ਫਿਰੋਜ਼ਪੁਰ ਸ਼ਹਿਰੀ ਦੇ ਬੂਥਾਂ ਵਿਖੇ ਈ.ਵੀ.ਐਮ, ਵੀ.ਵੀ.ਪੈਟ ਦੀ ਜਾਣਕਾਰੀ ਲਈ ਲਗਾਏ ਜਾ ਰਹੇ ਹਨ ਜਾਗਰੂਕ ਕੈਂਪ

ਈ.ਵੀ.ਐਮ, ਵੀ.ਵੀ.ਪੈਟ ਦੀ ਜਾਣਕਾਰੀ
ਫਿਰੋਜ਼ਪੁਰ ਸ਼ਹਿਰੀ ਦੇ ਬੂਥਾਂ ਵਿਖੇ ਈ.ਵੀ.ਐਮ, ਵੀ.ਵੀ.ਪੈਟ ਦੀ ਜਾਣਕਾਰੀ ਲਈ ਲਗਾਏ ਜਾ ਰਹੇ ਹਨ ਜਾਗਰੂਕ ਕੈਂਪ

Sorry, this news is not available in your requested language. Please see here.

ਲੋਕਤੰਤਰ ਅੰਦਰ ਹਰ ਵੋਟਰ ਆਪਣੀ ਵੋਟ ਦੀ ਸ਼ਕਤੀ ਦਾ ਇਸਤੇਮਾਲ ਜਰੂਰ ਕਰੇ-ਸ਼੍ਰੀ ਓਮ ਪ੍ਰਕਾਸ਼ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰ 076

ਫਿਰੋਜ਼ਪੁਰ 16 ਦਸੰਬਰ  2021

ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜਰ ਰੱਖਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ, ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਓਮ ਪ੍ਰਕਾਸ਼ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰ 076 ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵੱਖ-2 ਬੂਥਾਂ ਤੇ ਈ.ਵੀ.ਐੱਮ/ਵੀ.ਵੀ.ਪੈਟ ਦੀ ਟਰੇਨਿੰਗ ਲਈ ਟੀਮਾਂ ਤਿਆਰ ਕੀਤੀਆਂ,ਜੋ ਕਿ ਵੋਟਰਾਂ ਨੂੰ ਇਹਨਾਂ ਮਸ਼ੀਨਾਂ ਦੀ ਪੂਰੀ ਜਾਣਕਾਰੀ ਅਤੇ ਕਿਸ ਤਰ੍ਹਾ ਵੋਟ ਪਾਉਂਣੀ ਹੈ, ਬਾਰੇ ਦੱਸ ਰਹੀਆਂ ਹਨ।

ਹੋਰ ਪੜ੍ਹੋ :-ਵੈਕਸੀਨ ਲਗਵਾਉਣ ਵਾਲਿਆਂ ਨੂੰ ਇਨਾਮ ਦੇਣ ਲਈ ਨਵੇਂ ਸਾਲ ਤੇ ਡ੍ਰਾਅ ਕੱਢਿਆ ਜਾਵੇਗਾ-ਡਿਪਟੀ ਕਮਿਸ਼ਨਰ

ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 076 ਦੇ ਵੱਖ ਵੱਖ ਬੂਥਾਂ ਤੇ ਮਸ਼ੀਨਾਂ ਬਾਰੇ ਅਤੇ ਵੋਟਾਂ ਬਾਰੇ ਟਰੇਨਿੰਗ ਦਿੱਤੀ ਗਈ।ਸ਼੍ਰੀ ਓਮ ਪ੍ਰਕਾਸ਼ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰ 076 ਫਿਰੋਜ਼ਪੁਰ ਸ਼ਹਿਰੀ ਨੇ ਕਿਹਾ ਕਿ ਲੋਕਤੰਤਰ ਅੰਦਰ ਹਰ ਵਿਅਕਤੀ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ ਅਤੇ ਹਰ ਵੋਟਰ ਆਪਣੀ ਵੋਟ ਦੀ ਸ਼ਕਤੀ ਦਾ ਇਸਤੇਮਾਲ ਜਰੂਰ ਕਰੇ।ਉਹਨਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ,ਬਿਨਾਂ ਕਿਸੇ ਲਾਲਚ ਤੋਂ ਆਪਣੀ ਸਹੀ ਸੋਚ ਅਤੇ ਸਮਝਦਾਰੀ ਨਾਲ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਵੋਟ ਦਾ ਅਧਿਕਾਰ ਸਭ ਦੇ ਕੋਲ ਹੈ ਅਤੇ ਸਭ ਦੀ ਵੋਟ ਦੀ ਤਾਕਤ ਇੱਕੋ ਬਰਾਬਰ ਹੈ।

ਇਸ ਮੌਕੇ ਸਵੀਪ ਅਤੇ ਈ.ਵੀ.ਐੱਮ ਵੀ.ਵੀ.ਪੈਟ ਮਾਸਟਰ ਟਰੇਨਰ ਸਰਬਜੀਤ ਸਿੰਘ, ਸ਼੍ਰੀ ਹਰੀਸ਼ ਕੁਮਾਰ, ਸੁਨੀਲ ਕੁਮਾਰ, ਸੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੰਤਰਾ ਸਿੰਘ ਨੇ ਵੋਟਰਾਂ ਨੂੰ ਦੱਸਿਆ ਕਿ ਵੋਟਰ ਜਿਸ ਉਮੀਦਵਾਰ ਨੂੰ ਵੋਟ ਪਾਵੇਗਾ,ਉਸ ਉਮੀਦਵਾਰ ਦਾ ਲੜੀ ਨੰਬਰ,ਉਮੀਦਵਾਰ ਦਾ ਚੋਣ ਨਿਸ਼ਾਨ ਅਤੇ ਉਮੀਦਵਾਰ ਦਾ ਨਾਂ ਵੀ.ਵੀ.ਪੈਟ ਮਸ਼ੀਨ ਤੇ ਡਿਸਪਲੇ ਹੋਵੇਗਾ,ਇਹ ਡਿਸਪਲੇ ਪਰਚੀ ਸੱਤ ਸੈਕਿੰਡ ਤੱਕ ਵੀ.ਵੀ.ਪੈਟ ਮਸ਼ੀਨ ਦੀ ਡਿਸਪਲੇ au`pr ਵੋਟਰ ਨੂੰ ਦਿਖਾਈ ਦੇਵੇਗੀ, ਜਿਸ ਨਾਲ ਵੋਟਰ ਨੂੰ ਆਪਣੀ ਵੋਟ ਪਾਉਣ ਬਾਰੇ ਪੂਰੀ ਪਾਰਦਰਸ਼ਤਾ ਹੋ ਜਾਵੇਗੀ।