ਈ ਟੀ ਟੀ ਅਧਿਆਪਕਾਂ ਨੇ ਪੈਨਸ਼ਨ ਬਹਾਲੀ ਲਈ ਕੀਤਾ ਸਰਕਾਰ ਦਾ ਧੰਨਵਾਦ

Sorry, this news is not available in your requested language. Please see here.

– ਈ ਟੀ ਓ ਦਾ ਘਰ ਪਹੁੰਚ ਕੇ ਕੀਤਾ ਸਨਮਾਨ

ਅੰਮਿ੍ਤਸਰ, 23 ਅਕਤੂਬਰ :-  

ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਬਿਜਲੀ ਅਤੇ ਪੀ.ਡਬਲਿਊ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ.ਨੂੰ ਉਹਨਾਂ ਦਫਤਰ ਜੰਡਿਆਲਾ ਗੁਰੂ ਵਿਖੇ ਮਿਲਿਆ । ਜਥੇਬੰਦੀ ਵੱਲੋਂ ਮੰਤਰੀ ਸਾਹਬ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕੀਤੇ ਯਤਨਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਮੁਲਾਜਮਾਂ ਦੀ ਚਿਰਾਂ ਤੋਂ  ਲਟਕਦੀ ਮੰਗ ਪੂਰੀ ਕਰਨ ਲਈ ਉਹਨਾਂ ਦਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ   ਜਥੇਬੰਦੀ ਦੇ ਫਾਊਂਡਰ ਸ੍ਰ ਜਸਿਵੰਦਰ ਸਿੰਘ ਸਿੱਧੂ ਅਤੇ ਜਥੇਬੰਦੀ ਸੂਬਾ ਪ੍ਰਧਾਨ ਸ੍ਰ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੀਵਾਲੀ ਮੌਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਫੈਸਲਾ ਕਰਕੇ ਅਤੇ ਡੀ.ਏ. ਦੀ ਕਿਸ਼ਤ ਜਾਰੀ ਕਰਕੇ ਮੁਲਾਜਮ ਵਰਗ ਨੂੰ ਵੱਡੇ ਤੋਹਫੇ ਿਦੱਤੇ ਹਨ।ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਇਤਿਹਾਸਕ ਫੈਸਲੇ ਲਈ ਜਥੇਬੰਦੀ ਵੱਲੋਂ ਕੈਬਨਿਟ ਮੰਤਰੀ ਸ੍ਰ.ਹਰਭਜਨ ਸਿੰਘ ਈ.ਟੀ.ਓ  ਅਤੇ  ਉਹਨਾਂ ਦੀ ਧਰਮ ਮੰਤਰੀ ਮੈਡਮ ਸੁਹਿੰਦਰ ਕੌਰ ਜੋ ਖੁਦ ਅਧਿਆਪਕਾ ਹਨ   ਦਾ ਸਨਮਾਨ ਕੀਤਾ ਗਿਆ।   ਇਸ ਮੌਕੇ ਅਧਿਆਪਕਾਂ ਦੇ ਰਹਿੰਦੇ ਮਸਲੇ ਮੰਤਰੀ ਸਾਹਬ ਦੇ ਧਿਆਨ ਵਿੱਚ ਲਿਆਉਣ ਤੇ   ਉਹਨਾਂ ਜਲਦ ਜਥੇਬੰਦੀ ਨੂੰ ਚੰਡੀਗੜ੍ਹ ਸੱਦ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ।  ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸ੍ਰ ਰਣਜੀਤ ਸਿੰਘ ਬਾਠ, ਜਿਲ੍ਹਾ ਪ੍ਰਧਾਨ  ਸ੍ਰੀ ਅੰਮ੍ਰਿਤਸਰ ਸਾਹਬ ਹਰਿੰਦਰ ਸਿੰਘ ਪੱਲ੍ਹਾ, ਨਵਜਿੰਦਰ ਸਿੰਘ,ਗੁਰਪ੍ਰੀਤ ਸਿੰਘ ਜਲਾਲਉਸਮਾ, ਨਛੱਤਰ ਸਿੰਘ ਬੱਲ, ਦਲਜੀਤ ਸਿੰਘ ਬੱਲ, ਅਜੇਪਾਲ ਸਿੰਘ ਰਈਆ, ਅੰਮ੍ਰਿਤਪਾਲ ਸਿੰਘ ਪੰਨੂ, ਸੁਖਵਿੰਦਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਪੱਲ੍ਹਾ, ਕਰਮਜੀਤ ਸਿੰਘ ਪੱਲ੍ਹਾ, ਪ੍ਰਦੀਪ ਸਿੰਘ ਚੌਹਾਨ, ਸੁਖਪਾਲ ਸਿੰਘ ਚੰਨਣਕੇ, ਮਨਜੀਤ ਸਿੰਘ ਜੱਬੋਵਾਲ,ਤਰਸੇਮ ਸਿੰਘ ਬਾਠ ਆਦਿ ਹਾਜਰ ਸਨ।

 

ਹੋਰ ਪੜ੍ਹੋ :- ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦੇਣ ਸਬੰਧੀ ਕਾਰਵਾਈ ਚਲ ਰਹੀ ਹੈ ਜ਼ੋਰਾਂ ਸ਼ੋਰਾਂ’ਤੇ : ਹਰਜੋਤ ਸਿੰਘ ਬੈਂਸ