ਈਵੀਐਮ ਅਤੇ ਵੀਵੀਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ ਰਾਹੀਂ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ: ਜ਼ਿਲਾ ਚੋਣ ਅਫ਼ਸਰ

EVM
ਈਵੀਐਮ ਅਤੇ ਵੀਵੀਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ ਰਾਹੀਂ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ: ਜ਼ਿਲਾ ਚੋਣ ਅਫ਼ਸਰ

Sorry, this news is not available in your requested language. Please see here.

ਵਿਧਾਨ ਸਭਾ ਹਲਕਿਆਂ ਲਈ ਜਾਗਰੂਕਤਾ ਵੈਨਾਂ ਰਵਾਨਾ  

ਬਰਨਾਲਾ, 2 ਦਸੰਬਰ 2021

ਆਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਦੀਆਂ ਪ੍ਰਾਪਤ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਹਿੱਤ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ, ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ਅਤੇ ਮੋਬਾਇਲ ਡੈਮੋਸਟਰੇਸ਼ਨ ਵੈਨਾਂ ਰਾਹੀਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਕਰਵਾਓ ਟੀਕਾਕਰਨ-ਸਿਵਲ ਸਰਜਨ

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ ਲਈ ਜ਼ਿਲਾ ਪੱਧਰੀ ਸੈਂਟਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਲਈ ਹਲਕਾ ਪੱਧਰ ’ਤੇ ਵੀ ਡੈਮੋਸਟਰੇਸ਼ਨ ਸੈਂਟਰ ਬਣਾਏ ਗਏ ਹਨ। ਵਿਧਾਨ ਸਭਾ ਹਲਕਾ ਤਪਾ ਲਈ ਤਹਿਸੀਲ ਦਫਤਰ ਤਪਾ, ਮਹਿਲ ਕਲਾਂ ਲਈ ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਡੈਮੋਸਟਰੇਸ਼ਨ ਸੈਂਟਰ ਬਣਾਇਆ ਜਾ ਚੁੱਕਿਆ ਹੈ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਾਗਰੂਕਤਾ ਹਿੱਤ ਮੋਬਾਇਲ ਡੈਮੋਸਟਰੇਸ਼ਨ ਵੈਨਾਂ ਵੀ ਤਿੰਨਾਂ ਹਲਕਿਆਂ ਵਿਚ ਚਲਾਈਆਂ ਗਈਆਂ ਹਨ, ਜੋ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲੋਕਾਂ ਨੂੰ ਜਾਗਰੂਕ ਕਰਨਗੀਆਂ। ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਨਾਂ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ’ਤੇ ਬੂਥ ਲੈਵਲ ਉਤੇ ਮੋਬਾਇਲ ਡੈਮੋਸਟਰੇਸ਼ਨ ਵੈਨ ’ਤੇ ਜਾ ਕੇ ਈ.ਵੀ.ਐਮ. ਅਤੇ ਵੀ.ਵੀ.ਪੈਟ ’ਤੇ ਵੋਟ ਪਾ ਕੇ ਜ਼ਰੂਰ ਦੇਖਣ ਤਾਂ ਜੋ  ਈ.ਵੀ.ਐਮ. ਅਤੇ ਵੀ.ਵੀ.ਪੈਟ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕੇ।

ਇਸ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਜਾਗਰੂਕਤਾ ਵੈਨ ਨੂੰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਏਈਆਰਓ-1 ਮਹਿਲ ਕਲਾਂ ਸਹਿਤ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਸਰਾਏ, ਚੋਣ ਅਮਲਾ ਇੰਚਾਰਜ ਮੁਨੀਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।