ਨਿੱਕੂਵਾਲ, ਸਰਬਜੀਤ ਸਿੰਘ ਘੁਮਾਣ, ਜਰਨੈਲ ਸਿੰਘ ਸਰਪੰਚ ਨਿੱਕੂਵਾਲ, ਗੱਤਕਾ ਕੋਚ ਯੋਗਰਾਜ ਸਿੰਘ, ਵਿਜੇ ਪ੍ਰਤਾਪ ਸਿੰਘ ਤੇ ਹਰਵਿੰਦਰ ਸਿੰਘ ਵੀ ਹਾਜ਼ਰ ਸਨ।