ਹਰ ਸੰਸਥਾ ਇਕ ਖੂਨਦਾਨ ਕੈਂਪ ਜ਼ਰੂਰ ਲਗਾਵੇ :- ਪ੍ਰੀਤ ਕੋਹਲੀ

Sorry, this news is not available in your requested language. Please see here.

ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਨੇ ਰੈੱਡ ਰੀਬਨ ਕਲੱਬਾਂ ਦੀ ਜਿਲਾ ਐਡਵੋਕੇਸ਼ੀ ਮੀਟਿੰਗ ਕਰਵਾਈ

ਯੁਵਕ ਸੇਵਾਵਾਂ ਵਿਭਾਗ ਫਿਰੋਜਪੁਰ ਨੇ ਰੈਡ ਰੀਬਨ ਕਲੱਬਾਂ ਨੂੰ ਗਰਾਂਟ ਦੇ ਚੈੱਕ ਵੰਡੇ

ਸਤੰਬਰ 2022 ਵਿੱਚ ਕਰਵਾਈ ਜਾਵੇਗੀ ਨਗਦ ਇਨਾਮੀ  ਕੁਇਜ :- ਪ੍ਰੀਤ ਕੋਹਲੀ

ਫ਼ਿਰੋਜ਼ਪੁਰ , 10 ਅਗਸਤ :-

            ਯੁਵਕ ਸੇਵਾਵਾਂ ਵਿਭਾਗ  ਫਿਰੋਜਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈਡ ਰਿਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰ ਸੰਸਥਾ ਵਲੋਂ ਸੈਸ਼ਨ 2022-23 ਦੌਰਾਨ ਘੱਟ ਤੋਂ ਘੱਟ ਇਕ ਖੂਨਦਾਨ ਕੈਂਪ ਜ਼ਰੂਰ ਲਗਾਉਣ। ਉਹ ਸ਼ਹੀਦ ਭਗਤ ਸਿੰਘ ਸਟੇਟ ਯੁਨੀਵਰਸਿਟੀ ਫਿਰੋਜਪੁਰ ਵਿਚ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਮੂਹ ਰੈਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ, ਪ੍ਰਤੀਨਿੱਧੀਆਂ ਨੂੰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ  ਤੋਂ ਪ੍ਰਾਪਤ ਗਰਾਂਟ ਵੀ ਵੰਡੀ ਗਈ ਅਤੇ ਜ਼ਿਲ੍ਹੇ ਦੇ 5 ਬੈਸਟ ਰੈਡ ਰਿਬਨ ਕਲੱਬ ਚੁਣ ਕੇ ਇਨ੍ਹਾਂ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

            ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਚੁਣੇ ਗਏ 5 ਬੈਸਟ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਨਵਦੀ ਕੌਰ ਝੱਜ, ਡਾ ਅਮਿੱਤ ਅਰੋੜਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ, ਪ੍ਰਭਪ੍ਰੀਤ ਸਿੰਘ ਡੀ ਏ ਵੀ ਕਾਲਜ , ਡਾ ਸ਼ਿਖਾ ਅੰਨਦ ਗੁਰੂ ਨਾਨਕ ਕਾਲਜ, ਡਾ ਆਰਤੀ ਗਰਗ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਪ੍ਰੋਗਰਾਮ ਅਫ਼ਸਰਾਂ ਵਲੋਂ ਪਿਛਲੇ ਸੈਸ਼ਨ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ, ਉਥੇ ਸਾਲ 2022-23 ਦੌਰਾਨ ਰੈਡ ਰਿਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

            ਸ੍ਰੀ ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਬਹੁਤਕਨੀਕੀ ਕਾਲਜਾਂ ਨਾਲ ਸਿੱਧਾ ਸੰਪਰਕ ਕਾਇਮ ਹੋਇਆ ਹੈ ਅਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਵੀ ਇਨ੍ਹਾਂ ਸੰਸਥਾਵਾਂ ਵਿਚ ਵਧੀਆ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਸ੍ਰੀ ਕੋਹਲੀ ਨੇ ਦੱਸਿਆ ਕਿ ਸਾਲ 2020-21 ਦੌਰਾਨ ਰੈਡ ਰਿਬਨ ਕਲੱਬਾਂ ਵਲੋਂ ਆਪਣੇ-ਆਪਣੇ ਕਾਲਜਾਂ ਵਿਚ ਵਧੇਰੇ ਗਤੀਵਿਧੀਆਂ ਆਨਲਾਈਨ ਹੀ ਕਰਵਾਈਆਂ ਗਈਆਂ, ਜਿਸ ਨਾਲ ਆਮ ਜਨਤਾ ਤੇ ਕਾਲਜ ਵਿਦਿਆਰਥੀਆਂ ਨੂੰ ਐਚ.ਆਈ.ਵੀ., ਏਡਜ਼ ਤੇ ਖੂਨਦਾਨ ਪ੍ਰਤੀ ਜਾਗਰੂਕ ਕਰਨ ਲਈ ਆਨਲਾਈਨ ਮੁਕਾਬਲੇ ਵੀ ਕਰਵਾਏ ਗਏ ਸਨ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਸਤੰਬਰ 2022 ਵਿੱਚ ਇਕ ਜ਼ਿਲ੍ਹਾ ਪੱਧਰ ਦੀ ਕੁਇਜ ਕਰਵਾਈ ਜਾਵੇਗੀ ਜਿਸ ਵਿੱਚ ਨਗਦ ਇਨਾਮ ਦਿੱਤੇ ਜਾਣਗੇ।

            ਇਸ ਮੌਕੇ ਏ ਆਰ ਟੀ ਸੈਂਟਰ ਦੇ ਕੌਂਸਲਰ ਨੇ ਆਏ ਹੋਏ ਨੋਡਲ ਅਫ਼ਸਰਾਂ ਨੂੰ ਐਚ.ਆਈ.ਵੀ. ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ  ਡਾ ਗਜਲਪ੍ਰੀਤ ਰਜਿਸਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ . ਉਹਨਾ ਸਾਰਿਆ ਨੂੰ ਇਸ ਨੇਕ ਤੇ ਵਧੀਆਂ ਕੰਮ ਲਈ ਆਪਣਾ ਯੋਗਦਾਨ ਪਾਉਣ ਧੰਨਵਾਦ ਕੀਤਾ । ਇਸ ਸਮਾਗਮ ਦੇ ਇੰਚਾਰਜ ਸ੍ਰੀ  ਗੁਰਪ੍ਰੀਤ ਸਿੰਘ ਨੋਡਲ ਅਫਸਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਸਨ ।

 

ਹੋਰ ਪੜ੍ਹੋ :-  11 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ 11 ਤੋਂ 6 ਵਜੇ ਤੱਕ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ-ਡਿਪਟੀ ਕਮਿਸ਼ਨਰ