ਉਮੀਦਵਾਰਾਂ ਤੇ ਖਰਚੇ ਤੇ ਰੱਖੀ ਜਾਂਦੀ ਹੈ ਤਿਰਛੀ ਨਜਰ-ਚੋਣ ਨਿਗਰਾਨ ਖਰਚਾ

Election Monitoring Expenses
ਉਮੀਦਵਾਰਾਂ ਤੇ ਖਰਚੇ ਤੇ ਰੱਖੀ ਜਾਂਦੀ ਹੈ ਤਿਰਛੀ ਨਜਰ-ਚੋਣ ਨਿਗਰਾਨ ਖਰਚਾ

Sorry, this news is not available in your requested language. Please see here.

ਦੱਖਣੀ ਹਲਕੇ ਦੇ ਉਮੀਦਵਾਰਾਂ ਦੇ ਖਰਚੇ ਦਾ ਕੀਤਾ ਨਰੀਖਣ
ਮਿਥੀ ਹੱਦ ਤੋਂ ਵੱਧ ਖਰਚਣ ਵਾਲੇ ਉਮੀਦਵਾਰਾਂ ਤੇ ਕੀਤੀ ਜਾਵੇਗੀ ਕਾਰਵਾਈ

ਅੰਮ੍ਰਿਤਸਰ, 18 ਫਰਵਰੀ 2022

ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਉਮੀਦਵਾਰ ਨੂੰ 40 ਲੱਖ ਰੁਪਏ ਤੱਕ ਖਰਚ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਇਸ ਤੋਂ ਵੱਧ ਖਰਚਣ ਵਾਲੇ ਉਮੀਦਵਾਰਾਂ ਦੇ ਖਿਲਾਫ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਸਬ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸਬੰਧੀ ਟੀਮਾਂ ਰਵਾਨਾ

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਚੋਣ ਨਿਗਰਾਨ ਖਰਚਾ ਸ੍ਰੀ ਅਰਵਿੰਦ ਸ਼ਰਮਾ ਵੱਲੋਂ ਦੱਖਣੀ ਹਲਕੇ ਦੇ ਉਮੀਦਾਵਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਨ ਉਪਰੰਤ ਕੀਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਦੱਖਣੀ ਹਲਕੇ ਵਿੱਚ ਮੁੱਖ ਪਾਰਟੀਆਂ ਦੇ ਉਮੀਦਾਵਰਾਂ ਵੱਲੋਂ ਅਜੇ ਤੱਕ 20 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਹਰੇਕ ਖਰਚੇ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ ਅਤੇ ਜਿਹੜੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਧੇਰੇ ਖਰਚ ਕੀਤਾ ਜਾਵੇਗਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਸਮੂਹ ਉਮੀਦਾਵਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਖਰਚੇ ਦਾ ਪੂਰਾ ਲੇਖਾ ਜੋਖਾ ਰੱਖਣ ਤਾਂ ਜੋ ਮਿਲਾਨ ਕਰਨ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਇਸ ਮੌਕੇ ਰਿਟਰਨਿੰਗ ਅਫਸਰ ਸ੍ਰ ਹਰਦੀਪ ਸਿੰਘਆਮ ਆਦਮੀ ਪਾਰਟੀ ਤੋਂ ਦਿਪਾਂਸ਼ੂ ਸ਼ਰਮਾਕਾਂਗਰਸ ਪਾਰਟੀ ਤੋਂ ਜਸਪ੍ਰੀਤ ਸਿੰਘਸ਼੍ਰੋਮਣੀ ਅਕਾਲੀ ਦਲ ਤੋਂ ਸ੍ਰੀ ਰਾਕੇਸ਼ ਭਾਟੀਆਪੰਜਾਬ ਲੋਕ ਕਾਂਗਰਸ ਤੋਂ ਜਸਵਿੰਦਰ ਸਿੰਘਬਹੁਜਨ ਸਮਾਜ ਪਾਰਟੀ ਤੋਂ ਗੁਰਵਿੰਦਰ ਸਿੰਘਆਰ:ਪੀ:ਆਈ ਪਾਰਟੀ ਤੋਂ ਫੁਲਜੀਤ ਸਿੰਘਆਜਾਦ ਉਮੀਦਵਾਰ ਅਜੇ ਭਾਟੀਆਂ ਤੋਂ ਇਲਾਵਾ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰੇਦ ਹਾਜਰ ਸਨ।

ਚੋਣ ਨਿਗਰਾਨ ਖਰਚਾ ਸ੍ਰੀ ਅਰਵਿੰਦ ਸ਼ਰਮਾ  ਦੱਖਣੀ ਹਲਕੇ ਦੇ ਉਮੀਦਾਵਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਦੇ  ਹੋਏ। ਨਾਲ ਨਜਰ ਆ ਰਹੇ ਹਨ ਰਿਟਰਨਿੰਗ ਅਫਸਰ ਸ੍ਰ ਹਰਦੀਪ ਸਿੰਘ।