ਜ਼ਿਲ੍ਹੇ ‘ਚ ਦਸੰਬਰ ਮਹੀਨੇ ਲੱਗੇ ਰੋਜ਼ਗਾਰ ਮੇਲਿਆਂ ਨੂੰ ਮਿਲਿਆ ਭਰਵਾਂ ਹੰਗਾਰਾ

ਜ਼ਿਲ੍ਹੇ 'ਚ ਦਸੰਬਰ ਮਹੀਨੇ ਲੱਗੇ ਰੋਜ਼ਗਾਰ ਮੇਲਿਆਂ ਨੂੰ ਮਿਲਿਆ ਭਰਵਾਂ ਹੰਗਾਰਾ
ਜ਼ਿਲ੍ਹੇ 'ਚ ਦਸੰਬਰ ਮਹੀਨੇ ਲੱਗੇ ਰੋਜ਼ਗਾਰ ਮੇਲਿਆਂ ਨੂੰ ਮਿਲਿਆ ਭਰਵਾਂ ਹੰਗਾਰਾ

Sorry, this news is not available in your requested language. Please see here.

ਹਾਈ ਐਂਡ ਜਾਬ ਮੇਲਿਆਂ ‘ਚ 156 ਨੌਜਵਾਨਾਂ ਦੀ ਹੋਈ ਚੋਣ : ਅਨੁਰਾਗ ਗੁਪਤਾ

ਪਟਿਆਲਾ, 23 ਦਸੰਬਰ 2021

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਪੜ੍ਹੇ-ਲਿਖੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਦਸੰਬਰ ਦੇ ਮਹੀਨੇ ਦੌਰਾਨ ਹਾਈ ਐਂਡ ਜਾਬ ਫੇਅਰ ਲਗਾਇਆ ਗਿਆ, ਜਿਸ ਵਿੱਚ ਦੇਸ਼ ਦੀਆਂ ਨਾਮੀ ਕੰਪਨੀਆਂ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਰੈਡ ਪ੍ਰੋ-ਟੈਕ, ਸਪੈਕਟਰਾ ਫੋਰਸ, ਚਾਕ ਈ.ਆਰ.ਪੀ., ਟਿਊਬ ਪ੍ਰੋਡਕਟਸ ਆਫ਼ ਇੰਡੀਆ, ਅਕਾਲ ਅਕੈਡਮੀ,ਗਲਫ ਰਬੜ ਇੰਡਸਟਰੀਜ਼, ਬੇਬੋ ਟੈਕਨੌਲੋਜੀ, ਸੀ ਐਸ ਸਾਫ਼ਟ ਸਲਿਊਸ਼ਨ ਆਦਿ ਨੇ ਭਾਗ ਲਿਆ ਅਤੇ ਸਾਫ਼ਟਵੇਅਰ ਡਿਵੈਲਪਰ, ਸ਼ਾਪ ਫਲੋਰ ਟੈਕਨੀਸ਼ੀਅਨ, ਸਿਸਟਮ ਇੰਜੀਨੀਅਰ, ਰਿਲੇਸ਼ਨਸ਼ਿਪ ਅਫ਼ਸਰ, ਡਿਜੀਟਲ ਸਪੈਸ਼ਲਿਸਟ ਇੰਜੀਨੀਅਰ, ਪ੍ਰੋਗਰਾਮਰ ਬਿਜ਼ਨਸ ਐਨਾਲਿਸਟ ਆਦਿ ਪੋਸਟਾਂ ਲਈ ਯੋਗ ਉਮੀਦਵਾਰਾਂ ਦੀ ਚੋਣ ਵਰਚੂਅਲ ਇੰਟਰਵਿਊ ਅਤੇ ਵੱਖ-ਵੱਖ ਥਾਵਾਂ ਤੇ ਲਗਾਏ ਗਏ ਪਲੇਸਮੈਂਟ ਕੈਂਪਾਂ ਰਾਹੀਂ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਨੁਰਾਗ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਇਹਨਾਂ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਨੌਜਵਾਨਾਂ ਨੇ ਕੈਂਪਾਂ ਵਿੱਚ ਭਾਗ ਲੈਂਦਿਆਂ ਹੋਇਆ ਯੋਗਤਾ ਅਨੁਸਾਰ ਨੌਕਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਹਾਈ ਐਂਡ ਜਾਬ ਫੇਅਰ ਰਾਹੀਂ ਜ਼ਿਲ੍ਹੇ ਦੇ 156 ਪ੍ਰਾਰਥੀਆਂ ਨੂੰ 2.4 ਲੱਖ ਸਾਲਾਨਾ ਜਾਂ ਉਸ ਤੋਂ ਵੱਧ ਪੈਕੇਜ ਤੇ ਨੌਕਰੀਆਂ ਹਾਸਲ ਹੋਈਆਂ।

ਹਾਈ ਐਂਡ ਜਾਬ ਫੇਅਰ ਦਾ ਕਲਮੀਨੇਸ਼ਨ ਪ੍ਰੋਗਰਾਮ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਹੋਇਆ, ਜਿਸ ਵਿੱਚ ਸ੍ਰੀ ਰਾਣਾ ਗੁਰਜੀਤ ਸਿੰਘ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਜੀ ਨੇ ਮੌਕੇ ਤੇ ਪ੍ਰਾਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫ਼ਜ਼ਾਈ ਕੀਤੀ।

ਅਨੁਰਾਗ ਗੁਪਤਾ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਦਰਜ ਕਰਵਾਉਣ ਤਾਂ ਜੋ ਭਵਿੱਖ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਕੀਤੇ ਅਜਿਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।